ETV Bharat Punjab

ਪੰਜਾਬ

punjab

ETV Bharat / state

'ਲੱਚਰ ਗਾਇਕੀ ਨੂੰ ਜਲਦ ਲਾਈ ਜਾਵੇਗੀ ਲਗਾਮ' - charanjit singh channi

ਪੰਜਾਬ ਸਰਕਾਰ ਵੱਲੋਂ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਹਨ। ਇਸ ਤਹਿਤ ਲੁਧਿਆਣਾ ਵਿਖੇ ਵੀ ਪੰਜਾਬੀ ਸੱਭਿਆਚਾਰ ਗਿੱਧ ਅਤੇ ਭੰਗੜੇ ਦੇ ਨਾਲ ਸਬੰਧਤ ਸਮਾਗਮ ਕਰਵਾਏ ਜਾ ਰਹੇ ਹਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਲੱਚਰ ਗਾਇਕੀ ਤੇ ਭੜਕਾਊ ਫਿਲਮਾਂ 'ਤੇ ਲਗਾਮ ਲਗਾਉਣ ਲਈ ਜਲਦ ਹੀ ਕਾਨੂੰਨ ਬਣਾਉਣ ਜਾ ਰਹੀ ਹੈ।

punjab-goverment-make-law-against-luchar-songs-channi
ਫੋਟੋ
author img

By

Published : Feb 19, 2020, 8:03 PM IST

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਹਨ। ਇਸ ਤਹਿਤ ਲੁਧਿਆਣਾ ਵਿਖੇ ਵੀ ਪੰਜਾਬੀ ਸੱਭਿਆਚਾਰ ਗਿੱਧ ਅਤੇ ਭੰਗੜੇ ਦੇ ਨਾਲ ਸਬੰਧਤ ਸਮਾਗਮ ਕਰਵਾਏ ਜਾ ਰਹੇ ਹਨ। ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਪੰਜਾਬ ਸਰਕਾਰ ਲੱਚਰ ਗਾਇਕੀ ਤੇ ਭੜਕਾਊ ਫ਼ਿਲਮਾਂ 'ਤੇ ਲਗਾਮ ਲਗਾਉਣ ਲਈ ਜਲਦ ਹੀ ਕਾਨੂੰਨ ਬਣਾਉਣ ਜਾ ਰਹੀ ਹੈ।

ਲੱਚਰ ਗਾਇਕੀ ਨੂੰ ਜਲਦ ਲਗਾਈ ਜਾਵੇਗੀ ਲਗਾਮ -ਚੰਨੀ

ਚੰਨੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਪੰਜਾਬ ਸਰਕਾਰ ਪੰਜਾਬੀ ਸੱਭਿਆਚਾਰ ਤੇ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ। ਇਸੇ ਤਹਿਤ ਹੀ ਮਾਂ ਬੋਲੀ ਦਿਹਾੜੇ ਹੀ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਪ੍ਰੋਗਰਾਮਾਂ ਦਾ ਸਿਲਸਲਾ ਸ਼ੁਰੂ ਕੀਤੇ ਗਏ ਹਨ।

ਇਹ ਵੀ ਪੜ੍ਹੋ : ਦਸੂਹਾ ਦੀ ਪੱਲਵੀ ਰਾਣਾ ਨੇ ਪੰਜਾਬ ਸਿਵਲ ਸਰਵਿਸ 'ਚ ਚਮਕਾਇਆ ਨਾਂਅ

ਇਨ੍ਹਾਂ ਪ੍ਰੋਗਰਾਮਾਂ ਵਿੱਚ ਮਾਂ ਬੋਲੀ ਸੰਬੰਧੀ ਸੈਮੀਨਰ , ਗਿੱਧੇ ਤੇ ਭੰਗੜੇ ਦੇ ਮੁਕਾਬਲੇ ਅਤੇ ਜਲੰਧਰ ਵਿਖੇ ਪਹਿਲਾ ਫਿਲਮ ਮੇਲਾ ਕਰਵਾਇਆ ਜਾ ਰਿਹਾ ਹੈ। ਲੱਚਰ ਗਾਇਕੀ ਬਾਰੇ ਗੱਲ ਕਰਦੇ ਹੋਏ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਜਲਦ ਹੀ ਲੱਚਰ ਗਾਇਕੀ, ਭੜਕਾਊ ਗਾਣੇ ਤੇ ਗੈਂਗਸਟਰਾਂ ਤੇ ਬਣ ਵਾਲੀਆਂ ਫਿਲਮਾਂ ਉੱਤੇ ਲਗਾਮ ਲਗਾਉਣ ਲਈ ਕਾਨੂੰਨ ਸਾਜੀ ਕਰਨ ਜਾ ਰਹੀ ਹੈ।

ABOUT THE AUTHOR

...view details