ਪੰਜਾਬ

punjab

ETV Bharat / state

ਮਾਨਸੂਨ ਦੇਰੀ ਨਾਲ ਆਉਣ ਕਾਰਨ ਮੀਂਹ 'ਚ ਆਈ ਭਾਰੀ ਗਿਰਾਵਟ - Rain fall due to delayed monsoon

ਇਸ ਵਾਰ ਪੰਜਾਬ 'ਚ ਮਾਨਸੂਨ ਦੇਰੀ ਨਾਲ ਆਇਆ ਹੈ ਜਿਸ ਕਾਰਨ ਮੀਂਹ 'ਚ ਭਾਰੀ ਗਿਰਾਵਟ ਆਈ ਹੈ।

ਡਿਜ਼ਾਇਨ ਫ਼ੋਟੋ।

By

Published : Jul 9, 2019, 7:00 PM IST

ਲੁਧਿਆਣਾ: ਪੰਜਾਬ 'ਚ ਮਾਨਸੂਨ ਦੀ ਦੇਰੀ ਅਤੇ ਫਿਰ ਘੱਟ ਮੀਂਹ ਕਾਰਨ ਕਿਸਾਨਾਂ ਦੀ ਚਿੰਤਾ ਵੱਧ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਸਾਲ ਬੀਤੇ ਸਾਲ ਨਾਲੋਂ ਘੱਟ ਮੀਂਹ ਪਏ ਹਨ ਅਤੇ ਮਾਨਸੂਨ ਵੀ ਕਮਜ਼ੋਰ ਰਹੇਗਾ।

ਵੀਡੀਓ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਕਿਹਾ ਹੈ ਕਿ ਜੋ ਪਿਛਲੇ ਸਾਲ ਮੀਂਹ ਜੂਨ ਅਤੇ 8 ਜੁਲਾਈ ਤੱਕ 200 ਮਿਲੀ ਲੀਟਰ ਸੀ ਉਹ ਇਸ ਵਾਰ 45 ਮਿਲੀਮੀਟਰ ਰਿਕਾਰਡ ਕੀਤਾ ਗਿਆ ਹੈ ਜੋ ਕਿ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਹਾਲਾਤ ਕਾਫ਼ੀ ਖਰਾਬ ਹਨ ਤੇ ਕਿਸਾਨ ਵੀ ਲਗਾਤਾਰ ਡੀਜ਼ਲ ਫੂਕ ਕੇ ਅਤੇ ਮੋਟਰਾਂ ਚਲਾ ਕੇ ਧਰਤੀ ਹੇਠਲਾ ਪਾਣੀ ਹੀ ਕੱਢ ਰਹੇ ਹਨ ਜਿਸ ਦਾ ਨੁਕਸਾਨ ਪੰਜਾਬ ਨੂੰ ਹੀ ਹੈ।

ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ 'ਤੇ ਖੇਤੀਬਾੜੀ ਅਫ਼ਸਰ ਬਲਦੇਵ ਸਿੰਘ ਨੇ ਵੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਹੈ ਕਿ ਜੂਨ ਅਤੇ ਜੁਲਾਈ 'ਚ ਜੋ ਮਾਨਸੂਨ ਦੇ ਹਾਲਾਤ ਹਨ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਵਾਰ ਮੀਂਹ ਕਾਫ਼ੀ ਘੱਟ ਹਨ ਜਿਸ ਕਾਰਨ ਕਿਸਾਨਾਂ ਦੀ ਝੋਨੇ 'ਤੇ ਕਾਸ਼ਤ ਵਧੇਗੀ ਅਤੇ ਉਨ੍ਹਾਂ ਦਾ ਨੁਕਸਾਨ ਹੋਵੇਗਾ। ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਹੁਣ ਲੋੜ ਹੈ ਕਿਸਾਨ ਝੋਨੇ ਨੂੰ ਛੱਡ ਕੇ ਬਾਕੀ ਫ਼ਸਲਾਂ ਵੱਲ ਵੀ ਧਿਆਨ ਦੇਣ, ਮੱਕੀ ਅਤੇ ਨਰਮਾ ਘੱਟ ਪਾਣੀ ਲੈਂਦੇ ਹਨ।

ਕਦੇ ਮੀਂਹ ਵੱਧ ਪੈਣ ਅਤੇ ਕਦੇ ਘੱਟ ਪੈਣ ਨਾਲ ਨੁਕਸਾਨ ਕਿਸਾਨ ਦਾ ਹੀ ਹੁੰਦਾ ਹੈ। ਪਹਿਲਾਂ ਹੀ ਖੁਦਕੁਸ਼ੀਆਂ ਦੇ ਰਾਹ ਪਏ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਹੈ। ਅਜਿਹੀ ਸਥਿਤੀ 'ਚ ਜੇ ਇਸ ਵਾਰ ਵੀ ਮੌਨਸੂਨ ਦੀ ਮਾਰ ਕਿਸਾਨਾਂ 'ਤੇ ਪੈਂਦੀ ਹੈ ਤਾਂ ਬਹੁਤ ਮੁਸ਼ਕਿਲ ਹੋ ਜਾਵੇਗੀ।

ABOUT THE AUTHOR

...view details