ਜਗਰਾਓਂ: ਕਤਲ ਕਾਂਡ ਵਿੱਚ ਪੰਜਾਬ ਪੁਲਿਸ ਦੀ ਓਸੀਸੀਯੂ ਟੀਮ ਨੇ ਦੋ ਨਾਮੀ ਗੈਂਗਸਟਰਾਂ ਗ੍ਰਿਫ਼ਤਾਰ ਕੀਤਾ ਹੈ..ਇਨ੍ਹਾਂ ਗੈਂਗਸਟਰਾਂ ‘ਤੇ ਜਗਰਾਓਂ ਦੇ ਸੀਆਈਏ ਸਟਾਫ ਦੇ 2 ਥਾਣੇਦਾਰਾਂ ਨੂੰ ਬੇਰਹਿਮੀ ਨਾਲ ਕਤਲ ਕਰਨ ਦੇ ਇਲਜ਼ਾਮ ਲੱਗੇ ਹਨ..ਗ੍ਰਿਫ਼ਤਾਰ ਕੀਤੇ ਗੈਂਗਸਟਰਾਂ ਦੀ ਬਲਜਿੰਦਰ ਸਿੰਘ ਉਰਫ ਬੱਬੀ ਪੁੱਤਰ ਗੁਰਨਾਮ ਸਿੰਘ ਵਾਸੀ ਮਾਹਲਾ ਖੁਰਦ ਮੋਗਾ ਤੇ ਦਰਸ਼ਨ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਸਹੌਲੀ ਦੇ ਰੂਪ ਵਜੋਂ ਹੋਈ ਹੈ..ਮਿਲੀ ਜਾਣਕਾਰੀ ਅਨੁਸਾਰ ਇਸ ਪੂਰੇ ਘਟਨਾ ਕਰਮ ਨੂੰ ਕੁੱਲ 4 ਗੈਂਗਸਟਰਾਂ ਵੱਲੋਂ ਅੰਜਾਮ ਦਿੱਤਾ ਗਿਆ ਸੀ..ਗੈਂਗਸਟਰ ਦਰਸ਼ਨ ਸਿੰਘ ਦੀ ਪਤਨੀ ਨੂੰ ਜਗਰਾਓਂ ਪੁਲਿਸ ਵੱਲੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ..ਪੁਲਿਸ ਨੇ ਇਸ ਮਾਮਲੇ ਦੀ ਜਾਂਚ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਮੁਲਜ਼ਮਾਂ ਦੀ ਭਾਲ ਪਹਿਲੇ ਦਿਨ ਤੋਂ ਹੀ ਸ਼ੁਰੂ ਕਰ ਦਿੱਤੀ ਸੀ..ਹਾਲਾਂਕਿ ਪੁਲਿਸ ਦਾ ਕੋਈ ਵੀ ਅਫ਼ਸਰ ਸੁਰੱਖਿਆ ਨੂੰ ਲੈਕੇ ਇਨ੍ਹਾਂ ਗ੍ਰਿਫ਼ਤਾਰੀਆਂ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਰਿਹਾ..ਪੁਲਿਸ ਵੱਲੋਂ ਬਾਕੀ ਗੈਂਗਸਟਰਾਂ ਦੀ ਭਾਲ ਲਈ ਵੀ ਛਾਪੇਮਾਰੀ ਬਾ-ਦਸਤੂਰ ਜਾਰੀ ਹੈ..ਪੁਲਿਸ ਮੁਤਾਬਿਕ ਇਨ੍ਹਾਂ ਗੈਂਗਸਟਰਾਂ ‘ਤੇ ਪਹਿਲਾਂ ਵੀ ਮਾਰ-ਕੁੱਟ ਤੇ ਲੁੱਟ-ਖੋਹ ਦੇ ਕਈ ਮਾਮਲੇ ਦਰਜ ਹਨ..ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਕੋਰਟ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ..ਰਿਮਾਂਡ ਦੌਰਾਨ ਇਨ੍ਹਾਂ ਮੁਲਜ਼ਮਾਂ ਤੋਂ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ
ਇਸ ਮਾਮਲੇ ਵਿੱਚ ਕਥਿਤ ਆਰੋਪੀਆਂ ਨੂੰ ਮੱਧ ਪ੍ਰਦੇਸ਼ ਚੋਂ ਪੰਜਾਬ ਦੀ ਓ.ਸੀ.ਸੀ. ਯੂਨਿਟ ਟੀਮ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।ਗੈਂਗਸਟਰ ਦਰਸ਼ਨ ਸਿੰਘ ਅਤੇ ਬਲਜਿੰਦਰ ਸਿੰਘ ਬੱਬੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਜਗਰਾਓਂ ਦੀ ਨਵੀਂ ਦਾਣਾ ਮੰਡੀ 'ਚ ਪੁਲਿਸ ਦੇ ਦੋ ਥਾਣੇਦਾਰਾਂ ਏ.ਐੱਸ.ਆਈ. ਭਗਵਾਨ ਸਿੰਘ ਤੇ ਦਲਵਿੰਦਰ ਸਿੰਘ ਬੱਬੀ ਦੀ ਗੈਂਗਸਟਰਾਂ ਵਲੋਂ ਹੱਤਿਆ ਕਰ ਦਿੱਤੀ ਗਈ ਸੀ।