ਲੁਧਿਆਣਾ: ਅਕਸਰ ਹੀ ਪੰਜਾਬ ਪੁਲਿਸ ਆਪਣੇ ਸਖ਼ਤ ਰਵੱਈਏ ਕਰਕੇ ਜਾਣੀ ਜਾਂਦੀ ਹੈ ਪਰ ਪੰਜਾਬ ਪੁਲਿਸ ਵਿੱਚ ਅਜਿਹਾ ਕਾਂਸਟੇਬਲ ਵੀ ਹੈ ਜੋ ਨਾ ਸਿਰਫ ਲੋਕਾਂ ਦੀ ਮਦਦ ਕਰਦਾ ਹੈ ਬਲਕਿ ਵਿਛੜੇ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਵੀ ਮਿਲਾਉਂਦਾ ਹੈ।
ਗਰੀਬਾਂ ਦਾ ਮਸੀਹਾ ਬਣਿਆ ਪੰਜਾਬ ਪੁਲਿਸ ਦਾ ਕਾਂਸਟੇਬਲ ਗੋਲਡੀ
ਅਕਸਰ ਹੀ ਪੰਜਾਬ ਪੁਲਿਸ ਆਪਣੇ ਸਖਤ ਰਵੱਈਏ ਕਰਕੇ ਜਾਣੀ ਜਾਂਦੀ ਹੈ ਪਰ ਪੰਜਾਬ ਪੁਲਿਸ ਵਿੱਚ ਅਜਿਹਾ ਕਾਂਸਟੇਬਲ ਵੀ ਹੈ ਨਾ ਸਿਰਫ ਲੋਕਾਂ ਦੀ ਮਦਦ ਕਰਦਾ ਹੈ ਬਲਕਿ ਵਿਛੜਿਆਂ ਨੂੰ ਆਪਣਿਆਂ ਨਾਲ ਵੀ ਮਿਲਾਉਂਦਾ ਹੈ।
ਪੰਜਾਬ ਪੁਲਿਸ ਕਾਂਸਟੇਬਲ ਅਜੈਬ ਸਿੰਘ ਉਰਫ ਗੋਲਡੀ ਦੀ ਇੱਕ ਵੀਡੀਓ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਜਿਸ ਰਾਹੀਂ ਤੇਲੰਗਾਨਾ ਦੇ ਇੱਕ ਪਰਿਵਾਰ ਨੂੰ ਉਨ੍ਹਾਂ ਦਾ ਇੱਕ ਵਿੱਛੜਿਆ ਮੈਂਬਰ ਮਿਲ ਗਿਆ ਜੋ ਕਿ ਲੁਧਿਆਣਾ ਤੋਂ ਮਿਲਿਆ ਸੀ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਵਾਇਰਲ ਵੇਖ ਤੇਲੰਗਾਨਾ ਵਿੱਚ ਪਰਿਵਾਰ ਨੇ ਪੰਜਾਬ ਪੁਲਿਸ ਨਾਲ ਰਾਬਤਾ ਕਾਇਮ ਕਰ ਆਪਣੇ ਜੀ ਨੂੰ ਘਰ ਵਾਪਸ ਲੈ ਗਏ। ਕਾਂਸਟੇਬਲ ਅਜੈਬ ਸਿੰਘ ਗੋਲਡੀ ਨੇ ਦੱਸਿਆ ਕਿ ਪੁਲ ਥੱਲੇ ਅਕਸਰ ਇੱਕ ਬਜ਼ੁਰਗ ਉਸ ਨੂੰ ਮਿਲਦਾ ਸੀ। ਇੱਕ ਦਿਨ ਉਨ੍ਹਾਂ ਨੇ ਉਸ ਦੀ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਜੋ ਕਿ ਤੇਲੰਗਾਨਾ ਤੱਕ ਪਹੁੰਚ ਗਈ।
ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਈ.ਟੀ.ਵੀ. ਭਾਰਤ ਵੱਲੋਂ ਖਬਰ ਨਸ਼ਰ ਕੀਤੀ ਗਈ ਸੀ ਕਿ ਮਾਨਸਾ ਦੇ ਭਿੱਖੀ ਵਿੱਚ ਇੱਕ ਮਾਂ ਤਿੰਨ ਧੀਆਂ ਨਾਲ ਰਹਿੰਦੀ ਹੈ ਜਿਸ ਨੂੰ ਉਸ ਦੇ ਪਤੀ ਨੇ ਘਰੋਂ ਕੱਢ ਦਿੱਤਾ ਸੀ। ਇਸ ਦੀ ਜਾਣਕਾਰੀ ਮਿਲਣ 'ਤੇ ਗੋਲਡੀ ਨੇ ਨਾ ਸਿਰਫ਼ ਉਨ੍ਹਾਂ ਧੀਆਂ ਦੇ ਘਰ ਦੀ ਉਸਾਰੀ ਕਰਵਾਈ ਬਲਕਿ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ।