ਪੰਜਾਬ

punjab

ETV Bharat / state

ਬੈਂਸ ਦੀ ਗ੍ਰਿਫਤਾਰੀ ’ਤੇ ਭੜਕੇ ਬਲਵਿੰਦਰ ਬੈਂਸ, ਕਿਹਾ... - arrest of Simarjit Singh Bains

ਸਿਮਰਜੀਤ ਬੈਂਸ ਦੀ ਗ੍ਰਿਫਤਾਰੀ ਦਾ ਮਾਮਲਾ ਭਖਦਾ ਜਾ ਰਿਹਾ ਹੈ। ਬੈਂਸ ਦੇ ਭਰਾ ਬਲਵਿੰਦਰ ਬੈਂਸ ਵੱਲੋਂ ਕਾਂਗਰਸ ਅਤੇ ਪੁਲਿਸ ਖਿਲਾਫ਼ ਜੰਮਕੇ ਭੜਾਸ ਕੱਢੀ ਗਈ ਹੈ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਪੂਰਾ ਮਾਮਲਾ ਚੋਣ ਕਮਿਸ਼ਨ ਦੇ ਧਿਆਨ ਵਿੱਚ ਵੀ ਲਿਆਂਦਾ ਜਾਵੇਗਾ।

ਸਿਮਰਜੀਤ ਬੈਂਸ ਦੀ ਗ੍ਰਿਫਤਾਰੀ ਤੇ ਬਲਵਿੰਦਰ ਬੈਂਸ ਦਾ ਬਿਆਨ
ਸਿਮਰਜੀਤ ਬੈਂਸ ਦੀ ਗ੍ਰਿਫਤਾਰੀ ਤੇ ਬਲਵਿੰਦਰ ਬੈਂਸ ਦਾ ਬਿਆਨ

By

Published : Feb 8, 2022, 6:16 PM IST

ਲੁਧਿਆਣਾ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਤੋਂ ਪਹਿਲਾਂ ਸੂਬੇ ਦਾ ਸਿਆਸੀ ਅਖਾੜਾ ਭਖਦਾ ਜਾ ਰਿਹਾ ਹੈ। ਬੀਤੇ ਦਿਨ੍ਹੀਂ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਬੈਂਸ ਦੇ ਸਮਰਥਕਾਂ ਅਤੇ ਕਾਂਗਰਸ ਵਰਕਰਾਂ ਵਿਚਾਲੇ ਝੜਪ ਹੋਈ ਅਕੇ ਇਸ ਦੌਰਾਨ ਫਾਇਰਿੰਗ ਹੋਈ ਸੀ। ਇਸ ਮਸਲੇ ਵਿੱਚ ਸਿਮਰਜੀਤ ਬੈਂਸ ਖਿਲਾਫ਼ ਮਾਮਲਾ ਦਰਜ ਹੋਇਆ ਸੀ। ਮਾਮਲਾ ਦਰਜ ਹੋਣ ਬਾਅਦ ਪੁਲਿਸ ਨੇ ਸਿਮਰਜੀਤ ਬੈਂਸ ਨੂੰ ਗ੍ਰਿਫਤਾਰ ਕਰ ਲਿਆ ਹੈ।

ਸਿਮਰਜੀਤ ਬੈਂਸ ਗ੍ਰਿਫਤਾਰ

ਦੱਸ ਦਈਏ ਕਿ ਬੈਂਸ ਨੂੰ ਅਦਾਲਤ ’ਚੋਂ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਬੈਂਸ ਬਾਰਰੂਮ ਵਿੱਚ ਇੱਕ ਸਮਾਮਗ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਸਨ। ਇਸ ਦੌਰਾਨ ਪੁਲਿਸ ਵੱਡੀ ਤਦਾਦ ’ਚ ਪਹੁੰਚੀ ਅਤੇ ਬੈਂਸ ਨੂੰ ਗ੍ਰਿਫ਼ਤਾਰ ਕਰ ਲਿਆ।

ਬੈਂਸ ਦੀ ਗ੍ਰਿਫਤਾਰ ਮੌਕੇ ਭਾਰੀ ਗਿਣਤੀ ਵਿੱਚ ਉਨ੍ਹਾਂ ਨਾਲ ਸਮਰਥਕ ਮੌਜੂਦ ਸਨ ਜਿੰਨ੍ਹਾਂ ਨੇ ਬੈਂਸ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਹੈ। ਇਸ ਗ੍ਰਿਫਤਾਰੀ ਦੌਰਾਨ ਵਰਕਰਾਂ ਅਤੇ ਪੁਲਿਸ ਵਿਚਕਾਰ ਧੱਕਾਮੁੱਕੀ ਵੀ ਹੁੰਦੀ ਵਿਖਾਈ ਦਿੱਤੀ।

ਬੈਂਸ ਨੇ ਚੋਣ ਕਮਿਸ਼ਨ ਤੇ ਖੜ੍ਹੇ ਕੀਤੇ ਸਵਾਲ

ਸਿਮਰਜੀਤ ਬੈਂਸ ਨੇ ਬਾਰਰੂਮ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਦਿਨ ਜੋ ਹੋਇਆ ਉਹ ਸਭ ਸਾਜ਼ਿਸ਼ ਦੇ ਤਹਿਤ ਹੋਇਆ। ਉਨ੍ਹਾਂ ਕਿਹਾ ਕਿ ਸਾਨੂੰ ਜਾਣ ਬੁੱਝ ਕੇ ਫਸਾਇਆ ਗਿਆ ਅਤੇ ਪੁਲਿਸ ਨੇ ਕਾਂਗਰਸ ਨਾਲ ਮਿਲਕੇ ਧੱਕੇ ਨਾਲ ਉਨ੍ਹਾਂ ’ਤੇ ਅਜਿਹਾ ਪਰਚਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਲਈ ਉਨ੍ਹਾਂ ਦੀ ਲੜਾਈ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਮੌਕੇ ਬੈਂਸ ਵੱਲੋਂ ਚੋਣ ਕਮਿਸ਼ਨ ਉੱਪਰ ਵੀ ਸਵਾਲ ਖੜ੍ਹੇ ਕੀਤੇ ਗਏ ਹਨ।

ਸਿਮਰਜੀਤ ਬੈਂਸ ਦੀ ਗ੍ਰਿਫਤਾਰੀ ’ਤੇ ਬਲਵਿੰਦਰ ਬੈਂਸ ਦਾ ਬਿਆਨ

ਸਿਮਰਜੀਤ ਬੈਂਸ ਉਧਰ ਦੂਜੇ ਪਾਸੇ ਗ੍ਰਿਫ਼ਤਾਰੀ ਤੋਂ ਬਾਅਦ ਬੈਂਸ ਦੇ ਵੱਡੇ ਭਰਾ ਬਲਵਿੰਦਰ ਬੈਂਸ ਨੇ ਕਿਹਾ ਕਿ ਇਹ ਸ਼ਰੇਆਮ ਧ ਧੱਕਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਕਾਂਗਰਸ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਇਸ ਘਟਨਾ ਨੂੰ ਲੈਕੇ ਉਹ ਚੋਣ ਕਮਿਸ਼ਨ ਤੱਕ ਪਹੁੰਚ ਕੀਤੀ ਜਾਵੇਗੀ ਤਾਂ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ।

ਸਿਮਰਜੀਤ ਬੈਂਸ ਦੀ ਗ੍ਰਿਫਤਾਰੀ ਤੇ ਬਲਵਿੰਦਰ ਬੈਂਸ ਦਾ ਬਿਆਨ

ਗ੍ਰਿਫਤਾਰੀ ਮੌਕੇ ਹੋਇਆ ਹਾਈਵੋਲਟੇਜ ਡਰਾਮਾ

ਦੱਸ ਦਈਏ ਕਿ ਇਸ ਤੋਂ ਪਹਿਲਾਂ ਬਾਰਰੂਮ ਦੇ ਵਿਚ ਹਾਈਵੋਲਟੇਜ ਡਰਾਮਾ ਹੋਇਆ। ਸਿਮਰਜੀਤ ਬੈਂਸ ਜਦੋਂ ਸੰਬੋਧਿਤ ਕਰ ਰਹੇ ਸਨ ਤਾਂ ਪੁਲਿਸ ਗ੍ਰਿਫ਼ਤਾਰ ਕਰਨ ਲਈ ਅੰਦਰ ਪਹੁੰਚੀ ਪਰ ਵਕੀਲਾਂ ਨੇ ਇਸਦਾ ਵਿਰੋਧ ਕੀਤਾ ਇਸ ਤੋਂ ਬਾਅਦ ਪੁਲਿਸ ਨੇ ਭਾਰੀ ਸੁਰੱਖਿਆ ਤਾਇਨਾਤ ਕੀਤੀ ਅਤੇ ਬਾਰ ਰੂਮ ਤੋਂ ਬਾਹਰ ਆਉਂਦਿਆਂ ਹੀ ਸਿਮਰਜੀਤ ਬੈਂਸ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ:ਪੁਲਿਸ ਨੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੂੰ ਕੀਤਾ ਗ੍ਰਿਫਤਾਰ

ABOUT THE AUTHOR

...view details