ਲੁਧਿਆਣਾ:ਪੰਜਾਬ 'ਚ ਛੇਵਾਂ ਦਰਿਆ ਨਸ਼ੇ ਦਾ ਵਗ ਰਿਹਾ ਹੈ ਇਸ ਗੱਲ ਤੋਂ ਸਾਰੇ ਵਾਕਿਫ਼ ਨੇ ਪਰ ਨਸ਼ੇ ਨੇ ਘਰਾਂ ਦੇ ਨੌਜਵਾਨ ਨਹੀਂ ਸਗੋਂ ਮੁਟਿਆਰਾਂ ਅਤੇ ਬੱਚਿਆਂ ਨੂੰ ਵੀ ਆਪਣੀ ਗ੍ਰਿਫ਼ਤ 'ਚ ਲੈ ਲਿਆ ਹੈ। ਹਾਲਾਤ ਇਹ ਨੇ ਕਿ ਹੁਣ 12 ਤੋਂ 17 ਸਾਲ ਦੀ ਉਮਰ ਦੇ ਲੜਕੇ ਅਤੇ ਲੜਕੀਆਂ ਨਸ਼ੇ ਦੀ ਦਲ ਦਲ 'ਚ ਫਸ ਚੁੱਕੇ ਹਨ । ਨਸ਼ੇ ਦੇ ਅੰਕੜੇ ਭਿਆਨਕ ਅਤੇ ਹੈਰਾਨ ਕਰ ਦੇਣ ਵਾਲੇ ਹਨ ਅਤੇ ਵਡੀ ਤ੍ਰਾਸਦੀ ਇਹ ਹੈ ਕਿ ਨਸ਼ੇ ਦੇ ਚੁੰਗਲ 'ਚ ਫਸੇ ਛੋਟੇ ਬੱਚੇ ਅਤੇ ਲੜਕੀਆਂ ਲਈ ਕੋਈ ਨਸ਼ਾ ਛੁਡਾਊ ਕੇਂਦਰ ਪੰਜਾਬ 'ਚ ਨਹੀਂ ਹੈ ਅਤੇ ਨਾ ਹੀ ਇਸ ਦਾ ਕੋਈ ਇਲਾਜ ਹੁਣ ਤਕ ਤੈਅ ਕੀਤਾ ਗਿਆ ਹੈ। ਨਸ਼ੇ ਨੇ ਪੰਜਾਬ ਦੀ ਨੌਜਵਾਨੀ ਬਰਬਾਦ ਕੀਤੀ ਹੈ। ਹੁਣ ਮੁਟਿਆਰਾਂ ਵੀ ਨਸ਼ੇ 'ਚ ਫਸਦੀਆਂ ਜਾ ਰਹੀਆਂ ਹਨ ।
ਨਸ਼ੇ ਦੀ ਲੱਤ: ਨਸ਼ੇ ਦੀ ਦਲਦਲ 'ਚ ਫਸੀ ਇਕ ਮੁਟਿਆਰ ਨੇ ਅਜਿਹੇ ਹੀ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਹਨ । ਪੀੜਤਾ ਨੇ ਦਸਿਆ ਕਿ ਉਸ ਦੀ ਉਮਰ 20 ਸਾਲ ਦੀ ਹੈ 18 ਸਾਲ ਦੀ ਉਮਰ 'ਚ ਉਸ ਨੇ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ ਸਨ। ਉਸ ਨੇ ਪਹਿਲਾਂ ਪੇਪਰ ਤੇ ਚਿੱਟਾ ਲਾਉਣਾ ਸ਼ੁਰੂ ਕੀਤਾ ਅਤੇ ਹੁਣ ਉਹ ਟੀਕੇ ਲਾਉਂਦੀ ਹੈ। ਉਸ ਦੇ ਮਾਤਾ-ਪਿਤਾ ਦੀ ਘੱਟ ਉਮਰ 'ਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਹ ਇਕੱਲੀ ਰਹਿ ਗਈ। ਉਨ੍ਹਾਂ ਦੱਸਿਆ ਕਿ ਨਸ਼ੇ ਦੀ ਪੂਰਤੀ ਲਈ ਉਸ ਨੇ ਜਿਸਮਫਰੋਸ਼ੀ ਸ਼ੁਰੂ ਕਰ ਦਿੱਤੀ, ਪਿਛਲੇ 2 ਸਾਲ ਤੋਂ ਉਹ ਨਸ਼ੇ ਕਰ ਰਹੀ ਹੈ । ਪੀੜਤਾ ਨੇ ਕਿਹਾ ਕਿ ਅਸਾਨੀ ਨਾਲ ਨਸ਼ਾ ਹਰ ਗਲੀ, ਚੌਂਕ 'ਚ ਮਿਲ ਜਾਂਦਾ ਹੈ। ਛੋਟੇ ਬੱਚੇ ਉਸ ਦੇ ਨਾਲ ਦੀਆਂ ਕੁੜੀਆਂ ਨਸ਼ੇ ਦੀ ਲੱਤ 'ਚ ਹਨ । ਕਈ ਕੁੜੀਆਂ ਉਸ ਦੇ ਨਾਲ ਗਲਤ ਕੰਮ ਕਰਦੀਆਂ ਹਨ । ਉਹ ਨਸ਼ਾ ਛੱਡਣਾ ਚਾਹੁੰਦੀਆਂ ਨੇ ਪਰ ਉਨ੍ਹਾਂ ਕੋਲ ਕੋਈ ਰਾਹ ਨਹੀਂ ਹੈ।
ਕੇਂਦਰਾਂ ਦੀ ਕਮੀ: ਨਸ਼ੇ ਛੱਡਣ ਲਈ ਪੰਜਾਬ 'ਚ ਬੱਚਿਆਂ ਲਈ ਅਤੇ ਲੜਕੀਆਂ ਲਈ ਕੋਈ ਨਸ਼ਾ ਛੁਡਾਊ ਕੇਂਦਰ ਨਹੀਂ ਹੈ। ਹਾਲਾਤ ਇਹ ਨੇ ਕਿ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰ ਤੋਂ ਜਿਹੜੀ ਗੋਲੀ ਮਿਲਦੀਂ ਹੈ ਉਸ ਨਾਲ ਉਲਟੀ ਆਉਂਦੀ ਹੈ, ਉਹ ਮਾਫ਼ਕ ਨਹੀ ਆਉਂਦੀ। ਨਸ਼ਾ ਛੱਡਣ ਲਈ ਕੋਈ ਵੀ ਸਾਡੇ ਕੋਲ ਰਾਹ ਨਹੀਂ ਹੈ। ਨਸ਼ੇ ਦੀ ਦਲਦਲ 'ਚ ਨੌਜਵਾਨ ਬੱਚੇ ਫਸਦੇ ਜਾ ਰਹੇ ਹਨ। ਨਸ਼ਾ ਛਡਾਊ ਕੇਂਦਰ ਚਲਾ ਰਹੇ ਡਾਕਟਰ ਇੰਦਰਜੀਤ ਢੀਂਗਰਾ ਨੇ ਦੱਸਿਆ ਕਿ ਇਸ ਬੱਚੀ ਦਾ ਇਲਾਜ ਉਹ ਮੁਫ਼ਤ ਕਰਨਗੇ। ਉਨ੍ਹਾਂ ਕਿਹਾ ਕਿ ਤ੍ਰਾਸਦੀ ਅਜਿਹੀ ਹੈ ਕੇ ਸਾਡੇ ਕੋਲ ਲੜਕੀਆਂ ਅਤੇ ਬੱਚਿਆਂ ਦੇ ਲਈ ਕੋਈ ਵੀ ਨਸ਼ਾ ਛੁਡਾਊ ਕੇਂਦਰ ਨਹੀਂ ਹੈ। ਜੇਕਰ ਇਹ ਹੈ ਲੜਕਿਆਂ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਜਾਂਦੀਆਂ ਹਨ ਤਾਂ ਉਨ੍ਹਾ ਨੂੰ ਹਮੇਸ਼ਾ ਖਤਰਾ ਬਣਿਆ ਰਹਿੰਦਾ ਹੈ ਕਿਉਂਕਿ ਨਸ਼ੇ ਦੀ ਤੌੜ ਵਿੱਚ ਉਨ੍ਹਾਂ ਨਾਲ ਗ਼ਲਤ ਕੰਮ ਹੋ ਸਕਦਾ ਹੈ। ਨਸ਼ੇ ਦੀ ਦਲਦਲ ਵਿੱਚ ਫਸੀ ਪੀੜਤਾ ਨੇ ਕਿਹਾ ਕਿ ਉਹ ਨਸ਼ੇ ਛੱਡਣਾ ਚਾਹੁੰਦੀ ਹੈ। ਡਾਕਟਰ ਢੀਂਗਰਾ ਨੇ ਉਸ ਨੂੰ ਭਰੋਸਾ ਦਿੱਤਾ ਹੈ ਕਿ ਉਸ ਦਾ ਇਲਾਜ ਉਹ ਕਰਨਗੇ, ਪਰ ਉਨ੍ਹਾਂ ਕਿਹਾ ਕਿ ਉਸ ਵਰਗੀਆਂ ਕਈ ਲੜਕੀਆਂ ਹਨ ਜਿਹੜੀਆਂ ਨਸ਼ਾ ਛੱਡਣਾ ਚਾਹੁੰਦੀਆਂ ਹਨ ਪਰ ਉਨ੍ਹਾਂ ਕੋਲ ਕੋਈ ਰਸਤਾ ਹੀ ਨਹੀਂ ਹੈ। ਜਾਣੇ-ਅਣਜਾਣੇ ਦੇ ਵਿੱਚ ਉਹ ਨਸ਼ੇ ਦੀ ਦਲਦਲ ਦੇ ਵਿਚ ਫਸ ਗਈਆਂ।
- ਗੋਆ 'ਚ ਸੂਬੇ ਦੀ ਜ਼ਮੀਨ ਦੇ ਠੇਕੇ ਦਾ ਰੌਲਾ, ਫਿਰ ਮੁਸ਼ਕਿਲਾਂ 'ਚ ਘਿਰਨਗੇ ਸਾਬਕਾ ਮੁੱਖ ਮੰਤਰੀ ਚੰਨੀ, ਮਾਨ ਸਰਕਾਰ ਨੇ ਲਿਆ ਵੱਡਾ ਫੈਸਲਾ
- ਸਰਕਾਰ ਨਾਲ ਚੱਲ ਰਹੇ ਤਕਰਾਰ ਵਿਚਾਲੇ SGPC ਦਾ ਵੱਡਾ ਐਲਾਨ; ਹੁਣ ਐਸਜੀਪੀਸੀ ਦੇ ਚੈਨਲ ਉਤੇ ਹੀ ਹੋਵੇਗਾ ਗੁਰਬਾਣੀ ਪ੍ਰਸਾਰਣ !
- BSF seized 5 kg of heroin : ਤਰਨਤਾਰਨ 'ਚ BSF ਨੇ ਭਾਰਤ-ਪਾਕਿ ਸਰਹੱਦ ਨੇੜੇ 5 ਕਿੱਲੋ ਹੈਰੋਇਨ ਕੀਤੀ ਬਰਾਮਦ