ਲੁਧਿਆਣਾ:ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਲੁਧਿਆਣਾ 'ਚ ਵਰਚੁਅਲ ਰੈਲੀ ਦੌਰਾਨ ਚਰਨਜੀਤ ਚੰਨੀ ਦਾ ਹੱਥ ਫੜ੍ਹ ਕੇ ਖੜਾ ਕਰਕੇ ਪੰਜਾਬ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ। ਜਿਸ ਦੌਰਾਨ ਰਾਹੁਲ ਗਾਂਧੀ ਨਾ ਨਵੋਜਤ ਸਿੱਧੂ ਤੇ ਸੁਨੀਲ ਜਾਖੜ ਮੌਜੂਦ ਸਨ ਤੇ ਨਵਜੋਤ ਸਿੱਧੂ, ਸੁਨੀਲ ਜਾਖੜ, ਨੇ ਜੱਫ਼ੀ ਪਾਕੇ ਚਰਨਜੀਤ ਚੰਨੀ ਨੂੰ ਵਧਾਈਆਂ ਦਿੱਤੀਆਂ।
ਚਰਨਜੀਤ ਚੰਨੀ ਨੇ ਧੰਨਵਾਦ ਕੀਤਾ......
ਇਸ ਦੌਰਾਨ ਸੀ.ਐਮ ਚਿਹਰਾ ਦੇ ਐਲਾਨ ਤੋਂ ਬਾਅਦ ਚਰਨਜੀਤ ਚੰਨੀ ਨੇ ਕਿਹਾ ਕਿ ਮੈਨੂੰ ਗਰੀਬ ਨੂੰ ਕਾਂਗਰਸ ਦੀ ਸਾਰੀ ਹਾਈਕਮਾਨ ਤੇ ਰਾਹੁਲ ਗਾਂਧੀ ਜੀ ਨੇ ਮੇਰੀ ਬਾਂਹ ਫੜ੍ਹ ਕੇ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਚੁਣਿਆ, ਮੈਂ ਸਭ ਦਾ ਬਹੁਤ ਧੰਨਵਾਦੀ ਹਾਂ। ਇਹ ਮੁੱਖ ਮੰਤਰੀ ਦੀ ਲੜਾਈ ਬਹੁਤ ਬੜੀ ਹੈ, ਇਹ ਬਹੁਤ ਵੱਡਾ ਕਾਰਜ ਹੈ, ਜਿਸ ਨੂੰ ਮੈਂ ਇਕੱਲਾ ਨਹੀ ਕਰ ਸਕਦਾ, ਜਿਸ ਨੂੰ ਲੜਨ ਲਈ ਪੰਜਾਬ ਦੇ ਲੋਕਾਂ ਨਾਲ ਮਿਲ ਕੇ ਲੜ ਸਕਦੇ ਹਾਂ। ਇਸ ਤੋਂ ਇਲਾਵਾਂ ਨਾ ਹੀ ਮੇਰੇ ਕੋਲ ਵੋਟਾਂ ਲੜਨ ਲਈ ਪੈਸਾ ਹੈ, ਇਹ ਸਭ ਲੜਾਈ ਪੰਜਾਬ ਦੇ ਲੋਕਾਂ ਦੀ ਲੜਾਈ ਹੈ, ਜਿਸ ਨਾਲ ਅਸੀ ਕਾਮਯਾਬ ਹੋ ਸਕਾਂਗੇ।
ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ, ਚਰਨਜੀਤ ਚੰਨੀ
ਇਸ ਦੌਰਾਨ ਚਰਨਜੀਤ ਚੰਨੀ ਨੇ ਕਿਹਾ ਕਿ ਮੈਂ ਆਪਣੀ ਲੋਈ 'ਤੇ ਕਦੀਂ ਵੀ ਦਾਗ ਨਹੀ ਲੱਗਣ ਦੇਵਾਂਗਾ ਤੇ ਗਲਤ ਪੈਸਾ ਆਪਣੇ ਘਰ ਨਹੀ ਆਉਣ ਦੇਵਾਂਗਾ। ਮੇਰੇ ਮਾਂ ਬਾਪ ਅੱਜ ਬਹੁਤ ਜ਼ਿਆਦਾ ਖੁਸ਼ ਹੋ ਰਹੇ ਹੋਣਗੇ, ਇਹ ਵੱਡੀਆਂ-ਵੱਡੀਆਂ ਗੱਡੀਆਂ ਆਮ ਘਰਾਂ ਵਿੱਚ ਆਉਣਗਿਆ। ਇਸ ਦੌਰਾਨ ਚੰਨੀ ਨੇ ਕਿਹਾ ਕਿ ਨਵਜੋਤ ਸਿੱਧੂ ਦਾ ਮਾਡਲ ਹੁਣ ਲਾਗੂ ਹੋਵੇਗਾ ਤੇ ਸੁਨੀਲ ਜਾਖੜ ਨਾਲ ਮਿਲਕੇ ਸਾਰੇ ਕੰਮ ਕੀਤੇ ਜਾਣਗੇ। ਜਿਸ ਤਰ੍ਹਾਂ ਲੋਕਾਂ ਨੇ ਮੇਰੇ 111 ਦੇ ਕੰਮ ਦੇ ਦੇਖੇ ਹਨ, ਜੇ ਪਸੰਦ ਹਨ, ਤਾਂ ਸਾਨੂੰ ਇੱਕ ਹੋਰ ਮੌਕਾ ਜਰੂਰ ਦੇਵੋ, ਜਿਸ ਨਾਲ ਕੀ ਅਸੀ ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ।
ਨਵਜੋਤ ਸਿੱਧੂ ਨੇ ਰੈਲੀ ਦੌਰਾਨ ਕਿਹਾ.....
ਲੁਧਿਆਣਾ ਵਿੱਚ ਰੈਲੀ ਦੌਰਾਨ ਨਵਜੋਤ ਸਿੱਧੂ ਨੇ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਦੇ ਕਿਸੇ ਅਹੁੱਦੇ ਪਿੱਛੇ ਨਹੀਂ ਭੱਜਿਆ, ਉਹ ਕਈ ਸਾਲ ਭਾਜਪਾ ਵਿੱਚ ਵੀ ਰਿਹਾ ਪਰ ਕਦੇ ਅਹੁੱਦੇ ਪਿੱਛੇ ਨਹੀਂ ਭੱਜਿਆ। ਇਸ ਤੋਂ ਇਲਾਵਾਂ ਨਵਜੋਤ ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਮੈਨੂੰ 4 ਸਾਲ ਬਾਅਦ ਹੀ ਪ੍ਰਧਾਨਗੀ ਦੇ ਅਹੁੱਦੇ ਨਾਲ ਨਿਵਾਜਿਆ ਹੈ। ਉਨ੍ਹਾਂ ਕਿਹਾ ਕਿ ਅਸੀਂ 2017 ਵਿੱਚ 70 ਵਿਧਾਇਕ ਬਣਾਏ ਸੀ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਭਾਜਪਾ ਦਾ ਮੁੱਖ ਮੰਤਰੀ ਸੀ, ਜੋ ਭਾਜਪਾ ਦੇ ਇਸ਼ਾਰੇ ਉਤੇ ਚੱਲਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਦੇਖੋਂ ਕਿਵੇਂ ਫਿਰ ਬੱਬਰ ਸ਼ੇਰ ਨੇ ਪਾਸੇ ਕਰ ਦਿੱਤਾ।