ਲੁਧਿਆਣਾ:ਪੰਜਾਬ ਪੁਲਿਸ ਵੱਲੋਂ ਬੀਤੇ ਦਿਨ ਜਿੱਥੇ ਇੱਕ ਪਾਸੇ ਖ਼ੁਦ ਹੀ ਆਪਣੀ ਸੋਸ਼ਲ ਸਾਈਟ ‘ਤੇ ਪੰਜਾਬ ਭਰ ਦੇ ਵਿੱਚ ਅਗਾਮੀ ਤਿਉਹਾਰਾਂ ਦੇ ਮੱਦੇਨਜ਼ਰ ਅਲਰਟ ਜਾਰੀ ਕੀਤਾ ਹੈ। ਉਥੇ ਹੀ ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ, ਤਾਂ ਇੱਥੇ ਪੁਲਿਸ ਆਪਣੇ ਵੱਲੋਂ ਹੀ ਜਾਰੀ ਕੀਤੇ ਗਏ ਅਲਰਟ ਦੀ ਧੱਜੀਆਂ ਉਡਾਈਆ ਜਾ ਰਹੀਆ ਹਨ। ਸ਼ਹਿਰ ਵਿੱਚ ਪੁਲਿਸ ਦੀ ਥਾਂ-ਥਾਂ ਨਲਾਇੰਕੀਆ ਸਾਹਮਣੇ ਆ ਰਹੀ ਹਨ। ਸ਼ਹਿਰ ਦੇ ਰੇਲਵੇ ਸਟੇਸ਼ਨ ‘ਤੇ ਸੁਰੱਖਿਆ ਨੂੰ ਲੈਕੇ ਪੁਲਿਸ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਜੋ ਪੰਜਾਬ ਪੁਲਿਸ ਦਾ ਬਹੁਤ ਵੱਡੀ ਨਲਾਇੰਕੀ ਸਾਬਿਤ ਹੋ ਰਹੀ ਹੈ।
ਲੋਕਾਂ ਦੀ ਸੁਰੱਖਿਆ ਤੋਂ ਭੱਜੀ ਪੰਜਾਬ ਪੁਲਿਸ ਉੱਥੇ ਹੀ ਜੇਕਰ ਸ਼ਹਿਰ ਦੇ ਬੱਸ ਸਟੈਂਡ ਦੀ ਗੱਲ ਕਰੀਏ, ਤਾਂ ਇੱਥੇ ਵੀ ਪੁਲਿਸ ਕੋਈ ਬਹੁਤੀ ਚੌਕਸ ਨਹੀਂ ਦਿਖ ਰਹੀ। ਹਾਲਾਂਕਿ ਇਸ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਦੋਵਾਂ ਥਾਵਾਂ ‘ਤੇ ਹਰ ਸਮੇਂ ਲੋਕਾਂ ਦੀ ਭਾਰੀ ਭਰਮਾਰ ਰਹਿੰਦੀ ਹੈ।
ਈਟੀਵੀ ਭਾਰਤ ਦੀ ਟੀਮ ਨੇ ਜਦੋਂ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕਿਆ ਦਾ ਦੌਰਾਨ ਕੀਤਾ, ਤਾਂ ਉੱਥੇ ਪੁਲਿਸ ਦਾ ਸੁਰੱਖਿਆ ਨੂੰ ਲੈਕੇ ਕੀਤੇ ਜਾ ਰਹੇ ਦਾਅਵੇ ਖੋਖਲੇ ਸਾਬਿਤ ਹੁੰਦੇ ਨਜ਼ਰ ਆਏ। ਸੁਰੱਖਿਆ ਨੂੰ ਲੈਕੇ ਪੁਖਤਾ ਪ੍ਰਬੰਧਾਂ ਦੇ ਦਾਅਵੇ ਕਰਨ ਵਾਲੀ ਪੰਜਾਬ ਪੁਲਿਸ ਆਪਣੇ ਦਾਅਵਿਆ ਤੋਂ ਝੂਠੀ ਸਾਬਿਤ ਹੁੰਦੀ ਨਜ਼ਰ ਆਈ.
ਹਾਲਾਂਕਿ ਬੀਤੇ ਦਿਨੀਂ ਹੀ ਖੁਫੀਆ ਏਜੰਸੀਆਂ ਵੱਲੋਂ ਪੰਜਾਬ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਸੀ, ਕਿ ਸੂਬੇ ਵਿੱਚ ਦਹਿਸ਼ਤਗਰਦੀ ਗਤੀ ਵਿਧੀਆਂ ਵੇਖਣ ਨੂੰ ਮਿਲ ਰਹੀਆਂ ਹਨ ਇਸੇ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਬੀਤੇ ਦਿਨੀਂ ਸਰਹੱਦੀ ਇਲਾਕਿਆਂ ਦੇ ਵਿੱਚੋਂ ਕੁਝ ਸ਼ੱਕੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ,
ਪਰ ਇਸ ਦੇ ਬਾਵਜ਼ੂਦ ਵੀ ਲੁਧਿਆਣਾ ‘ਚ ਆਮ ਲੋਕਾਂ ਦੀ ਸੁਰੱਖਿਆ ਰੱਬ ਅਸਰ ਨਜ਼ਰ ਆਈ, ਹਾਲਾਂਕਿ ਇਸ ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਦੀ ਹੈ, ਪਰ ਹਮੇਸ਼ਾ ਦੀ ਤਰ੍ਹਾਂ ਘਟਨਾਂ ਤੋਂ ਕਈ ਘੰਟੇ ਲੇਟ ਪਹੁੰਚਣ ਵਾਲੀ ਪੰਜਾਬ ਪੁਲਿਸ ਸ਼ਾਇਦ ਇਸ ਵਾਰ ਫਿਰ ਤੋਂ ਕੋਈ ਵੱਡੀ ਦਰਦਨਾਕ ਘਟਨਾ ਹੋਣ ਦਾ ਇਤਜ਼ਾਰ ਕਰ ਰਹੀ ਹੈ।
ਇਹ ਵੀ ਪੜ੍ਹੋ:ਬਿੱਟੂ ਦਾ ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂੰ ਨੂੰ ਵੱਡਾ ਚੈਲੰਜ਼