ਭਾਰਤ ਜੋੜੋ ਯਾਤਰਾ ਦੌਰਾਨ ਬਾਜਵਾ ਦਿਖੇ ਨਾਰਾਜ਼
ਲੁਧਿਆਣਾ:ਭਾਰਤ ਜੋੜੋ ਯਾਤਰਾ ਦੌਰਾਨ ਪ੍ਰਤਾਪ ਸਿੰਘ ਬਾਜਵਾ ਸਟੇਜ 'ਤੇ ਨਜ਼ਰ ਨਹੀਂ ਆਏ, ਕਾਂਗਰਸੀ ਆਗੂਆਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਵਾਰ-ਵਾਰ ਸਟੇਜ 'ਤੇ ਬੁਲਾਇਆ ਪਰ ਪ੍ਰਤਾਪ ਬਾਜਵਾ ਨਹੀਂ ਆਏ, ਜਿਸ ਤੋਂ ਬਾਅਦ ਰਾਹੁਲ ਗਾਂਧੀ ਹਰੀਸ਼ ਚੌਧਰੀ ਅਤੇ ਰਵਨੀਤ ਬਿੱਟੂ ਨੇ ਗੱਲਬਾਤ ਕੀਤੀ ਅਤੇ ਇਸ ਤੋਂ ਬਾਅਦ ਰਵਨੀਤ ਬਿੱਟੂ ਨੇ ਸੰਬੋਧਨ ਕੀਤਾ। ਪ੍ਰੋਟੋਕਾਲ ਮੁਤਾਬਕ ਪ੍ਰਤਾਪ ਬਾਜਵਾ ਨੇ ਪਹਿਲਾਂ ਸੰਬੋਧਨ ਕਰਨਾ ਸੀ। ਕੀ ਕਾਂਗਰਸ 'ਚ ਫਿਰ ਤੋਂ ਆਪਸੀ ਤਕਰਾਰ ਸ਼ੁਰੂ ਹੋ ਗਈ ਹੈ, ਪ੍ਰਤਾਪ ਬਾਜਵਾ ਦੇ ਸਟੇਜ 'ਤੇ ਨਾ ਆਉਣ ਦਾ ਕੀ ਕਾਰਨ ਹੈ ? , ਸਿਆਸੀ ਗਲਿਆਰੇ 'ਚ ਫਿਰ ਤੋਂ ਚਰਚਾ ਸ਼ੁਰੂ ਹੋ ਗਈ ਹੈ।
ਲੁਧਿਆਣਾ 'ਚ ਰਾਹੁਲ ਗਾਂਧੀ ਦੀ ਪੈਦਲ ਯਾਤਰਾ ਕਾਂਗਰਸੀ ਵਰਕਰਾਂ ਵਿੱਚ ਝੜਪ:ਲੁਧਿਆਣਾ ਵਿੱਚ ਪਹੁੰਚੇ ਰਾਹੁਲ ਗਾਂਧੀ ਦੀ ਭਾਰਤ ਯਾਤਰਾ ਦੌਰਾਨ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਕਾਂਗਰਸੀ ਵਰਕਰ ਆਪਸ ਵਿਚ ਉਲਝ ਗਏ ਅਤੇ ਇਕ ਦੂਜੇ ਨਾਲ ਗੁੱਥਮ ਗੁੱਥਾ ਹੋ ਗਏ। ਦੱਸ ਦਈਏ ਕਿ ਇਸ ਦੌਰਾਨ ਸਟੇਜ ਤੋਂ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਸੰਬੋਧਨ ਕਰ ਰਹੇ ਸਨ ਤੇ ਹੇਠਾਂ ਕਾਂਗਰਸੀ ਵਰਕਰ ਆਪਸ ਵਿੱਚ ਭਿੜ ਰਹੇ ਸਨ। ਆਪਸ ਵਿੱਚ ਲੜ ਰਹੇ ਕਾਂਗਰਸੀ ਵਰਕਰਾਂ ਨੂੰ ਪੁਲਿਸ ਨੇ ਛੁਡਵਾਇਆ, ਪਰ ਇਹ ਤਸਵੀਰਾਂ ਕੈਮਰੇ ਵਿੱਚ ਕੈਦ ਹੋ ਗਈਆਂ ਅਤੇ ਲੋਕਾਂ ਦੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਕਾਂਗਰਸੀ ਸਾਂਸਦ ਰਵਨੀਤ ਬਿੱਟੂ ਦੱਸ ਦਈਏ ਕਿ ਪੰਜਾਬ ਯਾਤਰਾ ਦੇ ਦੂਜੇ ਦਿਨ ਸੁਰੱਖਿਆ ਕਾਰਨਾਂ ਦੇ ਚੱਲਦੇ ਸਵੇਰੇ ਸਟਾਰਟ ਪੁਆਇੰਟ ਨੂੰ ਜਸਪਾਲੋ (Rahul Gandhi's Bharat Jodo Yatra) ਤੋਂ ਅੱਗੇ ਕੱਦੋ ਚੌਂਕ ਤੋਂ ਰੱਖਿਆ ਗਿਆ ਸੀ। ਇਤ ਤੋਂ ਬਾਅਦ ਸਮਰਥਕ ਕੱਦੋ ਚੌਂਕ ਲਈ ਨਿਕਲੇ ਅਤੇ ਸ਼ਾਮ ਦੀ (Bharat Jodo Yatra in Punjab Latest Updates) ਯਾਤਰਾ ਅੱਜ ਨਹੀਂ ਹੋਵੇਗੀ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਦੇ ਹੋਏ 12 ਜਨਵਰੀ ਦੇ ਭਾਰਤ ਜੋੜੋ ਯਾਤਰਾ ਦਾ ਰੂਟ ਸਾਂਝਾ ਕੀਤਾ ਹੈ।
ਆਪ ਸਰਕਾਰ ਇਸ ਲਾਇਕ ਨਹੀਂ, ਕਿ ਕੋਈ ਟਿੱਪਣੀ ਕੀਤੀ ਜਾਵੇ ਸਮਰਾਲਾ ਚੌਂਕ ਪਹੁੰਚੇ ਰਾਹੁਲ ਗਾਂਧੀ:ਸਮਰਾਲਾ ਚੌਂਕ ਪਹੁੰਚੇ ਰਾਹੁਲ ਗਾਂਧੀ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਛੋਟੇ ਸਕੇਲ ਇੰਡਸਟਰੀ ਨੂੰ ਫੋਕਸ ਕਰਦੇ ਹੋਏ ਕੇਂਦਰ ਉੱਤੇ ਨਿਸ਼ਾਨਾ ਸਾਧਿਆ। ਰਾਹੁਲ ਗਾਂਧੀ ਨੇ ਕਿਹਾ ਕਿ ਜੀਐਸਟੀ ਅਤੇ ਨੋਟਬੰਦੀ ਨੇ ਲੁਧਿਆਣਾ ਦੇ ਵਪਾਰ ਉੱਤੇ ਕਾਫੀ ਪ੍ਰਭਾਵ ਪਾਇਆ। ਰਾਹੁਲ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਧਿਆਨ ਸਿਰਫ ਦੋ ਤਿੰਨ ਕਾਰਪੋਰੇਟ ਘਰਾਨਿਆ ਉੱਤੇ ਹੈ। ਸਮਾਲ ਸਕੇਲ ਇੰਡਸਟਰੀ ਵੱਲ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਜੋੜੋ ਯਾਤਰਾ ਸਿਰਫ਼ ਆਪਸ ਵਿੱਚ ਪਿਆਰ ਨਾਲ ਮਿਲਕੇ ਰਹਿਣ ਦਾ ਸੰਦੇਸ਼ ਦੇ ਰਹੀ ਹੈ।
ਸਮਰਾਲਾ ਚੌਕ 'ਚ ਰੂਟ ਡਾਇਵਰਟ, ਭਾਰਤ ਜੋੜੋ ਯਾਤਰਾ ਦੀਆਂ ਤਿਆਰੀਆਂ ਵਿਰੋਧੀ ਭਾਰਤ ਜੋੜੋ ਯਾਤਰਾ ਤੋਂ ਘਬਰਾ ਗਏ ਹਨ:ਇਸ ਦੌਰਾਨ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੀ ਕੇਸਰੀ ਪੱਗ ਬੰਨ੍ਹ ਕੇ ਉਨ੍ਹਾਂ ਨੇ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ, ਉਸ ਨੂੰ ਅੱਜ ਬੂਰ ਪੈਂਦਾ ਵਿਖਾਈ ਦੇ ਰਿਹਾ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਲੋਕਾਂ ਦਾ ਹੜ੍ਹ ਅੱਜ ਰਾਹੁਲ ਗਾਂਧੀ ਆਪਣੇ ਹਰਮਨ ਪਿਆਰੇ ਨੇਤਾ ਨੂੰ ਵੇਖਣ ਲਈ ਆਇਆ ਅਤੇ ਉਨ੍ਹਾਂ ਨੂੰ ਭਰਪੂਰ ਸਮਰਥਨ ਦਿਤਾ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਨਵਾਂ ਜੋਸ਼ ਪੈਦਾ ਹੋਇਆ ਹੈ ਅਤੇ ਵਰਕਰਾਂ ਵਿੱਚ ਵੀ ਨਵਾਂ ਜੋਸ਼ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ਦਾ ਲੋਕ ਸਮਰਥਨ ਕਰ ਰਹੇ ਹਨ, ਉਸ ਤੋ ਵਿਰੋਧੀ ਵੀ ਘਬਰਾ ਗਏ ਹਨ।
ਆਪ ਸਰਕਾਰ ਇਸ ਲਾਇਕ ਨਹੀਂ, ਕਿ ਕੋਈ ਟਿੱਪਣੀ ਕੀਤੀ ਜਾਵੇ: ਭਾਰਤ ਜੋੜੋ ਯਾਤਰਾ ਦਾ ਹਿੱਸਾ ਬਣੇ ਕਿਸਾਨ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਭਾਰਤ ਨੂੰ ਜੋੜਨ ਲਈ ਇਸ ਯਾਤਰਾ ਦਾ ਹੋਣਾ ਜ਼ਰੂਰੀ ਸੀ। ਕਿਉਂਕਿ, ਉਪਰ ਤੋਂ ਦੇਸ਼ ਨੂੰ ਤੋੜਨ ਲਈ ਸਾਜਿਸ਼ ਰਚੀ ਜਾ ਰਹੀ ਹੈ। ਇਸ ਲਈ ਲੋਕਾਂ ਨੂੰ ਇਕ ਹੋਣ ਦੀ ਲੋੜ ਹੈ। ਯਾਦਵ ਨੇ ਆਪ ਸਰਕਾਰ ਉੱਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਸਰਕਾਰ ਇਸ ਲਾਇਕ ਹੈ ਕਿ ਇਸ ਬਾਰੇ ਕੋਈ ਟਿੱਪਣੀ ਕੀਤੀ ਜਾਵੇ। ਉਨ੍ਹਾਂ ਕਿਹਾ ਇਹ ਯਾਤਰਾ ਦਾ ਮੁੱਖ ਟੀਚਾ ਕੇਜਰੀਵਾਲ ਜਾਂ ਆਪ ਨਹੀਂ ਹੈ, ਜਦੋਂ ਕੇਜਰੀਵਾਲ ਇਹ ਸਪੱਸ਼ਟ ਕਰ ਦੇਣਗੇ ਕਿ ਉਹ ਲੋਕਾਂ ਨੂੰ ਜੋੜਨ ਵਾਲਿਆਂ ਨਾਲ ਹੈ, ਉਦੋਂ ਟਿੱਪਣੀ ਕਰਾਂਗੇ।
ਭਾਰਤ ਜੋੜੋ ਯਾਤਰਾ ਦੀਆਂ ਤਿਆਰੀਆਂ
ਸਮਰਾਲਾ ਚੌਂਕ ਵਿੱਚ ਰਾਹੁਲ ਗਾਂਧੀ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ: ਸੁਰੱਖਿਆ ਨੂੰ ਲੈ ਕੇ ਐਸਡੀਪੀਸੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਸਾਨੂੰ ਇਨਪੁਟ ਮਿਲਦੀਆਂ ਰਹਿੰਦੀਆਂ ਹਨ, ਪਰ ਸਾਡੇ ਵੱਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਯਾਤਰਾ ਸਮਰਾਲਾ ਚੌਕ ਵਿੱਚ ਪਹੁੰਚੇਗੀ ਇਸ ਨੂੰ ਲੈ ਕੇ ਰੂਟ ਵੀ ਡਾਈਵਰਟ ਕੀਤੇ ਗਏ ਹਨ। ਤੁਸ਼ਾਰ ਗੁਪਤਾ ਨੇ ਕਿਹਾ ਕਿ ਅਸੀਂ ਸੁਰੱਖਿਆ ਨੂੰ ਲੈ ਕੇ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਅਸੀਂ ਨੇੜੇ-ਤੇੜੇ ਦੀਆਂ ਬਿਲਡਿੰਗਾਂ ਅਤੇ ਪੁਲਾਂ ਉੱਤੇ ਵੀ ਆਪਣੇ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਹਨ। ਕਾਬਿਲੇਗੌਰ ਹੈ ਕਿ ਰਾਹੁਲ ਗਾਂਧੀ ਦੀ ਭਾਰਤੀ ਜੋੜੇ ਯਾਤਰਾ ਲੁਧਿਆਣਾ ਤੋਂ ਹੁੰਦੀ ਹੋਈ ਹੈ, ਜਲੰਧਰ ਵਿੱਚ ਦਾਖਲ ਹੋਵੇਗੀ ਅਤੇ ਉਸ ਤੋਂ ਬਾਅਦ ਕੱਲ੍ਹ ਦੀ ਛੁੱਟੀ ਰਹੇਗੀ।
ਪੰਜਾਬ ਵਿੱਚ ਰਾਹੁਲ ਗਾਂਧੀ ਨੂੰ ਵੱਧ ਸੁਰੱਖਿਆ
ਸਾਹਨੇਵਾਲ ਕਿਸਾਨ ਦੇ ਘਰ ਟੀ-ਬ੍ਰੇਕ:ਯਾਤਰਾ ਦੇ ਦੂਜੇ ਦਿਨ ਰਾਹੁਲ ਗਾਂਧੀ ਟੀ-ਸ਼ਰਟ ਅਤੇ ਬਿਨਾਂ ਪੱਗ ਦੇ ਦਿਖੇ। ਸਵੇਰੇ 9 ਵਜੇ ਰਾਹੁਲ ਗਾਂਧੀ ਨੇ ਟੀ-ਬ੍ਰੇਕ ਲਈ। ਉਹ ਇਕ ਸਾਧਾਰਨ ਕਿਸਾਨ ਕਰਮ ਸਿੰਘ ਦੇ ਘਰ ਪਹੁੰਚੇ, ਜੋ ਕਿ ਸਾਹਨੇਵਾਲ ਦੇ ਪਿੰਡ ਨੰਦਪੁਰ ਦਾ ਰਹਿਣ (Second Day of Bharat Jodo Yatra in Punjab) ਵਾਲਾ ਹੈ। ਯਾਤਰਾ ਕੱਦੋ ਚੌਂਕ, ਲੁੱਧਿਆਣਾ ਤੋਂ ਸਵੇਰੇ 7 ਵਜੇ ਸ਼ੁਰੂ ਕੀਤੀ ਗਈ।
1984 ਦੇ ਦੰਗਾ ਪੀੜਤ ਨਜ਼ਰਬੰਦ:ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ 1984 ਦੇ ਦੰਗਾ ਪੀੜਤਾਂ ਨੂੰ ਲੁਧਿਆਣਾ ਵਿੱਚ ਨਜ਼ਰਬੰਦ ਕੀਤਾ ਗਿਆ। ਮਿਲੀ ਸੂਚਨਾ ਮੁਤਾਬਕ, ਦੰਗਾ ਪੀੜਤਾਂ ਦੀ ਬਸੀ ਕਾਲੋਨੀ ਸੀਆਰਪੀ ਦੁਗਰੀ ਵਿੱਚ ਨਜ਼ਰਬੰਦ ਕੀਤਾ ਗਿਆ। ਬੁੱਧਵਾਰ ਹੀ ਦੰਗਾ ਅਤੇ 1947 ਵੰਡ ਦੇ ਪੀੜਤਾਂ ਦਾ ਇਕ ਨੋਟ ਕਾਂਗਰਸ ਦਫ਼ਤਰ ਦੇ ਬਾਹਰ ਚਿਪਕਾ ਕੇ ਰੋਸ ਪ੍ਰਗਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ।
ਸਰਹਿੰਦ ਤੋਂ ਸ਼ੁਰੂ ਹੋਈ ਯਾਤਰਾ:ਬੁੱਧਵਾਰ ਨੂੰ ਭਾਰਤ ਜੋੜੋ ਯਾਤਰਾ ਸਰਹਿੰਦ ਤੋਂ ਸ਼ੁਰੂ ਹੋਈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਫ਼ਤਹਿਗੜ੍ਹ ਸਾਹਿਬ ਦੇ ਗੁਰਦੁਆਰੇ ਵਿੱਚ ਮਥਾ ਟੇਕਿਆ ਅਤੇ ਰੋਜ਼ਾ ਸ਼ਰੀਫ ਵੀ ਨਤਮਸਤਕ ਹੋਏ। ਸਰਹਿੰਦ ਵਿੱਖੇ ਹਰਿਆਣਾ ਕਾਂਗਰਸੀ ਨੇਤਾਵਾਂ ਵੱਲੋਂ ਤਿਰੰਗਾ ਪੰਜਾਬ ਦੇ ਕਾਂਗਰਸੀ (Bharat Jodo Yatra Start From Sirhind) ਨੇਤਾਵਾਂ ਨੂੰ ਸੌਂਪਿਆ ਗਿਆ ਅਤੇ ਯਾਤਰਾ ਦੀ ਸ਼ੁਰੂਆਤ ਕੀਤੀ।
BJP ਤੇ RSS ਲੋਕਾਂ ਨੂੰ ਆਪਸ 'ਚ ਲੜਾ ਰਹੀ:ਸਰਹਿੰਦ ਵਿਖੇ ਮੰਚ ਤੋਂ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਬੀਜੇਪੀ ਤੇ ਆਰਐਸਐਸ ਜਾਤੀ ਦੇ ਨਾਂਅ ਉੱਤੇ ਲੋਕਾਂ ਨੂੰ ਲੜਾ ਰਹੀ ਹੈ। ਇਸ ਲਈ ਅਸੀਂ ਸ਼ਾਂਤੀ ਅਤੇ ਲੋਕਾਂ ਵਿੱਚ ਪ੍ਰੇਮ ਪਿਆਰ ਲਈ ਯਾਤਰਾ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ (Rahul Gandhi on RSS And BJP) ਯਾਤਰਾ ਨਾਲ ਏਕਤਾ ਦਾ ਸੰਦੇਸ਼ ਮਿਲੇਗਾ।
ਹੁਣ ਤੱਕ ਪੰਜਾਬ ਵਿੱਚ ਰਾਹੁਲ ਗਾਂਧੀ ਨੂੰ ਵੱਧ ਸੁਰੱਖਿਆ:ਖਾਸ ਗੱਲ ਵੇਖਣ ਨੂੰ ਮਿਲੀ ਹੈ ਕਿ ਭਾਰਤ ਜੋੜੋ ਯਾਤਰਾ ਦੌਰਾਨ ਹੁਣ ਤੱਕ (Security of Rahul Gandhi in Punjab) ਪੰਜਾਬ ਵਿੱਚ ਰਾਹੁਲ ਗਾਂਧੀ ਨੂੰ ਵੱਧ ਸੁਰੱਖਿਆ ਦਿੱਤੀ ਗਈ ਹੈ। ਇਸ ਵਿੱਚ ਅੱਗੇ ਪਿੱਛੇ ਅਤੇ ਦੋਨੋਂ ਪਾਸੇ ਪੰਜਾਬ ਪੁਲਿਸ ਨੇ ਸੁਰੱਖਿਆ ਘੇਰਾ ਬਣਾਇਆ ਹੈ।
SFJ ਵੱਲੋਂ ਰਾਹੁਲ ਗਾਂਧੀ ਦੀ ਯਾਤਰਾ ਨੂੰ ਲੈਕੇ ਆਡੀਓ ਧਮਕੀ ਜਾਰੀ: ਸਿੱਖਸ ਫਾਰ ਜਸਟਿਸ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂੰ ਨੇ ਪੰਜਾਬ ਦੇ ਨਾਂਅ ਇਕ ਆਡੀਓ ਜਾਰੀ ਕੀਤੀ ਹੈ ਜਿਸ ਨੂੰ "ਖੂਨ ਦਾ ਬਦਲਾ ਖੂਨ" ਨਾਮ ਦਿੱਤਾ ਗਿਆ ਹੈ। ਉਸ ਨੇ ਆਡੀਓ ਰਾਹੀ ਰਾਹੁਲ ਗਾਂਧੀ ਵੱਲੋਂ ਭਾਰਤ ਜੋੜੋ ਯਾਤਰਾ ਦੌਰਾਨ ਪੰਜਾਬ ਵਿੱਚ ਦਰਬਾਰ ਸਾਹਿਬ ਦੀ ਫੇਰੀ ਸਮੇਂ ਬਿਨਾਂ ਵਿਰੋਧ ਤੋਂ ਲੰਘਣ ਵੇਲ੍ਹੇ "ਗਾਂਧੀ-ਨਹਿਰੂ" ਪਰਿਵਾਰ ਨੂੰ 1955 ਤੇ 1984 ਦਾ ਸਮਾਂ ਯਾਦ ਕਰਵਾਇਆ।SFJ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂੰ ਨੇ ਜਾਰੀ ਮੈਸੇਜ ਜ਼ਰੀਏ ਰਾਹੁਲ ਗਾਂਧੀ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਜਿਸ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ, ਉਸ ਦੀਆਂ ਨਸਲਾਂ ਤੱਕ ਖ਼ਤਮ ਕਰ ਦਿੱਤੀਆਂ ਗਈਆਂ ਹਨ, ਸਿਰਫ਼ ਰਾਹੁਲ ਗਾਂਧੀ ਜਿਊਂਦਾ ਬਚਿਆ ਹੈ। ਅੱਗੇ ਕਿਹਾ ਕਿ ਉਹ ਕਸ਼ਮੀਰੀ ਲੜਾਕਿਆਂ ਦੀ ਮਦਦ ਨਾਲ ਰਾਹੁਲ ਗਾਂਧੀ ਦੀ ਅੰਮ੍ਰਿਤਸਰ ਤੋਂ ਸ੍ਰੀਨਗਰ ਯਾਤਰਾ ਦੀ ਪੈੜ ਨਪ ਰਹੇ ਹਨ। ਰਾਹੁਲ ਗਾਂਧੀ ਨੂੰ ਲਾਲ ਚੌਂਕ ਵਿਖੇ ਤਿਰੰਗਾ ਨਹੀਂ ਫਹਿਰਾਉਣ ਦਿੱਤਾ ਜਾਵੇਗਾ।
ਮੰਗਲਵਾਰ ਨੂੰ ਸ੍ਰੀ ਹਰਿਮੰਦਿਰ ਸਾਹਿਬ 'ਚ ਹੋਏ ਨਤਮਸਤਕ: ਬੀਤੇ ਦਿਨ ਮੰਗਲਵਾਰ ਨੂੰ ਰਾਹੁਲ ਗਾਂਧੀ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਿਰ ਸਾਹਿਬ ਪਹੁੰਚੇ ਅਤੇ ਉੱਥੇ ਮੱਥਾਂ ਟੇਕਿਆ। ਉਸ ਸਮੇਂ ਰਾਹੁਲ ਗਾਂਧੀ ਕੇਸਰੀ ਰੰਗ ਦੀ ਪੱਗ ਬੰਨ੍ਹੇ ਹੋਏ ਨਜ਼ਰ ਆਏ। ਮੱਥਾ ਟੇਕਣ ਤੋਂ ਬਾਅਦ ਰਾਹੁਲ ਗਾਂਧੀ ਨੇ ਟਵੀਟ (Rahul Gandhi in Golden Temple Amritsar) ਕਰਦਿਆ ਲਿਖਿਆ ਕਿ, 'ਗੁਰੂ ਦੇ ਦੁਆਰ, ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਕੇ ਮਨੁੱਖੀ ਕਦਰਾਂ-ਕੀਮਤਾਂ ਪ੍ਰਤੀ ਵਿਸ਼ਵਾਸ ਹੋਰ ਵੀ ਡੂੰਘਾ ਹੋ ਜਾਂਦਾ ਹੈ। ਸਤਿ ਸ਼੍ਰੀ ਅਕਾਲ!'
ਹੁਣ ਤੱਕ 52 ਤੋਂ ਵੱਧ ਜ਼ਿਲ੍ਹਿਆਂ ਵਿੱਚ ਗਈ ਭਾਰਤ ਜੋੜ ਯਾਤਰਾ: ਭਾਰਤ ਜੋੜੋ ਯਾਤਰਾ 7 ਸਤੰਬਰ, 2022 ਨੂੰ ਸ਼ੁਰੂ ਹੋਈ ਸੀ ਜਿਸਨੇ ਹੁਣ ਤੱਕ 3570 ਕਿਲੋਮੀਟਰ ਤੋਂ ਵੱਧ ਸਫ਼ਰ ਤੈਅ ਕੀਤਾ ਹੈ ਯਾਤਰਾ ਨੇ ਹੁਣ ਤੱਕ 52 ਤੋਂ ਵੱਧ ਜ਼ਿਲ੍ਹਿਆ ਦਾ ਦੌਰਾ ਕੀਤਾ ਹੈ। 7 ਸਤੰਬਰ ਨੂੰ ਤਮਿਲਨਾਡੂ ਦੇ ਕੰਨਿਆਕੁਮਾਰੀ (Bharat Jodo Yatra Updates) ਤੋਂ ਸ਼ੁਰੂ ਹੋਈ ਇਹ ਯਾਤਰਾ 30 ਜਨਵਰੀ ਨੂੰ ਸ੍ਰੀਨਗਰ ਵਿੱਚ ਰਾਹੁਲ ਗਾਂਧੀ ਵੱਲੋਂ ਤਿਰੰਗਾ ਫਹਿਰਾਉਣ ਦੇ ਨਾਲ ਸਮਾਪਤ ਹੋਵੇਗੀ। ਪੈਦਲ ਮਾਰਚ ਕਰਦੇ ਹੋਏ ਇਹ ਯਾਤਰਾ ਹੁਣ ਤੱਕ ਤਮਿਲਨਾਡੂ, ਕੇਰਲ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ, ਮੱਧ ਪ੍ਰਦੇਸ਼, ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਤੇ ਹੁਣ ਇਸ ਸਮੇਂ ਪੰਜਾਬ ਵਿੱਚ ਹੈ।
ਇਹ ਵੀ ਪੜ੍ਹੋ:ਇਨਸਾਫ਼ ਮੋਰਚੇ ਦੀ ਮੰਗ, ਜਗਤਾਰ ਸਿੰਘ ਹਵਾਰਾ ਨੂੰ ਮੋਹਾਲੀ ਅਦਾਲਤ ਵਿੱਚ ਕੀਤਾ ਜਾਵੇ ਪੇਸ਼