ਲੁਧਿਆਣਾ:ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਭਲਕੇ ਪੰਜਾਬ ਵਿੱਚ ਵੋਟਾਂ ਪੈਣ ਜਾ ਰਹੀਆਂ ਹਨ। ਲੁਧਿਆਣਾ ਦੇ ਮੁੱਲਾਪੁਰ ਦਾਖਾ ਤੋਂ ਨੀਟੂ ਸ਼ਟਰਾਂਵਾਲਾ ਚੋਣ ਲੜ ਰਹੇ ਹਨ। ਨੀਟੂ ਸ਼ਟਰਾਂਵਾਲੇ ਉਸ ਸਮੇਂ ਚਰਚਾ ਵਿੱਚ ਆਏ ਸਨ ਜਦੋਂ ਪਿਛਲੀਆਂ ਵਿਧਾਨਸਭਾ ਚੋਣਾਂ ਦੇ ਨਤੀਜੇ ਆਏ ਸਨ। ਨਤੀਜਿਆਂ ਵੇਖ ਨੀਟੂ ਸ਼ਟਰਾਂਵਾਲੇ ਰੋਣ ਲੱਗ ਗਏ ਅਤੇ ਉਨ੍ਹਾਂ ਦੇ ਰੋਂਦੇ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਜਿਸ ਵਿੱਚ ਉਹ ਕਹਿੰਦੇ ਵਿਖਾਈ ਦੇ ਰਹੇ ਸਨ ਕਿ ਉਨ੍ਹਾਂ ਨੂੰ ਸਿਰਫ 5 ਵੋਟਾ ਪਈਆਂ ਹਨ।
ਹੁਣ ਇਸ ਵਾਰ ਫਿਰ ਨੀਟੂ ਸ਼ਟਰਾਂਵਾਲਾ ਚੋਣ ਮੈਦਾਨ ਵਿੱਚ ਹੈ। ਨੀਟੂ ਸ਼ਟਰਾਂਵਾਲਾ ਲੁਧਿਆਣਾ ਦੇ ਮੁਲਾਂਪੁਰ ਦਾਖਾ ਤੋਂ ਆਜ਼ਾਦ ਚੋਣ ਲੜ ਰਿਹਾ ਹੈ। ਅਕਸਰ ਹੀ ਉਹ ਸੋਸ਼ਲ ਮੀਡੀਆ ’ਤੇ ਆਪਣੀਆਂ ਹਰਕਤਾਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ।
ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਇਸ ਵਾਰ ਉਸ ਨੂੰ ਲੱਗਦਾ ਹੈ ਕਿ ਉਸ ਦੇ ਪਰਿਵਾਰ ਨੇ ਵੀ ਉਸ ਨੂੰ ਵੋਟਾਂ ਨਹੀਂ ਪਾਉਣੀਆਂ। ਉਨ੍ਹਾਂ ਇਹ ਵੀ ਕਿਹਾ ਕਿ ਉਸ ਨੂੰ ਬਿੱਗ ਬੌਸ ਤੋਂ ਆਫ਼ਰ ਆਈ ਸੀ। ਸ਼ਟਰਾਂ ਵਾਲੇ ਨੇ ਦਾਅਵਾ ਕੀਤਾ ਕਿ ਉਸਦੀ ਸਲਮਾਨ ਖ਼ਾਨ ਨਾਲ ਗੱਲ ਹੋਈ ਸੀ ਅਤੇ ਗੱਲ ਕਿਸੇ ਹੋਰ ਨੇ ਨਹੀਂ ਸਗੋਂ ਦ ਗ੍ਰੇਟ ਖਲੀ ਨੇ ਕਰਵਾਈ ਸੀ।