ਪੰਜਾਬ

punjab

ਮੀਨਾਕਸ਼ੀ ਲੇਖੀ ਨੇ ਭਾਜਪਾ ਵੱਲੋਂ ਸਿੱਖਾਂ ਲਈ ਕੀਤੇ ਕੰਮ ਯਾਦ ਕਰਵਾਏ

By

Published : Jan 29, 2022, 6:49 PM IST

ਪੰਜਾਬ ਚੋਣ ਇੰਚਾਰਜ ਮੀਨਾਕਸ਼ੀ ਲੇਖੀ ਨੇ ਸਿੱਖਾਂ ਲਈ ਕੀਤੇ ਭਾਜਪਾ ਦੇ ਕੰਮ ਯਾਦ ਕਰਵਾਏ ਤੇ ਕਿਹਾ ਪੀ.ਐਮ ਮੋਦੀ ਦਾ ਪੰਜਾਬ ਤੇ ਪੰਜਾਬੀਆਂ ਨਾਲ ਗੂੜ੍ਹਾ ਪਿਆਰ ਹੈ।

ਮੀਨਾਕਸ਼ੀ ਲੇਖੀ ਨੇ ਭਾਜਪਾ ਵੱਲੋਂ ਸਿੱਖਾਂ ਲਈ ਕੀਤੇ ਕੰਮ ਯਾਦ ਕਰਵਾਏ
ਮੀਨਾਕਸ਼ੀ ਲੇਖੀ ਨੇ ਭਾਜਪਾ ਵੱਲੋਂ ਸਿੱਖਾਂ ਲਈ ਕੀਤੇ ਕੰਮ ਯਾਦ ਕਰਵਾਏ

ਲੁਧਿਆਣਾ: ਪੰਜਾਬ 2022 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਉਥੇ ਹੀ ਭਾਜਪਾ ਵੱਲੋਂ ਪੰਜਾਬ ਚੋਣ ਇੰਚਾਰਜ ਮੀਨਾਕਸ਼ੀ ਲੇਖੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਲੁਧਿਆਣਾ ਦੇ ਉਮੀਦਵਾਰਾਂ ਦਾ ਹੌਂਸਲਾ ਵੀ ਵਧਾਇਆ।

ਇਸ ਦੌਰਾਨ ਪੰਜਾਬ ਦੇ ਵੋਟਰਾਂ ਨੂੰ ਭਰਮਾਉਣ ਲਈ ਮਿਨਕਸ਼ੀ ਲੇਖੀ ਨੇ ਕਿਹਾ ਕਿ ਜੋ ਪ੍ਰੋਜੈਕਟ ਭਾਜਪਾ ਨੇ ਪੰਜਾਬ ਵਿੱਚ ਲਿਆਂਦੇ ਹਨ, ਉਨ੍ਹਾਂ ਤੋਂ ਜਾਹਿਰ ਹੈ ਕਿ ਪੀ. ਐਮ ਮੋਦੀ ਦਾ ਪੰਜਾਬ ਨਾਲ ਵਿਸ਼ੇਸ਼ ਪਿਆਰ ਹੈ। ਉਨ੍ਹਾਂ ਪੀ.ਐਮ ਮੋਦੀ ਵੱਲੋਂ ਸਿੱਖ ਧਰਮ ਦੇ ਕਰਵਾਏ ਧਾਰਮਿਕ ਸਮਾਗਮਾਂ ਅਤੇ ਧਾਰਮਿਕ ਸਥਾਨਾਂ ਦੀ ਸੁੰਦਰਤਾ ਨਾਲ ਸੜਕੀ ਅਤੇ ਰੇਲਵੇ ਕੁਨੈਕਟੀਵੀਟੀ ਬਾਰੇ ਗੱਲ ਕਹੀ।

ਮੀਨਾਕਸ਼ੀ ਲੇਖੀ ਨੇ ਭਾਜਪਾ ਵੱਲੋਂ ਸਿੱਖਾਂ ਲਈ ਕੀਤੇ ਕੰਮ ਯਾਦ ਕਰਵਾਏ

ਉਧਰ ਪਿੰਡਾਂ ਵਿੱਚ ਭਾਜਪਾ ਦੇ ਵੋਟ ਬੈਂਕ ਨੂੰ ਲੈ ਕੇ ਕੀਤੇ ਗਏ ਸਵਾਲ 'ਤੇ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਵੀ ਉਨ੍ਹਾਂ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ, ਉਨ੍ਹਾਂ ਨੇ ਕਿਹਾ ਕਿ ਤੁਸੀਂ ਬਸ ਦੇਖਦੇ ਜਾਓ ਨਤੀਜੇ ਤੁਹਾਡੇ ਸਾਹਮਣੇ ਹੋਣਗੇ। ਹਾਲਾਂਕਿ ਜਦੋਂ ਉਨ੍ਹਾਂ ਨੂੰ ਸੀਟਾਂ ਦੀ ਜਿੱਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਭਾਜਪਾ 65 ਸੀਟਾਂ 'ਤੇ ਚੋਣ ਲੜ ਰਹੀ ਹੈ ਅਤੇ ਇਨ੍ਹਾਂ ਸਾਰਿਆਂ 'ਤੇ ਉਹ ਜਿੱਤ ਦਰਜ ਕਰਨਗੇ।

ਇਸ ਮੌਕੇ 'ਤੇ ਬੋਲਦਿਆਂ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਭਾਜਪਾ ਦੇ ਕੀਤੇ ਕੰਮਾਂ ਦਾ ਵੇਰਵਾ ਦਿੱਤਾ ਅਤੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਵੱਡੇ ਪ੍ਰੋਜੈਕਟ ਲਿਆਂਦੇ ਗਏ ਹਨ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਕੇਂਦਰ ਦੁਆਰਾ ਕੀਤੇ ਕੰਮਾਂ ਦੀ ਆਪ ਸ਼ਲਾਘਾ ਖੱਟ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਆਉਂਦੀ ਹੈ ਤਾਂ ਵੱਡੇ ਪੋਜੈਕਟ ਲਿਆਂਦੇ ਜਾਣਗੇ।

ਉਥੇ ਹੀ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕੀ ਉਨ੍ਹਾਂ ਦੀ ਭਾਈਵਾਲ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਕਮਲ ਦੇ ਫੁੱਲ ਉੱਤੇ ਚੋਣ ਲੜ ਰਹੇ ਹਨ ਤਾਂ ਉਹਨਾਂ ਨੇ ਕਿਹਾ ਕਿ ਕਮਲ ਦੇ ਫੁੱਲ ਦੀ ਵੱਡੀ ਪਹਿਚਾਣ ਹੈ, ਜਿਸ ਕਾਰਨ ਉਹ ਕਮਲ ਦੇ ਫੁੱਲ ਉਪਰ ਚੋਣ ਲੜ ਰਹੇ ਹਨ।

ਇਹ ਵੀ ਪੜੋ:- Captain ਨੂੰ ਝਟਕਾ ! ਅਮਰਿੰਦਰ ਦੀ ਪਾਰਟੀ ਦੇ ਉਮੀਦਵਾਰ ਹਾਕੀ ਬਾਲ ਤੋਂ ਨਹੀਂ ਲੜਨਾ ਚਾਹੁੰਦੇ ਚੋਣ, ਭਾਜਪਾ ਦਾ ਕਮਲ ਪਸੰਦ

ABOUT THE AUTHOR

...view details