ਪੰਜਾਬ

punjab

ETV Bharat / state

ਕਿਸਾਨਾਂ ਨੂੰ ਨਹੀਂ ਘਬਰਾਉਣ ਦੀ ਲੋੜ ਦਸੰਬਰ ਤੱਕ ਵੀ ਬੀਜੀ ਜਾ ਸਕਦੀਆਂ ਕਣਕ ਦੀਆਂ ਇਹ ਕਿਸਮਾਂ, ਮਾਹਿਰਾਂ ਨੇ ਗੁੱਲੀ ਡੰਡਾ ਅਤੇ ਘੱਟ ਝਾੜ ਦਾ ਵੀ ਦੱਸਿਆ ਹੱਲ - ਗੁੱਲੀ ਡੰਡੇ ਦੇ ਹੱਲ ਲਈ ਕੀ ਕਰੀਏ

Sowing wheat: ਕਿਸਾਨਾਂ 'ਚ ਕਣਕ ਦੀ ਫਸਲ ਦੀ ਬਿਜਾਈ ਨੂੰ ਲੈਕੇ ਚਿੰਤਾ ਹੁੰਦੀ ਹੈ, ਜਿਸ ਕਾਰਨ ਉਹ ਪਰਾਲੀ ਨੂੰ ਅੱਗ ਲਾਉਂਦੇ ਹਨ। ਜਿਸ 'ਚ ਲਈ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਦਾ ਕਹਿਣਾ ਕਿ ਕਿਸਾਨ ਹੁਣ ਦਸੰਬਰ ਤੱਕ ਵੀ ਕਣਕ ਦੀ ਬਿਜਾਈ ਕਰ ਸਕਦੇ ਹਨ।

ਕਣਕ ਬਿਜਾਈ ਚ ਨਹੀਂ ਹੋਈ ਦੇਰੀ
ਕਣਕ ਬਿਜਾਈ ਚ ਨਹੀਂ ਹੋਈ ਦੇਰੀ

By ETV Bharat Punjabi Team

Published : Nov 26, 2023, 11:23 AM IST

ਪੀ ਏ ਯੂ ਫਸਲ ਵਿਗਿਆਨ ਵਿਭਾਗ ਦੇ ਮਾਹਿਰ ਕਣਕ ਦੇ ਬੀਜਾਂ ਸਬੰਧੀ ਜਾਣਕਾਰੀ ਦਿੰਦੇ ਹੋਏ

ਲੁਧਿਆਣਾ: ਪੰਜਾਬ ਦੇ ਵਿੱਚ ਪਰਾਲੀ ਫੂਕਣ ਦੇ ਮਾਮਲਿਆਂ ਦੇ ਵਿੱਚ ਕਟੌਤੀ ਕਰਨ ਲਈ ਲਗਾਤਾਰ ਪੰਜਾਬ ਸਰਕਾਰ ਦੇ ਨਾਲ ਪੁਲਿਸ ਪ੍ਰਸ਼ਾਸਨ ਅਤੇ ਹੁਣ ਸੁਪਰੀਮ ਕੋਰਟ ਵੀ ਕਿਸਾਨਾਂ 'ਤੇ ਦਬਾਅ ਪਾ ਰਿਹਾ ਹੈ। ਜਿਸ ਕਰਕੇ ਕਿਸਾਨਾਂ ਦੀਆਂ ਚਿੰਤਾਵਾਂ ਵਧੀਆਂ ਹੋਈਆਂ ਹਨ ਕਿ ਜੇਕਰ ਕਣਕ ਲੇਟ ਬੀਜੀ ਗਈ ਤਾਂ ਉਸ ਦੇ ਝਾੜ ਦੇ ਵਿੱਚ ਵੱਡਾ ਨੁਕਸਾਨ ਉਹਨਾਂ ਨੂੰ ਝੱਲਣਾ ਪਵੇਗਾ। ਇੰਨਾ ਹੀ ਨਹੀਂ ਗੁੱਲੀ ਡੰਡੇ ਦੀ ਬਿਮਾਰੀ ਵੀ ਵੱਧ ਫੈਲਣ ਦਾ ਖਤਰਾ ਬਣਿਆ ਰਹੇਗਾ। ਇਸ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਸਲ ਵਿਗਿਆਨ ਮਾਹਿਰ ਡਾਕਟਰ ਮੱਖਣ ਭੁੱਲਰ ਵੱਲੋਂ ਕਿਸਾਨਾਂ ਨੂੰ ਅਜਿਹੀਆਂ ਕਿਸਮਾਂ ਕਣਕ ਦੀਆਂ ਦੱਸੀਆਂ ਗਈਆਂ ਹਨ ਜੋ ਕਿ ਨਵੰਬਰ ਦੇ ਪਹਿਲੇ ਪੰਦਰਵਾੜੇ ਤੋਂ ਬਾਅਦ ਵੀ ਲਗਾਈਆਂ ਜਾ ਸਕਦੀਆਂ ਹਨ। ਇੱਥੋਂ ਤੱਕ ਕਿ ਬਾਸਮਤੀ ਲਾਉਣ ਵਾਲੇ ਕਿਸਾਨ ਕਣਕ ਦੀਆਂ ਕੁਝ ਕਿਸਮਾਂ ਦਸੰਬਰ ਮਹੀਨੇ ਦੇ ਵਿੱਚ ਵੀ ਲਾ ਸਕਦੇ ਹਨ ਜੋ ਕਿ ਘੱਟ ਸਮੇਂ ਦੇ ਵਿੱਚ ਪੱਕ ਜਾਂਦੀਆਂ ਹਨ ਅਤੇ ਉਹਨਾਂ ਦੇ ਝਾੜ ਦੇ ਵਿੱਚ ਵੀ ਕਈ ਬਹੁਤਾ ਜਿਆਦਾ ਫਰਕ ਨਹੀਂ ਪੈਂਦਾ।

ਕਣਕ ਬਿਜਾਈ ਦਾ ਢੁਕਵਾਂ ਸਮਾਂ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾਕਟਰ ਮੱਖਣ ਭੁੱਲਰ ਨੇ ਦੱਸਿਆ ਹੈ ਕਿ ਵੈਸੇ ਤਾਂ ਕਣਕ ਬੀਜਣ ਲਈ ਨਵੰਬਰ ਦਾ ਪਹਿਲਾ ਪੰਦਰਵਾੜਾ ਢੁਕਵਾਂ ਮੰਨਿਆ ਜਾਂਦਾ ਹੈ ਪਰ ਇਸ ਵਾਰ ਮੌਸਮ ਦੇ ਵਿੱਚ ਹਾਲੇ ਵੀ ਕਾਫੀ ਗਰਮਾਇਸ਼ ਹੈ, ਇਸ ਕਰਕੇ ਨਵੰਬਰ ਦੇ ਚੌਥੇ ਹਫਤੇ ਤੱਕ ਵੀ ਇਸ ਵਾਰ ਕਣਕ ਬੀਜੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ 15 ਤੋਂ 18 ਅਜਿਹੀਆਂ ਕਿਸਮਾਂ ਹਨ ਜਿੰਨ੍ਹਾਂ ਦੀ ਕਿਸਾਨ ਵਰਤੋਂ ਕਰ ਸਕਦੇ ਹਨ। ਜਿੱਥੇ ਕਿਸਾਨਾਂ ਨੇ ਸਿੱਧੀ ਬਿਜਾਈ ਕਰਨੀ ਹੈ ਓਥੇ ਕਿਸਾਨਾਂ ਦੇ ਲਈ ਪੀ ਬੀ ਡਬਲਿਊ 869 ਕਿਸਮ ਲਾਈ ਜਾ ਸਕਦੀ ਹੈ, ਇਹ ਕਣਕ ਦੀ ਕਿਸਮ ਹੈਪੀ ਸੀਡਰ ਦੇ ਨਾਲ ਲਾਉਣ ਲਈ ਲਾਹੇਵੰਦ ਹੈ।

ਇਸ ਵਾਰ ਮੌਸਮ ਦੇ ਵਿੱਚ ਹਾਲੇ ਵੀ ਕਾਫੀ ਗਰਮਾਇਸ਼ ਹੈ ਇਸ ਕਰਕੇ ਨਵੰਬਰ ਦੇ ਚੌਥੇ ਹਫਤੇ ਤੱਕ ਵੀ ਇਸ ਵਾਰ ਕਣਕ ਬੀਜੀ ਜਾ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ 15 ਤੋਂ 18 ਅਜਿਹੀਆਂ ਕਿਸਮਾਂ ਹਨ ਜਿੰਨ੍ਹਾਂ ਦੀ ਕਿਸਾਨ ਵਰਤੋਂ ਕਰ ਸਕਦੇ ਹਨ। ਜਿੱਥੇ ਕਿਸਾਨਾਂ ਨੇ ਸਿੱਧੀ ਬਿਜਾਈ ਕਰਨੀ ਹੈ ਓਥੇ ਕਿਸਾਨਾਂ ਦੇ ਲਈ ਪੀ ਬੀ ਡਬਲਿਊ 869 ਕਿਸਮ ਲਾਈ ਜਾ ਸਕਦੀ ਹੈ, ਇਹ ਕਣਕ ਦੀ ਕਿਸਮ ਹੈਪੀ ਸੀਡਰ ਦੇ ਨਾਲ ਲਾਉਣ ਲਈ ਲਾਹੇਵੰਦ ਹੈ।- ਡਾਕਟਰ ਮੱਖਣ ਭੁੱਲਰ, ਮੁਖੀ ਫਸਲ ਵਿਗਿਆਨ ਵਿਭਾਗ, ਪੀਏਯੂ ਲੁਧਿਆਣਾ

ਘੱਟ ਝਾੜ ਅਤੇ ਗੁੱਲੀ ਡੰਡੇ ਦਾ ਹੱਲ:ਅਕਸਰ ਹੀ ਜਦੋਂ ਪਾਰਾ ਘੱਟਣ ਦੇ ਦੌਰਾਨ ਕਣਕ ਬੀਜੀ ਜਾਂਦੀ ਹੈ ਤਾਂ ਕਿਸਾਨਾਂ ਲਈ ਗੁੱਲੀ ਡੰਡਾ ਇਕ ਸਿਰਦਰਦੀ ਬਣਿਆ ਰਹਿੰਦਾ ਹੈ। ਖੇਤੀਬਾੜੀ ਮਾਹਿਰ ਡਾਕਟਰ ਮੱਖਣ ਭੁੱਲਰ ਮੁਤਾਬਿਕ ਪੀ ਏ ਯੂ 'ਚ ਕਿਸਾਨਾਂ ਦੇ ਗੁੱਲੀ ਡੰਡੇ ਨੂੰ ਲੈ ਕੇ ਹੁਣ ਤੋਂ ਹੀ ਫੋਨ ਆਉਣੇ ਸ਼ੁਰੂ ਹੋ ਗਏ ਹਨ, ਪਿਛਲੇ ਸਾਲ ਵੀ ਇਹ ਸਮੱਸਿਆ ਆਈ ਸੀ। ਉਨ੍ਹਾਂ ਕਿਹਾ ਕਿ ਕਿਸਾਨ ਅਕਸਰ ਹੀ ਕਣਕ ਨੂੰ ਪਾਣੀ ਲਾਉਣ ਤੋਂ ਬਾਅਦ ਨਦੀਨ ਨਾਸ਼ਕ ਪਾਉਂਦੇ ਹਨ ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਹ ਸਿਫਾਰਿਸ਼ ਕਰਦੀ ਹੈ ਕਿ ਬੀਜਣ ਦੇ ਵੇਲੇ ਹੀ ਸਪਰੇਅ ਕੀਤੀ ਜਾਵੇ, 30 ਫ਼ੀਸਦੀ ਵਾਲੀ ਪੈਂਡੀਮੈਥਾਲੀਨ ਹੈ ਜੋਕਿ ਇੱਕ ਏਕੜ ਚ 1.5 ਲੀਟਰ ਦੇ ਕਰੀਬ ਪੈਂਦੀ ਹੈ। ਇਸ ਤੋਂ ਇਲਾਵਾ ਮੋਮਿਜੀ 60 ਗ੍ਰਾਮ ਜਦੋਂ ਕੇ ਇਸ ਸਾਲ ਪੀਏਯੂ ਨੇ ਇਕ ਨਵਾਂ ਨਦੀਨ ਨਾਸ਼ਕ ਦਖਸ਼ਪਲੱਸ 900 ਐਮ ਐਲ ਪ੍ਰਤੀ ਏਕੜ ਵਰਤ ਕੇ ਗੁੱਲੀ ਡੰਡੇ ਦੀ ਸਮੱਸਿਆ ਤੋਂ ਕਿਸਾਨ ਛੁਟਕਾਰਾ ਪਾ ਸਕਦੇ ਹਨ। ਪਾਣੀ ਦੀ ਵਰਤੋਂ 200 ਲੀਟਰ ਕਰਨੀ ਹੈ। ਡਾਕਟਰ ਮੱਖਣ ਨੇ ਕਿਹਾ ਕਿ ਕਣਕ ਬੀਜਣ ਵਾਲੇ ਦਿਨ ਸ਼ਾਮ ਨੂੰ ਹੀ ਜਾਂ ਵੱਧ ਤੋਂ ਵੱਧ ਦੂਜੇ ਦਿਨ ਇਨ੍ਹਾਂ ਚੋਂ ਕਿਸੇ ਦੀ ਵਰਤੋਂ ਕਿਸਾਨ ਕਰ ਸਕਦੇ ਨੇ। ਸਪਰੇਅ ਕਰਨ ਵੇਲੇ ਖੇਤ ਬੱਤਰ ਹੋਣਾ ਜਰੂਰੀ ਹੈ।

ਕਿਸਾਨਾਂ ਲਈ ਗੁੱਲੀ ਡੰਡਾ ਇਕ ਸਿਰਦਰਦੀ ਬਣਿਆ ਰਹਿੰਦਾ ਹੈ। ਪੀ ਏ ਯੂ 'ਚ ਕਿਸਾਨਾਂ ਦੇ ਗੁੱਲੀ ਡੰਡੇ ਦੇ ਹੱਲ ਨੂੰ ਲੈ ਕੇ ਹੁਣ ਤੋਂ ਹੀ ਫੋਨ ਆਉਣੇ ਸ਼ੁਰੂ ਹੋ ਗਏ ਹਨ।, ਪਿਛਲੇ ਸਾਲ ਵੀ ਇਹ ਸਮੱਸਿਆ ਆਈ ਸੀ। ਇਸ ਲਈ ਖੇਤੀਬਾੜੀ ਯੂਨੀਵਰਸਿਟੀ ਵਲੋਂ ਕੀਤੀ ਸਿਫ਼ਾਰਿਸ਼ਾਂ ਅਨੁਸਾਰ ਹੀ ਫਸਲ ਨੂੰ ਸਪਰੇਅ ਕੀਤੀ ਜਾਵੇ।-ਡਾਕਟਰ ਮੱਖਣ ਭੁੱਲਰ, ਮੁਖੀ ਫਸਲ ਵਿਗਿਆਨ ਵਿਭਾਗ, ਪੀਏਯੂ ਲੁਧਿਆਣਾ

ਦਸੰਬਰ ਲਈ ਕਣਕ ਦੀਆਂ ਕਿਸਮਾਂ:ਡਾਕਟਰ ਮੱਖਣ ਭੁੱਲਰ ਨੇ ਦੱਸਿਆ ਹੈ ਕਿ ਸਿਰਫ ਨਵੰਬਰ ਵਿੱਚ ਹੀ ਨਹੀਂ ਸਗੋਂ ਅਸੀਂ ਦਸੰਬਰ ਦੇ ਵਿੱਚ ਵੀ ਕਣਕ ਬੀਜ ਸਕਦੇ ਹਾਂ। ਉਸ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਦੋ ਪੀ ਬੀ ਡਬਲਿਊ ਕਿਸਮਾਂ ਸਿਫਾਰਿਸ਼ ਕੀਤੀਆਂ ਗਈਆਂ ਹਨ। ਇਨ੍ਹਾਂ 'ਚ ਪੀ ਬੀ ਡਬਲਿਊ 752 ਅਤੇ ਪੀ ਬੀ ਡਬਲਿਊ 771 ਕਿਸਮਾਂ ਹਨ। ਉਹਨਾਂ ਦੱਸਿਆ ਕਿ ਇਹ ਸ਼ੋਰਟ ਟਰਮ ਵਰਾਇਟੀ ਹੈ, ਕਿਸਾਨ ਦਸੰਬਰ ਦੇ ਵਿੱਚ ਵੀ ਕਣਕ ਦੀਆਂ ਇਹਨਾਂ ਕਿਸਮਾਂ ਤੋਂ ਕਾਫੀ ਜਿਆਦਾ ਝਾੜ ਪ੍ਰਾਪਤ ਕਰ ਸਕਦੇ ਹਨ। ਉਹਨਾਂ ਨੇ ਕਿਹਾ ਕਿ ਜਦੋਂ ਪਾਰਾ ਵੱਧ ਜਾਂਦਾ ਹੈ ਓਦੋਂ ਥੋੜਾ ਬਹੁਤ ਕਣਕ ਦੇ ਝਾੜ 'ਤੇ ਅਸਰ ਜਰੂਰ ਪੈਂਦਾ ਹੈ, ਪਰ ਪਰਾਲੀ ਨੂੰ ਖੇਤ ਦੇ ਵਿੱਚ ਅੱਗ ਲਾਉਣਾ ਵੀ ਸਹੀ ਨਹੀਂ ਹੈ, ਪਰਾਲੀ ਦਾ ਪ੍ਰਬੰਧਨ ਬੇਹਦ ਜਰੂਰੀ ਹੈ। ਉਹਨਾਂ ਕਿਹਾ ਕਿ ਕਿਸਾਨ ਪਰਾਲੀ ਨੂੰ ਅੱਗ ਲਾਉਣ ਦੀ ਥਾਂ ਸਿਫਾਰਿਸ਼ ਕੀਤੀਆਂ ਗਈਆਂ ਕਣਕ ਦੀਆਂ ਕਿਸਮਾਂ ਦੀ ਵਰਤੋਂ ਕਰਨਗੇ ਤਾਂ ਉਹਨਾਂ ਨੂੰ ਨਾ ਹੀ ਗੁੱਲੀ ਡੰਡੇ ਦੀ ਸਮੱਸਿਆ ਆਵੇਗੀ ਤੇ ਨਾ ਹੀ ਕਣਕ ਦੇ ਝਾੜ ਦਾ ਕੋਈ ਬਹੁਤਾ ਫਰਕ ਪਵੇਗਾ।

ABOUT THE AUTHOR

...view details