ਲੁਧਿਆਣਾ :ਅੱਜ ਪੰਜਾਬ ਭਰ ਵਿੱਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋਣ ਨਾਲ ਲੋਕਾਂ ਦਾ ਜਿਉਂਨਾ ਮੁਹਾਲ ਹੋਇਆ ਪਿਆ ਹੈ। ਸਵਾਰੀਆਂ ਨੂੰ ਘੰਟਿਆਂ ਭਰ ਇੰਤਜ਼ਾਰ ਕਰਨ ਪਿਆ ਅਤੇ ਮਹਿਲਾਵੈਨ ਵੀ ਖੱਜਲ ਖ਼ੁਆਰ ਹੁੰਦੀਆਂ ਨਜ਼ਰ ਆਈਆਂ। ਦਰਅਸਲ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਗੇਟ ਰੈਲੀ ਕਰਕੇ ਬੱਸਾਂ ਬੰਦ ਕੀਤੀਆਂ ਗਈਆਂ ਹਨ। ਉਥੇ ਹੀ ਦੂਜੇ ਪਾਸੇ 28 ਜੂਨ ਨੂੰ ਸਾਰੇ ਹੀ ਪੰਜਾਬ ਭਰ ਦੇ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਮੁਲਾਜ਼ਮ ਸੰਗਰੂਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਨਗੇ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਾਰੇ ਹੀ ਕੱਚੇ ਕਾਮਿਆਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ। ਪਰ ਉਹ ਪੂਰਾ ਨਹੀਂ ਕੀਤਾ, ਉਨ੍ਹਾਂ ਕਿਹਾ ਕਿ ਯਾਤਰੀ ਅੱਜ ਪਰੇਸ਼ਾਨ ਹੋ ਰਹੇ ਹਨ ਪਰ ਅਸੀਂ ਸਰਕਾਰ ਨੂੰ ਇਸ ਸਬੰਧੀ ਇਕ ਮਹੀਨਾ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਸੀ, ਪਰ ਸਾਡੇ ਨਾਲ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਨੇ ਗੱਲਬਾਤ ਨਹੀਂ ਕੀਤੀ।
- SKM ਪੰਜਾਬ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, ਕਿਹਾ- ਮੱਕੀ ਤੇ ਮੂੰਗੀ ਦੀ ਐੱਮਐੱਸਪੀ 'ਤੇ ਨਹੀਂ ਹੋਈ ਖਰੀਦ, ਸੀਐੱਮ ਮਾਨ ਦੀ ਰਿਹਾਇਸ਼ ਘੇਰਨ ਲਈ ਕੂਚ
- ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਵਾਲੀ ਸਕੀਮ ਫੇਲ੍ਹ ! ਕਿਸਾਨਾਂ ਨੇ ਮੋੜਿਆ ਮੂੰਹ, ਵੇਖੋ ਖ਼ਾਸ ਰਿਪੋਰਟ
- Tomato Price Hike: ਟਮਾਟਰ ਦੇ ਭਾਅ ਪਹੁੰਚੇ 100 ਰੁਪਏ ਪ੍ਰਤੀ ਕਿਲੋ ਤੱਕ, ਜਾਣੋ ਅਚਾਨਕ ਕਿਉਂ ਵਧੀਆਂ ਕੀਮਤਾਂ