ਲੁਧਿਆਣਾ: ਪੂਰੇ ਦੇਸ਼ 'ਚ ਹੁਣ ਤੱਕ 56 ਹਜ਼ਾਰ ਤੋਂ ਪਾਰ ਲੋਕ ਕੋਰੋਨਾ ਦੀ ਚਪੇਟ 'ਚ ਆ ਗਏ ਹਨ, ਤੇ 1900 ਤੋਂ ਵੱਧ ਲੋਕ ਇਸ ਮਹਾਂਮਾਰੀ ਨਾਲ ਮਰ ਵੀ ਗਏ ਹਨ। ਇਸ ਦੌਰਾਨ ਕਰਫਿਊ 'ਚ ਪੂਰੀ ਤਨਦੇਹੀ ਨਾਲ ਡਿਊਟੀ ਕਰ ਰਹੇ ਏਸੀਪੀ ਅਨਿਲ ਕੋਹਲੀ ਦੀ ਕੋਰੋਨਾ ਦੀ ਚਪੇਟ 'ਚ ਆਉਣ ਨਾਲ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਸਮੁੱਚੀ ਪੰਜਾਬ ਪੁਲਿਸ ਵੱਲੋਂ ਕੈਡਲ ਮਾਰਚ ਕੱਢਿਆ ਗਿਆ ਜਿਸ 'ਚ ਹਰ ਵਰਗ ਦੇ ਮੁਲਾਜ਼ਮ ਨੇ ਭਾਗ ਲਿਆ।
ਏ.ਡੀ.ਸੀ.ਪੀ ਗੁਰਪ੍ਰੀਤ ਸਿੰਘ ਸਿਕੰਦ ਨੇ ਏਸੀਪੀ ਅਨਿਲ ਕੋਹਲੀ ਨੂੰ ਸ਼ਰਧਾਜਲੀ ਦਿੰਦੇ ਹੋਏ ਕਿਹਾ ਕਿ ਇਸ ਸੰਕਟ ਭਰੀ ਸਥਿਤੀ 'ਚ ਲੋਕਾਂ ਦੀ ਸੇਵਾ ਕਰਦੇ ਹੋਏ ਏਸੀਪੀ ਅਨਿਲ ਕੋਹਲੀ ਕੋਰੋਨਾ ਲਾਗ ਕਾਰਨ ਸ਼ਹੀਦ ਹੋ ਗਏ ਹਨ ਜ਼ਿਨ੍ਹਾਂ ਨੂੰ ਸ਼ਰਧਾਜਲੀ ਦੇਣ ਲਈ ਕੈਡਲ ਮਾਰਚ ਕੱਢਿਆ ਗਿਆ। ਇਹ ਕੈਡਲ ਮਾਰਚ ਜਗਰਾਉਂ ਪੁਲ ਤੋਂ ਲੈ ਕੇ ਘੰਟਾ ਘਰ ਤੱਕ ਕੱਢਿਆ ਗਿਆ।