ਪੰਜਾਬ

punjab

ETV Bharat / state

ਅਨਿਲ ਜੋਸ਼ੀ ਦੇ ਮਾਮਲੇ 'ਤੇ ਪੰਜਾਬ ਭਾਜਪਾ ਦੋਫਾੜ ਹੋੇਈ

ਭਾਜਪਾ ਵੱਲੋਂ ਅਨਿਲ ਜੋਸ਼ੀ ਨੂੰ ਛੇ ਸਾਲ ਲਈ ਬਰਖ਼ਾਸਤ ਕਰਨ ਦੇ ਮਾਮਲੇ ਵਿੱਚ ਲੁਧਿਆਣਾ ਦੇ ਸੀਨੀਅਰ ਲੀਡਰ ਤੇ ਸਾਬਕਾ ਡਿਪਟੀ ਮੇਅਰ ਆਰਡੀ ਸ਼ਰਮਾ ਨੇ ਵੀ ਆਪਣੀ ਆਵਾਜ਼ ਬੁਲੰਦ ਕੀਤੀ ਹੈ।

ਅਨਿਲ ਜੋਸ਼ੀ ਦੇ ਮਾਮਲੇ ਤੇ ਪੰਜਾਬ ਭਾਜਪਾ ਦੋਫਾੜ ਹੋੇਈ
ਅਨਿਲ ਜੋਸ਼ੀ ਦੇ ਮਾਮਲੇ ਤੇ ਪੰਜਾਬ ਭਾਜਪਾ ਦੋਫਾੜ ਹੋੇਈ

By

Published : Jul 12, 2021, 1:26 PM IST

ਲੁਧਿਆਣਾ:ਭਾਜਪਾ ਵੱਲੋਂ ਅਨਿਲ ਜੋਸ਼ੀ ਨੂੰ ਛੇ ਸਾਲ ਲਈ ਬਰਖ਼ਾਸਤ ਕਰਨ ਦੇ ਮਾਮਲੇ ਵਿੱਚ ਲੁਧਿਆਣਾ ਦੇ ਸੀਨੀਅਰ ਲੀਡਰ ਤੇ ਸਾਬਕਾ ਡਿਪਟੀ ਮੇਅਰ ਆਰ ਡੀ ਸ਼ਰਮਾ ਨੇ ਵੀ ਆਪਣੀ ਆਵਾਜ਼ ਬੁਲੰਦ ਕੀਤੀ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਰਖ਼ਾਸਤ ਕਰਨਾ ਸਹੀ ਨਹੀਂ ਸੀ ਕਿਉਂਕਿ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਹੇ ਸਨ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਗੱਲ ਕਰ ਰਹੇ ਸਨ ਪਰ ਪਾਰਟੀ ਦੇ ਕੁਝ ਪੰਜਾਬ ਦੇ ਸੀਨੀਅਰ ਆਗੂ ਉਨ੍ਹਾਂ ਦੀਆਂ ਗੱਲਾਂ ਪਾਰਟੀ ਹਾਈਕਮਾਨ ਤੱਕ ਤਾਂ ਨਹੀਂ ਪਹੁੰਚਾ ਸਕੇ।

ਅਨਿਲ ਜੋਸ਼ੀ ਦੇ ਮਾਮਲੇ ਤੇ ਪੰਜਾਬ ਭਾਜਪਾ ਦੋਫਾੜ ਹੋੇਈ

ਉਨ੍ਹਾਂ ਨੂੰ ਸਾਜ਼ਿਸ਼ ਦਾ ਸ਼ਿਕਾਰ ਜ਼ਰੂਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਆਗੂਆਂ ਦੀ ਪਾਰਟੀ ਨੂੰ ਸਖ਼ਤ ਲੋੜ ਹੈ। ਇਸ ਕਰਕੇ ਉਨ੍ਹਾਂ ਨੂੰ 6 ਸਾਲ ਦੇ ਲਈ ਬਾਹਰ ਨਹੀਂ ਕੱਢਿਆ ਜਾਣਾ ਚਾਹੀਦਾ ਸਗੋਂ ਉਨ੍ਹਾਂ ਨੂੰ ਪਾਰਟੀ ਵਿੱਚ ਮੁੜ ਤੋਂ ਬਹਾਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਦੇ ਵਿਰੁੱਧ ਕੋਈ ਗੱਲ ਨਹੀਂ ਕਹੀ ਸਗੋਂ ਕਿਸਾਨਾਂ ਅਤੇ ਪੰਜਾਬ ਦੇ ਹਿੱਤ ਦੀ ਗੱਲ ਕਹੀ ਹੈ।

ਇਹ ਵੀ ਪੜ੍ਹੋ:-ਸਿਮਰਜੀਤ ਬੈਂਸ ਦੀ ਵਧੀਆਂ ਮੁਸ਼ੀਕਲਾਂ, ਮਾਮਲਾ ਹੋਇਆ ਦਰਜ

ABOUT THE AUTHOR

...view details