ਲੁਧਿਆਣਾ: ਪੰਜਾਬ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ (Assembly elections) ਨੂੰ ਲੈ ਕੇ ਟਿਕਟਾਂ ਦਾ ਐਲਾਨ ਕੀਤਾ ਗਿਆ ਹੈ ਅਤੇ ਪਹਿਲੀ ਸੂਚੀ ਦੇ ਵਿੱਚ ਕਾਂਗਰਸ ਵੱਲੋਂ 86 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ।
ਕਾਂਗਰਸ ਨੇ ਚੋਣਾਂ ਲਈ ਲੁਧਿਆਣਾ 'ਚ ਇੰਨਾਂ ਉਮੀਦਵਾਰਾਂ 'ਤੇ ਦਿਖਾਇਆ ਭਰੋਸਾ - Assembly elections
ਪੰਜਾਬ ਕਾਂਗਰਸ ਨੇ ਵਿਧਾਨ ਸਭਾ ਚੋਣਾਂ (Assembly elections) ਲਈ ਆਪਣੀ ਪਹਿਲੀ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ, ਲੁਧਿਆਣਾ ਤੋਂ 11 ਉਮੀਦਵਾਰਾਂ ਦੇ ਨਾਂ ਤੇ ਮੋਹਰ, ਪੁਰਾਣੇ ਉਮੀਦਵਾਰਾਂ ਤੇ ਹੀ ਕਾਂਗਰਸ ਆਪਣਾ ਦਾਅ ਖੇਡੇਗੀ।
ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਉਮੀਦਵਾਰਾਂ ਦੀ ਸੂਚੀ ਦੇ ਵਿੱਚ ਲੁਧਿਆਣਾ ਕੇਂਦਰੀ ਤੋਂ ਸੁਰਿੰਦਰ ਕੁਮਾਰ ਡਾਵਰ, ਲੁਧਿਆਣਾ ਪੱਛਮੀ ਤੋਂ ਭਾਰਤ ਭੂਸ਼ਣ ਆਸ਼ੂ, ਲੁਧਿਆਣਾ ਉੱਤਰੀ ਤੋਂ ਰਾਕੇਸ਼ ਪਾਂਡੇ, ਆਤਮ ਨਗਰ ਤੋਂ ਕਮਲਜੀਤ ਕੜਵਲ, ਲੁਧਿਆਣਾ ਪੂਰਬੀ ਤੋਂ ਸੰਜੀਵ ਤਲਵਾੜ, ਮੁੱਲਾਂਪੁਰ ਦਾਖਾ ਤੋਂ ਕੈਪਟਨ ਸੰਦੀਪ ਸੰਧੂ, ਰਾਏਕੋਟ ਤੋਂ ਕਾਮਿਲ ਅਮਰ ਸਿੰਘ, ਖੰਨਾ ਤੋਂ ਗੁਰਕੀਰਤ ਕੋਟਲੀ, ਪਾਇਲ ਹਲਕੇ ਤੋਂ ਲਖਵੀਰ ਲੱਖਾ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ।
ਕਾਂਗਰਸ ਵੱਲੋਂ ਆਪਣੇ ਪੁਰਾਣੇ ਹੀ ਉਮੀਦਵਾਰਾਂ ਤੇ ਦਾਅ ਖੇਡਿਆ ਗਿਆ ਹੈ, ਹਾਲਾਂਕਿ ਗਿੱਲ ਹਲਕੇ ਦੀ ਟਿਕਟ ਹਾਲੇ ਨਹੀਂ ਐਲਾਨੀ ਗਈ। ਇਸ ਤੋਂ ਇਲਾਵਾ ਲੁਧਿਆਣਾ ਦੱਖਣੀ ਅਤੇ ਜਗਰਾਉਂ ਤੋਂ ਵੀ ਕਾਂਗਰਸ ਪਾਰਟੀ ਨੇ ਹਾਲੇ ਆਪਣੇ ਪੱਤੇ ਨਹੀਂ ਖੋਲ੍ਹੇ ਹਾਲਾਂਕਿ ਗਿੱਲ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਕੁਲਦੀਪ ਵੈਦ ਨੇ ਹਾਲਾਂਕਿ ਕਾਂਗਰਸ ਨੇ ਪੁਰਾਣੇ ਹੀ ਉਮੀਦਵਾਰਾਂ ਤੇ ਫਿਰ ਤੋਂ ਭਰੋਸਾ ਜਤਾਇਆ ਹੈ, ਅਤੇ ਉਨ੍ਹਾਂ ਉਮੀਦਵਾਰਾਂ ਨੂੰ ਹੀ ਟਿਕਟ ਦਿੱਤੀ ਹੈ। ਨਵਾਂ ਚਾਰਾ ਕਾਮਿਲ ਅਮਰ ਸਿੰਘ ਨੇ ਜਿਨ੍ਹਾਂ ਨੂੰ ਰਾਏਕੋਟ ਤੋਂ ਟਿਕਟ ਦਿੱਤੀ ਗਈ ਹੈ ਪਰ ਉਹ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਦੇ ਬੇਟੇ ਹਨ।
ਇਹ ਵੀ ਪੜ੍ਹੋ:ਕੈਪਟਨ ਆਰ ਐਸ ਪਠਾਨੀਆ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਹੋਏ ਸ਼ਾਮਿਲ