ਪੰਜਾਬ

punjab

ETV Bharat / state

ਦਰਸ਼ਨੀ ਘੋੜਾ ਬਣਾ ਕੇ ਨਾ ਖੜ੍ਹਾ ਕਰਦਿਓ ਮੈਂ ਤੁਹਾਡੀ ਹਰ ਤਰ੍ਹਾਂ ਦੀ ਸੇਵਾ ਕਰਲਵਾਂਗਾ-ਨਵਜੋਤ ਸਿੱਧੂ - ਸੀਐਮ ਚਿਹਰਾ ਦੇ ਐਲਾਨ ਤੋਂ ਪਹਿਲਾਂ ਨਵਜੋਤ ਸਿੱਧੂ

ਨਵਜੋਤ ਸਿੱਧੂ ਨੇ ਭਾਵੁਕ ਭਾਸ਼ਣ ਦਿੰਦਿਆਂ ਕਿਹਾ ਦਰਸ਼ਨੀ ਘੋੜਾ ਬਣਾ ਕੇ ਨਾ ਖੜ੍ਹਾ ਕਰਦਿਓ ਮੈਂ ਤੁਹਾਡੀ ਹਰ ਤਰ੍ਹਾਂ ਦੀ ਸੇਵਾ ਕਰਲਵਾਂਗਾ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਵਾਰ ਸਿੱਧੂ ਦਰਸ਼ਨੀ ਘੋੜਾ ਨਹੀਂ ਬਣੇਗਾ। ਉਨ੍ਹਾਂ ਕਿਹਾ ਕਿ ਜੇ ਰੇਸ ਜਤਾਉਣ ਵਾਲਾ ਅਰਬੀ ਘੋੜਾ ਕਮਜ਼ੋਰ ਵੀ ਹੋ ਜਾਵੇ ਖੋਤਿਆਂ ਨਾਲੋਂ ਫੇਰ ਵੀ ਤਕੜਾ ਹੁੰਦਾ ਹੈ।

ਸੀਐਮ ਚਿਹਰੇ ਦੇ ਐਲਾਨ ਤੋਂ ਪਹਿਲਾਂ ਨਵਜੋਤ ਸਿੱਧੂ ਬਿਆਨ
ਸੀਐਮ ਚਿਹਰੇ ਦੇ ਐਲਾਨ ਤੋਂ ਪਹਿਲਾਂ ਨਵਜੋਤ ਸਿੱਧੂ ਬਿਆਨ

By

Published : Feb 6, 2022, 6:50 PM IST

ਲੁਧਿਆਣਾ:ਰਾਹੁਲ ਗਾਂਧੀ ਵੱਲੋਂ ਸੀਐਮ ਚਿਹਰੇ ਦਾ ਐਲਾਨ ਕਰ ਦਿੱਤਾ ਹੈ। ਰਾਹੁਲ ਵੱਲੋਂ ਚਰਨਜੀਤ ਚੰਨੀ ਨੂੰ ਸੀਐਮ ਚਿਹਰਾ ਐਲਾਨਿਆ ਹੈ। ਸੀਐਮ ਚਿਹਰਾ ਦੇ ਐਲਾਨ ਤੋਂ ਪਹਿਲਾਂ ਨਵਜੋਤ ਸਿੱਧੂ ਵੱਲੋਂ ਸਟੇਜ ਤੋਂ ਰਾਹੁਲ ਗਾਂਧੀ ਨੂੰ ਕਈ ਗੱਲਾਂ ਕਹੀਆਂ ਗਈਆਂ ਹਨ।

ਸੀਐਮ ਚਿਹਰੇ ਦੇ ਐਲਾਨ ਤੋਂ ਪਹਿਲਾਂ ਨਵਜੋਤ ਸਿੱਧੂ ਬਿਆਨ

ਨਵਜੋਤ ਸਿੱਧੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਸੀ ਕਿ ਉਹ ਇਸ ਵਾਰ ਦਰਸ਼ਨੀ ਘੋੜਾ ਨਹੀਂ ਬਣ ਕੇ ਨਹੀਂ ਰਹਿਣਾ ਚਾਹੁੰਦੇ। ਨਾਲ ਹੀ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਫੈਸਲੇ ਨੂੰ ਪਹਿਲਾਂ ਹੀ ਮੰਨ ਲਿਆ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੀ ਜੁਬਾਨ ’ਤੇ ਪੰਜਾਬੀਆਂ ਨੂੰ ਭਰੋਸਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਨਿਰਣਾ ਲੈਣ ਦੀ ਤਾਕਤ ਦਿੱਤੀ ਤਾਂ ਮਾਫੀਆ ਖਤਮ ਹੋਵੇਗਾ। ਜੇ ਨਿਰਣਾ ਲੈਣ ਦੀ ਤਾਕਤ ਨਾ ਦਿੱਤੀ ਤਾਂ ਜਿਸਨੂੰ ਨਿਰਣਾ ਲੈਣ ਦੀ ਤਾਕਤ ਦਿੱਤੀ ਤਾਂ ਉਹ ਹੱਸ ਕੇ ਉਸਦਾ ਸਾਥ ਦੇਣਗੇ।

ਕਾਂਗਰਸ ਚ ਮੇਰੇ ਖਿਲਾਫ਼ ਉੱਠੀ ਆਵਾਜ਼-ਸਿੱਧੂ

ਉਨ੍ਹਾਂ ਕਿਹਾ ਕਿ ਭਾਵੇਂ ਕਾਂਗਰਸ ਵਿੱਚ ਮੇਰੇ ਖਿਲਾਫ ਆਵਾਜ਼ ਉੱਠਦੀ ਰਹੀ ਹੈ ਪਰ ਸਿੱਧੂ ਦੀ ਕਦੇ ਕਿਸੇ ਵਰਕਰ ਖਿਲਾਫ਼ ਆਵਾਜ਼ ਨਹੀਂ ਉੱਠੀ।

ਜਦੋਂ ਚੰਨੀ ਨੇ ਕੁਰਸੀ ਤੋਂ ਉੱਠ ਸਿੱਧੂ ਨੂੰ ਭਾਸ਼ਣ ਦਿੰਦੇ ਨੂੰ ਪਾਈ ਜੱਫੀ

ਇਸ ਦੌਰਾਨ ਸਿੱਧੂ ਨੇ ਆਪਣੇ ਭਾਸ਼ਣ ਦੌਰਾਨ ਚੰਨੀ ਨੂੰ ਹੱਸਣ ਲਈ ਕਿਹਾ ਅਤੇ ਨਾਲ ਹੀ ਤਾੜੀ ਮਾਰਨ ਲਈ ਕਿਹਾ ਤਾਂ ਚੰਨੀ ਸੁਣ ਕੇ ਆਪਣੀ ਕੁਰਸੀ ਤੋਂ ਉੱਠੇ ਅਤੇ ਸਿੱਧੂ ਨੂੰ ਜੱਫੀ ਪਾ ਕੇ ਆਪਣਾ ਪਿਆਰ ਜਤਾਇਆ। ਇਸ ਮੌਕੇ ਸਿੱਧੂ ਨੇ ਕਿਹਾ ਕਿ ਇਸ ਵਾਰ ਦੀ ਚੋਣ ਹਰਾਮ ਤੇ ਇਮਾਨ ਦੀ ਚੋਣ ਹੈ। ਸਿੱਧੂ ਵੱਲੋਂ ਮਾਫੀਆ ਨੂੰ ਲੈਕੇ ਰਾਹੁਲ ਦੇ ਸਾਹਮਣੇ ਸਟੇਜ ਤੋਂ ਜੰਮਕੇ ਭੜਾਸ ਕੱਢੀ ਗਈ।

50-50 ਕਰੋੜ ਦੀ ਜਾਇਦਾਦ ਛੱਡ ਕੇ ਪੰਜਾਬ ਦੇ ਭਲੇ ਲਈ ਖੜ੍ਹਾ-ਸਿੱਧੂ

ਇਸ ਮੌਕੇ ਨਵਜੋਤ ਸਿੱਧੂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਦਲਿਤ ਤੇ ਗਰੀਬ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਪੰਜਾਬ ਦਾ ਆਸ਼ਿਕ ਹੈ। ਉਨ੍ਹਾਂ ਕਿਹਾ ਇਹ ਇਨਕਲਾਬ ਦੀ ਘੜੀ ਹੈ ਅਤੇ ਬਦਲਾਅ ਦੀ ਘੜ੍ਹੀ ਹੈ। ਇਸ ਦੌਰਾਨ ਉਨ੍ਹਾਂ ਜ਼ੋਰਦਾਰ ਆਵਾਜ਼ ਵਿੱਚ ਕਿਹਾ ਕਿ ਸਿੱਧੂ 50-50 ਕਰੋੜ ਦੀ ਜਾਇਦਾਦ ਛੱਡ ਕੇ ਪੰਜਾਬ ਦੇ ਭਲੇ ਲਈ ਖੜ੍ਹਾ ਹੈ। ਸਿੱਧੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਪਣਾ ਬਣਾ ਕੇ ਰੱਖੋ ਵੋਟਾਂ ਮੰਗਣ ਨਹੀਂ ਆਏ।

'ਜੇ ਕਾਂਗਰਸ ਪ੍ਰਧਾਨ ਰਿਹਾ ਤਾਂ ਚੇਅਰਮੈਨੀ ਵਰਕਰਾਂ ਨੂੰ ਮਿਲੇਗੀ'

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਮੈਂ ਪੰਜਾਬ ਕਾਂਗਰਸ ਦਾ ਪ੍ਰਧਾਨ ਰਿਹਾ ਤਾਂ ਵਰਕਰਾਂ ਨੂੰ ਚੇਅਰਮੈਨੀ ਮਿਲੇਗੀ ਨਾ ਕਿ ਵੱਡਿਆਂ ਨੂੰ ਚੇਅਰਮੈਨੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਅਜਿਹਾ ਨਹੀਂ ਹੋਇਆ ਤਾਂ ਅਸਤੀਫਾ ਦੇ ਦੇਵਾਂਗਾ।

ਇਹ ਵੀ ਪੜ੍ਹੋ:ਪੰਜਾਬ ਦੇ ਲੋਕਾਂ ਨੇ ਗਰੀਬ ਘਰ ਦੇ CM ਦੀ ਕੀਤੀ ਸੀ ਮੰਗ-ਰਾਹੁਲ ਗਾਂਧੀ

ABOUT THE AUTHOR

...view details