ਲੁਧਿਆਣਾ:ਪੰਜਾਬ ਵਿੱਚ ਅਕਤੂਬਰ ਮਹੀਨੇ ਦੇ ਅੰਦਰ ਹੁਣ ਤੱਕ 18 ਮਿਲੀਮੀਟਰ ਤੱਕ ਬਾਰਿਸ਼ ਹੋ ਚੁੱਕੀ ਹੈ, ਹਾਲਾਂਕਿ 30 ਸਤੰਬਰ ਨੂੰ ਮੌਨਸੂਨ ਦੀ ਵਾਪਸੀ ਹੋ ਗਈ ਸੀ, ਪਰ ਲਗਾਤਾਰ ਤਾਪਮਾਨ ਵਧਣ ਕਰਕੇ ਪੱਛਮੀ ਚੱਕਰਵਾਤ 9 ਅਕਤੂਬਰ ਅਤੇ 10 ਅਕਤੂਬਰ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਐਕਟਿਵ ਰਿਹਾ ਹੈ। ਇਸ ਕਰਕੇ ਬਰਸਾਤ ਹੋਈ ਸੀ ਅਤੇ ਹੁਣ ਇੱਕ ਹੋਰ ਚੱਕਰਵਾਤ 14 ਤੋਂ 15 ਅਕਤੂਬਰ ਵਿੱਚ ਐਕਟਿਵ ਹੋਵੇਗਾ।
Punjab Weather Update : ਮਾਨਸੂਨ ਦੀ ਵਾਪਸੀ ; ਪੰਜਾਬ 'ਚ ਕਈ ਥਾਂ ਮੀਂਹ ਦਾ ਅਲਰਟ, ਮੌਸਮ ਵਿਭਾਗ ਵਲੋਂ ਕਿਸਾਨਾਂ ਨੂੰ ਇਹ ਸਲਾਹ
ਮਾਨਸੂਨ ਦੀ ਵਾਪਸੀ ਹੋ ਚੁੱਕੀ ਹੈ, ਪਰ ਪੱਛਮੀ ਚੱਕਰਵਾਤ ਦੇ ਚੱਲਦੇ ਪੰਜਾਬ ਦੇ ਕਈ ਹਿੱਸਿਆਂ ਵਿੱਚ 14 ਅਤੇ 15 ਅਕਤੂਬਰ ਨੂੰ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਗਿਆਨੀਆਂ ਨੇ ਮੀਂਹ ਦਾ ਅਲਰਟ ਦਿੰਦਿਆ ਕਿਸਾਨਾਂ ਲਈ ਹਿਦਾਇਤਾਂ ਜਾਰੀ ਕੀਤੀਆਂ ਹਨ।
Published : Oct 12, 2023, 12:30 PM IST
|Updated : Oct 12, 2023, 12:40 PM IST
ਤਾਪਮਾਨ ਵਿੱਚ ਆਈ ਤਬਦੀਲੀ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਨੇ ਇਹ ਭਵਿੱਖਬਾਣੀ ਕੀਤੀ ਹੈ ਕਿ ਪੰਜਾਬ ਦੇ ਕਈ ਹਿੱਸਿਆਂ ਵਿੱਚ 14 ਤੋਂ 15 ਅਕਤੂਬਰ ਨੂੰ ਬਾਰਿਸ਼ ਹੋ ਸਕਦੀ ਹੈ। ਤਾਪਮਾਨ ਬਾਰੇ ਗੱਲਬਾਤ ਕਰਦੇ ਪੀਏਯੂ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਨੇ ਦੱਸਿਆ ਕਿ ਬਾਰਿਸ਼ ਹੋਣ ਤੋਂ ਪਹਿਲਾਂ ਕਾਫੀ ਗਰਮੀ ਸੀ, ਤਾਪਮਾਨ ਆਮ ਨਾਲੋਂ ਜ਼ਿਆਦਾ ਚੱਲ ਰਹੇ ਸਨ, ਪਰ ਬਾਰਿਸ਼ ਹੋਣ ਤੋਂ ਬਾਅਦ ਤਾਪਮਾਨ ਵਿੱਚ ਕਾਫੀ ਕਮੀ ਆਈ ਹੈ। ਦਿਨ ਦਾ ਤਾਪਮਾਨ 32 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ, ਜਦਕਿ ਰਾਤ ਦਾ ਤਾਪਮਾਨ ਵੀ 28 ਡਿਗਰੀ ਦੇ ਨੇੜੇ ਹੈ।
ਕਿਸਾਨਾਂ ਲਈ ਹਿਦਾਇਤਾਂ :ਪੀ ਏ ਯੂ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਮੌਸਮ ਨੂੰ ਲੈਕੇ ਕਿਸਾਨਾਂ ਨੂੰ ਹਿਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਬਰਸਾਤ ਹੋਣੀ ਹੈ, ਉਸ ਤੋਂ ਪਹਿਲਾਂ ਕਿਸਾਨ ਆਪਣੀਆਂ ਫ਼ਸਲਾਂ ਨੂੰ ਜਰੂਰ ਖੇਤ ਵਿੱਚ ਸੰਭਾਲ ਲੈਣ, ਕਿਉਂਕਿ ਬਾਰਿਸ਼ ਹੋਣ ਨਾਲ ਫਸਲ ਉੱਤੇ ਪ੍ਰਭਾਵ ਪੈ ਸਕਦਾ ਹੈ। ਇਸ ਸਮੇਂ ਕਿਸਾਨਾਂ ਦੀ ਝੋਨੇ ਦੀ ਫਸਲ ਮੰਡੀਆਂ ਵਿੱਚ ਪਹੁੰਚ ਚੁੱਕੀ ਅਤੇ ਕਈ ਕਿਸਾਨਾਂ ਦੀ ਫਸਲ ਖੇਤ ਵਿੱਚ ਪਈ ਹੈ। ਕਿਸਾਨ ਬਾਰਿਸ਼ ਤੋਂ ਪਹਿਲਾਂ ਆਪਣੇ ਖੇਤਾਂ ਚੋਂ ਫਸਲ ਚੁੱਕ ਲੈਣ, ਕਿਉਂਕਿ ਫਸਲ ਵਿੱਚ ਨਮੀ ਜਿਆਦਾ ਆਉਣ ਕਰਕੇ ਉਸ ਦੇ ਸੁਕਣ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ।