ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਪ੍ਰਭਜੋਤ ਕੌਰ ਨੇ ਦੱਸਿਆ ਕਿ ਆਉਂਦੇ ਦੋ ਦਿਨ ਤੱਕ ਪੰਜਾਬ ਦੇ ਵਿੱਚ ਮੀਂਹ ਪੈ ਸਕਦਾ ਹੈ, ਹਾਲਾਂਕਿ ਇਹ ਮੀਂਹ ਬਹੁਤ ਤੇਜ਼ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਉੱਤਰੀ ਅਤੇ ਦੱਖਣੀ ਇਲਾਕੇ ਵਿੱਚ ਇਸ ਦਾ ਅਸਰ ਜ਼ਿਆਦਾ ਵੇਖਣ ਨੂੰ ਮਿਲ ਸਕਦਾ ਹੈ।
ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਆਉਂਦੇ ਦੋ ਦਿਨ ਤੱਕ ਪੰਜਾਬ ਦੇ ਵਿੱਚ ਮੀਂਹ ਪੈ ਸਕਦਾ ਹੈ। ਮੌਸਮ ਦੀ ਬੱਦਲਵਾਈ ਵਾਲਾ ਬਣਿਆ ਰਹੇਗਾ, ਹਾਲਾਂਕਿ ਉਨ੍ਹਾਂ ਦੱਸਿਆ ਕਿ ਇਹ ਵੈਸਟਰਨ ਡਿਸਟਰਬੈਂਸ ਨਾ ਹੋਣ ਕਾਰਨ ਮੀਂਹ ਦੀ ਰਫ਼ਤਾਰ ਜ਼ਿਆਦਾ ਤੇਜ਼ ਨਹੀਂ ਹੋਵੇਗੀ, ਪਰ ਮੀਂਹ ਪੰਜਾਬ ਦੇ ਲਗਭਗ ਹਰ ਹਿੱਸੇ ਦੇ ਵਿੱਚ ਪੈ ਸਕਦਾ ਹੈ।