ਲੁਧਿਆਣਾ: ਜ਼ਿਲ੍ਹੇ ਦੇ ਹਲਕਾ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਚੋਣਾਂ ਦੌਰਾਨ ਪ੍ਰੀਆ ਸਕੂਟਰ ਉੱਪਰ ਨਾਮਜ਼ਦਗੀ ਪੱਤਰ ਭਰਨ ਕਰਕੇ ਚਰਚਾ ਵਿੱਚ ਆਏ ਸਨ। ਇਸ ਤੋਂ ਬਾਅਦ ਅੱਜ ਇੱਕ ਵਾਰ ਫੇਰ ਗੁਰਪ੍ਰੀਤ ਗੋਗੀ ਵਿਧਾਇਕ ਬਣਨ ਤੋਂ ਬਾਅਦ ਚਰਚਾ ਵਿੱਚ ਆਏ ਹਨ। ਅੱਜ ਕਾਰਪੋਰੇਸ਼ਨ ਦਫਤਰ ਸਮਾਰਟ ਸਿਟੀ ਦੀ ਮੀਟਿੰਗ ਵਿੱਚ ਵਿਧਾਇਕ ਗਰੁਪ੍ਰੀਤ ਗੋਗੀ ਮਹਿੰਗੀ ਟੂ ਸੀਟਰ Porsche ਗੱਡੀ ਲੈ ਕੇ ਚਰਚਾ ਵਿੱਚ ਆਏ ਹਨ। ਬੇਸ਼ੱਕ ਉਨ੍ਹਾਂ ਲਈ ਇਹ ਆਮ ਰੂਟੀਨ ਦੀ ਗੱਲ ਹੋਵੇ ਪਰ ਅੱਖਾਂ ’ਤੇ ਲਗਾਇਆ ਕਾਲਾ ਚਸ਼ਮਾ ਅਤੇ ਗੱਡੀ ਦੀ ਖੁੱਲ੍ਹਦੀ ਹੋਈ ਛੱਤ ਦੇਖ ਪੱਤਰਕਾਰਾਂ ਨੇ ਜ਼ਰੂਰ ਸਵਾਲ ਪੁੱਛੇ।
ਗੁਰਪ੍ਰੀਤ ਗੋਗੀ ਚੋਣਾਂ ਤੋਂ ਪਹਿਲਾਂ ਸਕੂਟਰ ’ਤੇ ਕਰਦੇ ਦੇਖੇ ਗਏ ਨੇ ਪ੍ਰਚਾਰ:ਇਸ ਸਬੰਧੀ ਬੋਲਦੇ ਹੋਏ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਉਨ੍ਹਾਂ ਬੇਟੇ ਦੀ ਕਾਰ ਹੈ ਕਿਉਂਕਿ ਉਹ ਯੂਥ ਹੈ ਤੇ ਨੌਜਵਾਨਾਂ ਦਾ ਸੌਂਕ ਅਜਿਹੇ ਹੁੰਦੇ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਅੱਜ ਵੀ ਸਕੂਟਰ ’ਤੇ ਹੀ ਹਨ। ਆਪ ਵਿਧਾਇਕ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਬੇਟੇ ਨੇ ਗੱਡੀ ਚਲਾਉਣ ਲਈ ਦਿੱਤੀ ਤਾਂ ਇਸ ਵਿੱਚ ਕੋਈ ਗਲਤ ਨਹੀਂ । ਉਨ੍ਹਾਂ ਨੇ ਵੀ ਕਿਹਾ ਕਿ ਉਨ੍ਹਾਂ ਦੀ ਇੱਕ ਨੰਬਰ ਦੀ ਕਮਾਈ ਹੈ ਸਾਰਾ ਕੁਝ ਪੱਕੇ ਵਿੱਚ ਹੈ। ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਜੇਕਰ ਸ਼ੌਂਕ ਪੂਰਾ ਕਰਨ ਲਈ ਗੱਡੀ ਚਲਾਈ ਤਾਂ ਇਸ ਵਿੱਚ ਕੋਈ ਖਾਸ ਗੱਲ ਨਹੀਂ।