ਲੁਧਿਆਣਾ: ਪੰਜਾਬ 'ਚ ਲਗਾਤਾਰ ਵੱਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾਂ ਰਹੀ ਹੈ,ਇਸ ਦੇ ਤਹਿਤ ਹੀ ਖੰਨਾ ਦੇ ਪਿੰਡ ਇਕੋਲਾਹਾ ਨੇੜੇ ਇੱਕ ਫੈਕਟਰੀ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਛਾਪੇਮਾਰੀ ਕੀਤੀ ਗਈ।
ਮਿਲੀ ਸੂਚਨਾ ਅਨੁਸਾਰ ਕੁੱਝ ਇਲਾਕੇ ਦੇ ਲੋਕਾਂ ਵੱਲੋਂ ਗੰਦੀ ਹਵਾ ਕਾਰਨ ਸਾਹ ਲੈਣ ਵਿੱਚ ਮੁਸ਼ਕਿਲ ਹੋਣ ਕਾਰਨ ਮਹਿਕਮੇ ਨੂੰ ਸ਼ਿਕਾਇਤ ਕੀਤਾ ਸੀ। ਇਸ ਇਲਾਕੇ ਦੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦੱਸਿਆ, ਕਿ ਇੱਕ ਦਿਨ ਸਵੇਰੇ ਦੇ ਸਮੇਂ ਜਦੋਂ ਨਰਾਇਣਗੜ੍ਹ ਤੋਂ ਇਕੋਲਾਹੇ ਵੱਲ ਨੂੰ ਜਾਂ ਰਹੇ ਸੀ, ਤਾਂ ਇੱਕ ਫੈਕਟਰੀ ਵਿੱਚੋਂ ਬੇਹੱਦ ਗੰਦਾ ਧੂੰਆਂ ਨਿਕਲ ਰਿਹਾ ਸੀ, ਇੰਜ ਲੱਗ ਰਿਹਾ ਸੀ, ਜਿਵੇਂ ਫੈਕਟਰੀ ਨੂੰ ਅੱਗ ਲੱਗ ਗਈ ਹੋਵੇ, ਕੋਲੋਂ ਲੰਘਣ ਵਾਲਿਆਂ ਲੋਕਾਂ ਨੂੰ ਸਾਹ ਲੈਣ ਵਿੱਚ ਵੱਡੀ ਦਿੱਕਤ ਆ ਰਹੀ ਸੀ। ਇਸ ਫੈਕਟਰੀ ਦੇ ਆਲੇ ਦੁਆਲੇ ਕੋਈ ਵੀ ਫੈਕਟਰੀ ਮਾਲਕ ਦਾ ਬੋਰਡ ਜਾਂ ਨੰਬਰ ਨਹੀਂ ਲਿਖਿਆ ਹੋਇਆ ਸੀ। ਜਿਸ ਕਰਕੇ ਕਈ ਪਤਵੰਤੇ ਲੋਕਾਂ ਨੇ ਇਸ ਫੈਕਟਰੀ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕੀਤੀ ਹੈ, ਤਾਂ ਜੋ ਲੋਕਾਂ ਨੂੰ ਅਜਿਹੀ ਦਿੱਕਤ ਨਾ ਆਵੇ ਲੋਕਾਂ ਦੀ ਮੰਗ ਹੈ, ਕਿ ਅਜਿਹੇ ਫੈਕਟਰੀਆਂ ਵਾਲਿਆਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।