ਲੁਧਿਆਣਾ: ਸੂਬੇ ਦੇ ਵਿੱਚ ਲੁੱਟ ਖੋਹ ਤੇ ਚੋਰੀ ਦੀਆਂ ਘਟਨਾਵਾਂ ਦੇ ਵਿੱਚ ਵਾਧਾ ਹੋ ਰਿਹਾ ਹੈ। ਲੁਧਿਆਣਾ ਦੇ ਸਿਵਾ ਜੀ ਨਗਰ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ 3 ਨੌਜਵਾਨ ਨਕਲੀ ਇਨਕਮ ਟੈਕਸ ਇੰਸਪੈਕਟਰ (fake income tax officers) ਬਣ ਕੇ ਇਕ ਘਰ ਵਿਚ ਰੇਡ ਕਰਨ ਪਹੁੰਚੇ। ਜਿਸ ਤੋਂ ਬਾਅਦ ਘਰ ਵਾਲਿਆਂ ਨੂੰ ਇਨ੍ਹਾਂ ‘ਤੇ ਸ਼ੱਕ ਹੋਇਆ। ਸ਼ੱਕ ਦੇ ਚੱਲਦੇ ਹੀ ਮੁਹੱਲੇ ਵਾਸੀਆਂ ਨੂੰ ਇਕੱਠਾ ਕਰ ਲਿਆ ਗਿਆ। ਮੁਹੱਲਾ ਵਾਸੀਆਂ ਨੂੰ ਇਕੱਠਾ ਹੁੰਦਿਆਂ ਵੇਖ ਮੁਲਜ਼ਮਾਂ ਨੇ ਉਥੋਂ ਖਿਸਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ ਅਤੇ ਇਲਾਕੇ ਦੇ ਲੋਕਾਂ ਇਨ੍ਹਾਂ ਤਿੰਨਾਂ ਨਕਲੀ ਇੰਸਪੈਕਟਰਾਂ ਨੂੰ ਫੜ੍ਹ ਕੇ ਪੁਲਿਸ (Police) ਦੇ ਹਵਾਲੇ ਕਰ ਦਿੱਤਾ।
ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੁਧਿਆਣਾ ਨਿਊ ਸ਼ਿਵਾਜੀ ਨਗਰ ਤਿੰਨ ਵਿਅਕਤੀਆਂ ਵੱਲੋਂ ਨਕਲੀ ਇਨਕਮ ਟੈਕਸ ਅਧਿਕਾਰੀ (fake income tax officers) ਬਣ ਕੇ ਨਕਲੀ ਸਾਮਾਨ ਦੇ ਅਧਾਰ ਉਪਰ ਘਰ ਵਿੱਚ ਦਾਖ਼ਿਲ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ । ਜਿਸ ਬਾਰੇ ਇਹ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋਣ ‘ਤੇ ਉਨ੍ਹਾਂ ਨੇ ਰੌਲਾ ਪਾਇਆ ਅਤੇ 2 ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਏ।