ਲੁਧਿਆਣਾ :ਸੋਸ਼ਲ ਮੀਡਿਆ 'ਤੇ ਕੀੜਿਆ ਵਾਲੀ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਹੈ। ਇਸ ਵਿੱਚ ਮਠਿਆਈ ਦੀ ਦੁਕਾਨ ਉੱਤੇ ਇੱਕ ਗ੍ਰਾਹਕ ਮਠਿਆਈ ਵਿੱਚ ਕੀੜੇ ਹੋਣ ਦਾ ਦਾਅਵਾ ਕਰ ਰਿਹਾ ਹੈ। ਇਹ ਵੀਡੀਓ ਪੰਜਾਬ ਦੇ ਕਿਸੇ ਬਾਹਰੀ ਸੂਬੇ ਦੀ ਦੱਸੀ ਜਾ ਰਹੀ ਹੈ ਪਰ ਇਸ ਵੀਡੀਓ ਨੂੰ ਲੁਧਿਆਣਾ ਦੀ ਇੱਕ ਮਸ਼ਹੂਰ ਮਠਿਆਈ ਦੀ ਦੁਕਾਨ (Ludhiana's famous sweet shop) ਦੇ ਨਾਂ ਉੱਤੇ ਵਾਇਰਲ ਕੀਤਾ ਜਾ ਰਿਹਾ ਹੈ। ਇਸ ਤੋਂ ਪਰੇਸ਼ਾਨ ਹੋ ਕੇ ਅੱਜ ਪੰਜਾਬ ਹਲਵਾਈ ਐਸੋਸੀਏਸ਼ਨ ਦੇ ਮੈਂਬਰ ਅਤੇ ਸਬੰਧਤ ਦੁਕਾਨਦਾਰ ਲੁਧਿਆਣਾ ਸਾਇਬਰ ਸੈੱਲ (Punjab Halwai Association complained to cyber cell) ਵਿੱਚ ਸ਼ਿਕਾਇਤ ਦੇਣ ਲਈ ਪਹੁੰਚੇ। ਉਹਨਾਂ ਨੇ ਕਿਹਾ ਕਿ ਉਹ ਵੀਡੀਓ ਐਡਿਟ ਕਰਕੇ ਅੱਗੇ ਭੇਜਣ ਵਾਲਿਆਂ ਦੇ ਖਿਲਾਫ ਕਾਰਵਾਈ ਚਾਹੁੰਦੇ ਹਨ ਅਤੇ ਨਾਲ ਹੀ ਉਸ ਉੱਤੇ ਮਾਣਹਾਨੀ ਦਾ ਦਾਅਵਾ ਵੀ ਕਰਨਗੇ।
ਲੁਧਿਆਣਾ ਦੀ ਦੁਕਾਨ ਨਹੀਂ :ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਭਾਸ਼ਾ ਅਤੇ ਦੁਕਾਨ ਦੀ ਡੇਕੋਰੇਸ਼ਨ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਜਿਸ ਦੁਕਾਨ ਦੀ ਇਹ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਉਸ ਨਾਲ ਸਬੰਧਿਤ ਕੋਈ ਵੀ ਹਲਵਾਈ ਦੀ ਦੁਕਾਨ ਲੁਧਿਆਣਾ (video of wormy sweets went viral) ਦੇ ਸਥਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਵੀਡੀਓ ਜਾਣ-ਬੁੱਝ ਕੇ ਐਡੀਟ ਕਰਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਦੀ (Ludhiana Cyber Cell) ਜਾਂਚ ਹੋਣੀ ਚਾਹੀਦੀ ਹੈ ਅਤੇ ਇਹ ਵੀਡੀਓ ਬਣਾਉਣ ਵਾਲੇ ਖਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ।