ਪੰਜਾਬ

punjab

ETV Bharat / state

ਰਾਏਕੋਟ: ਪੁਰਾਣੇ ਮਕਾਨ ਦੀ ਨੀਂਹ 'ਚੋਂ ਇੱਟਾਂ ਕੱਢਦੇ ਸਮੇਂ ਵਾਪਰਿਆ ਹਾਦਸਾ, ਵਿਅਕਤੀ ਦੀ ਹੋਈ ਮੌਤ

ਰਾਏਕੋਟ ਦੇ ਪਿੰਡ ਜਲਾਲਦੀਵਾਲ ਵਿਖੇ ਪੁਰਾਣੇ ਮਕਾਨ ਦੀ ਨੀਂਹ 'ਚੋਂ ਇੱਟਾਂ ਕੱਢ ਰਹੇ 40 ਸਾਲਾਂ ਵਿਅਕਤੀ ਉੱਤੇ ਮਿੱਟੀ ਦੀ ਢਿੱਗ ਡਿੱਗਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਦਾ ਨਾਂਅ ਪਲਵਿੰਦਰ ਸਿੰਘ ਅਤੇ ਉਮਰ 40 ਸੀ। ਪੁਲਵਿੰਦਰ ਸਿੰਘ ਪੁੱਤਰ ਤੇਜ਼ਾ ਸਿੰਘ ਵਾਸੀ ਜਾਲਲਦੀਵਾਲ ਨੇ ਦੁਬਈ ਵਿਖੇ ਕੀਤੀ ਹੱਡ ਭੰਨਵੀਂ ਮਿਹਨਤ ਮੁਸ਼ੱਕਤ ਦੇ ਬਾਅਦ ਇਕੱਠੇ ਕੀਤੇ ਪੈਸੇ ਨਾਲ ਨਵਾਂ ਮਕਾਨ ਪਾਇਆ ਸੀ ਸਗੋਂ ਮਹਿੰਗਾਈ ਦੇ ਚਲਦੇ ਪੁਰਾਣੇ ਮਕਾਨ ਦੀ ਨੀਂਹ 'ਚੋਂ ਇੱਟਾਂ ਕੱਢਣ ਲੱਗ ਪਿਆ, ਜੋ ਕਾਫੀ ਡੂੰਘੀਆਂ ਸਨ। ਜਿਸ ਦੌਰਾਨ ਇਹ ਹਾਦਸਾ ਵਾਪਰਿਆ।

ਫ਼ੋਟੋ
ਫ਼ੋਟੋ

By

Published : Apr 27, 2021, 2:40 PM IST

ਰਾਏਕੋਟ: ਇੱਥੋਂ ਦੇ ਪਿੰਡ ਜਲਾਲਦੀਵਾਲ ਵਿਖੇ ਪੁਰਾਣੇ ਮਕਾਨ ਦੀ ਨੀਂਹ 'ਚੋਂ ਇੱਟਾਂ ਕੱਢ ਰਹੇ 40 ਸਾਲਾਂ ਵਿਅਕਤੀ ਉੱਤੇ ਮਿੱਟੀ ਦੀ ਢਿੱਗ ਡਿੱਗਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਦਾ ਨਾਂਅ ਪਲਵਿੰਦਰ ਸਿੰਘ ਅਤੇ ਉਮਰ 40 ਸੀ। ਪੁਲਵਿੰਦਰ ਸਿੰਘ ਪੁੱਤਰ ਤੇਜ਼ਾ ਸਿੰਘ ਵਾਸੀ ਜਾਲਲਦੀਵਾਲ ਨੇ ਦੁਬਈ ਵਿਖੇ ਕੀਤੀ ਹੱਡ ਭੰਨਵੀਂ ਮਿਹਨਤ ਮੁਸ਼ੱਕਤ ਦੇ ਬਾਅਦ ਇਕੱਠੇ ਕੀਤੇ ਪੈਸੇ ਨਾਲ ਨਵਾਂ ਮਕਾਨ ਪਾਇਆ ਸੀ ਸਗੋਂ ਮਹਿੰਗਾਈ ਦੇ ਚਲਦੇ ਪੁਰਾਣੇ ਮਕਾਨ ਦੀ ਨੀਂਹ 'ਚੋਂ ਇੱਟਾਂ ਕੱਢਣ ਲੱਗ ਪਿਆ, ਜੋ ਕਾਫੀ ਡੂੰਘੀਆਂ ਸਨ। ਜਿਸ ਦੌਰਾਨ ਇਹ ਹਾਦਸਾ ਵਾਪਰਿਆ।

ਵੇਖੋ ਵੀਡੀਓ

ਇਸ ਦੌਰਾਨ ਅਚਾਨਕ ਨੀਂਹ ਦੇ ਕਿਨਾਰੇ ਤੋਂ ਮਿੱਟੀ ਦੀ ਇੱਕ ਢਿੱਗ ਉਸ ਉਪਰ ਡਿੱਗ ਗਈ ਅਤੇ ਉਹ ਮਿੱਟੀ ਦੇ ਥੱਲੇ ਦੱਬ ਗਿਆ, ਜਿਸ ਨੂੰ ਪਰਵਾਰਿਕ ਮੈਂਬਰਾਂ ਤੇ ਪਿੰਡਵਾਸੀਆਂ ਨੇ ਘੰਟਿਆਂਬੱਧੀ ਭਾਰੀ ਜੱਦੋ ਜਹਿਦ ਦੇ ਬਾਅਦ ਬਾਹਰ ਕੱਢਿਆ ਪ੍ਰੰਤੂ ਜਦ ਤਕ ਤਾਂ ਕਾਫੀ ਦੇਰ ਹੋ ਗਈ ਸੀ ਅਤੇ ਮਿੱਟੀ ਵਿੱਚ ਦਮ ਘੁਟਣ ਕਾਰਨ ਪਲਵਿੰਦਰ ਸਿੰਘ ਦੀ ਮੌਤ ਹੋ ਗਈ ਸੀ।

ਇਸ ਮੌਕੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਕੁਲਵਿੰਦਰ ਸਿੰਘ, ਨਿਰਪਾਲ ਸਿੰਘ ਅਤੇ ਸਾਬਕਾ ਸਰਪੰਚ ਬਲੌਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਪਲਵਿੰਦਰ ਸਿੰਘ ਕਾਫੀ ਮਿਹਨਤੀ ਸੁਭਾਅ ਦਾ ਮਾਲਕ ਸੀ, ਜੋ ਕਈ ਸਾਲਾਂ ਤੋਂ ਦੁਬਈ ਵਿਖੇ ਰੁਜ਼ਗਾਰ ਅਤੇ ਉੱਜਵਲ ਭਵਿੱਖ ਦੇ ਲਈ ਗਿਆ ਸੀ। ਸਗੋਂ ਕੁਝ ਮਹੀਨੇ ਪਹਿਲਾਂ ਹੀ ਵਾਪਸ ਆਇਆ ਸੀ ਅਤੇ ਮਈ ਦੇ ਪਹਿਲੇ ਹਫ਼ਤੇ ਉਸ ਨੇ ਵਾਪਸ ਜਾਣਾ ਸੀ ਪ੍ਰੰਤੂ ਹੋਣੀ ਨੂੰ ਕੁੱਝ ਹੋਰ ਮਨਜ਼ੂਰ ਸੀ। ਉਨ੍ਹਾਂ ਕਿਹਾ ਕਿ ਪਲਵਿੰਦਰ ਮਕਾਨ ਦੀ ਨੀਂਹ 'ਚੋਂ ਇੱਟਾਂ ਕੱਢ ਰਿਹਾ ਸੀ। ਇਸ ਦੌਰਾਨ ਅਚਾਨਕ ਨੀਂਹ ਦੇ ਕਿਨਾਰੇ ਤੋਂ ਮਿੱਟੀ ਦੀ ਇੱਕ ਢਿੱਗ ਉਸ ਉੱਪਰ ਡਿੱਗ ਗਈ ਅਤੇ ਉਹ ਮਿੱਟੀ ਦੇ ਥੱਲੇ ਦੱਬ ਗਿਆ। ਉਸ ਨੂੰ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਘੰਟਿਆਂ ਬੱਧੀ ਜੱਦੋ ਜਹਿਦ ਨਾਲ ਬਾਹਰ ਕੱਢਿਆ ਪ੍ਰੰਤੂ ਉਦੋਂ ਤੱਕ ਦੀ ਮੌਤ ਹੋ ਗਈ ਸੀ।

ਮ੍ਰਿਤਕ ਦਾ ਵਿਆਹ 2014 ਵਿੱਚ ਰਮਨਦੀਪ ਕੌਰ ਨਾਲ ਹੋਇਆ ਸੀ ਅਤੇ ਉਸ ਦੀ ਇੱਕ 3 ਸਾਲ ਦੀ ਕੁੜੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਦੀ ਪਤਨੀ ਅਤੇ ਬੱਚੀ ਲਈ ਮੁਆਵਜ਼ੇ ਦੀ ਮੰਗ ਕੀਤੀ।

ਇਸ ਹਾਦਸੇ ਦੀ ਸੂਚਨਾ ਮਿਲਣ 'ਤੇ ਪੁੱਜੇ ਪੁਲਿਸ ਚੌਕੀ ਜਲਾਲਦੀਵਾਲ ਦੇ ਇੰਚਾਰਜ ਏਐਸਆਈ ਗੁਰਸੇਵਕ ਸਿੰਘ ਨੇ ਘਟਨਾ ਸਥਾਨ ਦਾ ਜਾਇਜਾ ਲਿਆ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਅਧਾਰ 'ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ।

ABOUT THE AUTHOR

...view details