ਲੁਧਿਆਣਾ:ਕਾਂਗਰਸ ਦੇ ਰਾਹੁਲ ਗਾਂਧੀ ਅੱਜ ਲੁਧਿਆਣਾ ਫੇਰੀ ’ਤੇ ਹਨ ਅਤੇ ਅੱਜ ਪੰਜਾਬ ਕਾਂਗਰਸ ਦਾ ਵਿਧਾਨ ਸਭਾ ਚੋਣਾਂ ਲਈ ਸੀਐਮ ਚਿਹਰਾ ਕੌਣ ਹੋਵੇਗਾ ਇਸ ’ਤੇ ਮੋਹਰ ਲੱਗ ਜਾਵੇਗੀ। ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਇਸ ਰੇਜ ਵਿੱਚ ਚੱਲ ਰਹੇ ਹਨ। ਹਾਲਾਂਕਿ ਚਰਨਜੀਤ ਸਿੰਘ ਚੰਨੀ ਦੇ ਨਾਂ ’ਤੇ ਮੋਹਰ ਲੱਗਣ ਦੇ ਕਿਆਸ ਲਗਾਏ ਜਾ ਰਹੇ ਹਨ, ਪਰ ਅਧਿਕਾਰਕ ਤੌਰ ’ਤੇ ਇਸ ਦਾ ਐਲਾਨ ਰਾਹੁਲ ਗਾਂਧੀ ਅੱਜ ਕਰਨਗੇ।
ਇਹ ਵੀ ਪੜੋ:ਕਾਂਗਰਸ ਲਈ ਫੈਸਲੇ ਦਾ ਦਿਨ, ਰਾਹੁਲ ਗਾਂਧੀ ਅੱਜ ਮੁੱਖ ਮੰਤਰੀ ਚਿਹਰੇ ਦਾ ਕਰਨਗੇ ਐਲਾਨ
ਰਾਹੁਲ ਗਾਂਧੀ ਦੀ ਸਮਾਂ ਸਾਰਣੀ
ਰਾਹੁਲ ਗਾਂਧੀ ਹਲਵਾਰਾ ਏਅਰਪੋਰਟ ਤੇ ਪਹਿਲਾਂ ਲੁਧਿਆਣਾ ਦੇ ਹਯਾਤ ਹੋਟਲ ਦੇ ਵਿਚ ਪਹੁੰਚ ਕੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਬੈਠਕ ਕਰਨਗੇ ਜਿਸ ਵਿਚ ਚਰਨਜੀਤ ਚੰਨੀ, ਸੁਨੀਲ ਜਾਖੜ, ਨਵਜੋਤ ਸਿੱਧੂ ਅਤੇ ਹੋਰ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੇਗੀ। ਜਿਸ ਤੋਂ ਬਾਅਦ ਹਰਸ਼ਿਲਾ ਪੈਲੇਸ ਦੇ ਵਿੱਚ ਇੱਕ ਜਨਸਭਾ ਨੂੰ ਸੰਬੋਧਿਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਜਾਵੇਗਾ।