ਲੁਧਿਆਣਾ:ਵਿਧਾਨ ਸਭਾ ਹਲਕਾ ਆਤਮ ਨਗਰ (Atam Nagar Assembly Constituency) ਲੁਧਿਆਣਾ ਦੇ ਸਭ ਤੋਂ ਸੰਵੇਦਨਸ਼ੀਲ ਹਲਕਿਆਂ ਦੇ ਵਿੱਚ ਸੀ। ਜੇਕਰ ਇੱਥੇ ਕੁੱਲ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ ਆਤਮ ਨਗਰ ਹਲਕੇ ਦੇ ਅੰਦਰ ਕੁੱਲ ਵੋਟਰਾਂ ਦੀ ਗਿਣਤੀ 1 ਲੱਖ 70 ਹਜ਼ਾਰ 654 ਹੈ, ਜਿਨ੍ਹਾਂ ਵਿੱਚੋਂ ਮਰਦ ਵੋਟਰਾਂ ਦੀ ਗਿਣਤੀ 89 ਹਜ਼ਾਰ 617 ਜਦੋਂ ਕਿ ਮਹਿਲਾ ਵੋਟਰਾਂ ਦੀ ਗਿਣਤੀ 81 ਹਜ਼ਾਰ 28 ਹੈ।
ਉਥੇ ਹੀ ਜੇਕਰ ਇਸ ਵਾਰ ਪਈਆਂ ਵੋਟਾਂ ਦੀ ਗੱਲ ਕੀਤੀ ਜਾਵੇ ਤਾਂ ਆਤਮ ਨਗਰ ਹਲਕੇ (Atam Nagar Assembly Constituency) ਵਿੱਚ ਕੁੱਲ 1 ਲੱਖ 4 ਹਜ਼ਾਰ 530 ਵੋਟਾਂ ਕਾਸਟ ਹੋਈਆਂ, ਜਿਨ੍ਹਾਂ ਦੀ ਕੁੱਲ ਫ਼ੀਸਦ 61.25 ਫ਼ੀਸਦੀ ਬਣਦੀ ਹੈ। ਇਸ ਹਲਕੇ ਦੇ ਵਿੱਚ ਵੀ ਲੁਧਿਆਣਾ ਸ਼ਹਿਰ ਦੇ ਵਿਧਾਨ ਸਭਾ ਹਲਕਿਆਂ ਦੇ ਵਾਂਗ ਕਾਫ਼ੀ ਘੱਟ ਵੋਟਿੰਗ ਰਹੀ। ਆਤਮ ਨਗਰ ਹਲਕਾ ਲੁਧਿਆਣਾ ਦਾ ਇਕੋ ਇੱਕ ਅਜਿਹਾ ਹਲਕਾ ਰਿਹਾ ਹੈ ਜਿਥੇ ਵੋਟਾਂ ਤੋਂ ਪਹਿਲਾਂ ਹਿੰਸਕ ਝੜਪਾਂ ਵੱਡੀ ਤਦਾਦ ਵਿੱਚ ਹੋਈਆਂ ਅਤੇ ਇਹੀ ਕਾਰਨ ਮੰਨਿਆ ਜਾ ਰਿਹਾ ਹੈ ਕਿ ਇੱਥੇ ਵੋਟਿੰਗ ਕਾਫੀ ਘੱਟ ਰਹੀ ਹੈ।
ਕੁੱਲ ਵੋਟਰ | 1,70,654 |
ਮਰਦ | 89617 |
ਮਹਿਲਾ | 81028 |
2022 ਵਿੱਚ ਕੁੱਲ ਵੋਟਾਂ ਪਈਆਂ | 1,04,530 |
ਲਿਪ ਦੇ ਸਿਮਰਜੀਤ ਬੈਂਸ
ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਬੈਂਸ ਹਲਕਾ ਆਤਮ ਨਗਰ (Atam Nagar Assembly Constituency) ਤੋਂ ਬੀਤੇ ਦੋ ਵਾਰ ਤੋਂ ਲਗਾਤਾਰ ਵਿਧਾਇਕ ਚੁਣੇ ਗਏ। 2017 ਚੋਣਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਿਮਰਜੀਤ ਬੈਂਸ ਨੂੰ ਕੁੱਲ 53421 ਵੋਟਾਂ ਪਈਆਂ ਸਨ, ਉਨ੍ਹਾਂ ਨੇ ਆਪਣੇ ਵਿਰੋਧੀਆਂ ਨੂੰ ਲਗਪਗ 17 ਹਜ਼ਾਰ ਦੇ ਕਰੀਬ ਵੋਟਾਂ ਨਾਲ ਹਰਾਇਆ ਸੀ। ਉਨ੍ਹਾਂ ਦੇ ਵਿਰੁੱਧ ਕਾਂਗਰਸ ਤੋਂ ਕੰਵਲਜੀਤ ਕੜਵਲ ਉਮੀਦਵਾਰ ਸਨ, ਜਿਨ੍ਹਾਂ ਨੂੰ ਕੁੱਲ 36 ਹਜ਼ਾਰ 508 ਵੋਟਾਂ ਪਈਆਂ ਸਨ ਜਦੋਂ ਕਿ ਅਕਾਲੀ ਦਲ ਵੱਲੋਂ ਗੁਰਮੀਤ ਸਿੰਘ ਕੁਲਾਰ ਚੋਣ ਮੈਦਾਨ ਵਿੱਚ ਉੱਤਰੇ ਸਨ, ਜਿਨ੍ਹਾਂ ਨੂੰ ਕੁੱਲ 14 ਹਜ਼ਾਰ 138 ਵੋਟਾਂ ਪਈਆਂ ਸਨ।
ਇਹ ਵੀ ਪੜੋ:ਸੂਬੇ ਦੇ ਭਖਵੇਂ ਮੁੱਦੇ ਨਹੀਂ ਬਣ ਸਕੇ ਚੋਣ ਮੁੱਦੇ, ਠੋਸ ਪ੍ਰੋਗਰਾਮ ਦੀ ਥਾਂ ਪਾਰਟੀਆਂ ਦੇ ਐਲਾਨ ਮੁਫ਼ਤਖੋਰੀ ਵਾਲੇ
ਸਿਮਰਜੀਤ ਬੈਂਸ ਆਤਮ ਨਗਰ ਹਲਕੇ ਤੋਂ ਸਭ ਤੋਂ ਮਜ਼ਬੂਤ ਉਮੀਦਵਾਰ ਦੇ ਰੂਪ ਵਿਚ ਵੇਖੇ ਜਾਂਦੇ ਰਹੇ ਹਨ। ਸਿਮਰਜੀਤ ਬੈਂਸ ਲੋਕ ਇਨਸਾਫ ਪਾਰਟੀ ਦੇ ਮੁਖੀ ਵੀ ਨੇ ਅਤੇ ਬੀਤੀਆਂ ਲੋਕ ਸਭਾ ਚੋਣਾਂ 2019 ਵਿੱਚ ਉਨ੍ਹਾਂ ਨੇ ਲੁਧਿਆਣਾ ਤੋਂ ਚੋਣ ਲੜੀ ਸੀ ਅਤੇ ਉਹ ਦੂਜੇ ਨੰਬਰ ਤੇ ਰਹੇ ਸਨ, ਹਾਲਾਂਕਿ ਇਸ ਦੌਰਾਨ ਨਰਿੰਦਰ ਮੋਦੀ ਦੀ ਵੇਵ ਵੀ ਚੱਲ ਰਹੀ ਸੀ, ਪਰ ਇਸਦੇ ਬਾਵਜੂਦ ਉਨ੍ਹਾਂ ਨੇ ਅਕਾਲੀ ਭਾਜਪਾ ਦੀ ਉਮੀਦਵਾਰ ਨੂੰ ਆਪਣੇ ਤੋਂ ਪਿੱਛੇ ਰੱਖਣ ’ਚ ਕਾਮਯਾਬੀ ਹਾਸਲ ਕੀਤੀ ਸੀ।
ਸਿਮਰਜੀਤ ਬੈਂਸ ਦਾ ਭਵਿੱਖ ਸਿਆਸਤ ਦੇ ਨਾਲ ਲੰਬਾ ਜੁੜਿਆ ਰਿਹਾ ਹੈ ਉਹ ਅਕਸਰ ਵਿਵਾਦਾਂ ਵਿੱਚ ਵੀ ਰਹਿੰਦੇ ਨੇ ਲੁਧਿਆਣਾ ਵਿੱਚ ਸਭ ਤੋਂ ਵੱਧ ਪਰਚੀਆਂ ਵਾਲੀ ਸਿਮਰਜੀਤ ਬੈਂਸ ਹੀ ਉਮੀਦਵਾਰ ਨੇ ਜਿਨ੍ਹਾਂ ਤੇ ਕੁੱਲ 15 ਮਾਮਲੇ ਦਰਜ ਨਹੀਂ ਜਿਸ ਵਿਚ ਚੋਰੀ ਧੋਖਾਧੜੀ ਕਾਨੂੰਨਾਂ ਨਿਯਮਾਂ ਦੀ ਉਲੰਘਣਾ ਬਲਾਤਕਾਰ ਕਤਲ ਦੀ ਕੋਸ਼ਿਸ਼ ਸਾਧ ਵਰਗੇ ਕਈ ਗੰਭੀਰ ਧਰਾਵਾਂ ਦੇ ਪਰਚੇ ਸ਼ਾਮਲ ਹਨ।
ਕਾਂਗਰਸ ਦੇ ਕੰਵਲਜੀਤ ਕੜਵਲ
ਕਾਂਗਰਸ ਵੱਲੋਂ ਇਸ ਵਾਰ ਵੀ ਕਮਲਜੀਤ ਕੜਵਲ ਨੂੰ ਹੀ ਇਸ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਜਦੋਂ ਨਵਜੋਤ ਸਿੰਘ ਸਿੱਧੂ ਦੀ ਲੁਧਿਆਣੇ ਅੰਦਰ ਪਹਿਲੀ ਰੈਲੀ ਹੋਈ ਸੀ ਤਾਂ ਉਦੋਂ ਹੀ ਉਹ ਕਮਲਜੀਤ ਕੜਵਲ ਦੇ ਨਾਂ ਤੇ ਮੋਹਰ ਲਾ ਗਏ ਸਨ। ਕੰਵਲਜੀਤ ਕੜਵਲ ਵੀ ਆਤਮ ਨਗਰ ਹਲਕੇ ਤੋਂ ਪੁਰਾਣੀ ਸਿਆਸਤ ਦਮ ਰਹੇ ਹਨ, ਕੰਵਲਜੀਤ ਕੜਵਲ ਨੂੰ 2017 ’ਚ ਕੁੱਲ 36 ਹਜ਼ਾਰ 508 ਵੋਟਾਂ ਪਈਆਂ ਸਨ। ਕਮਲਜੀਤ ਕੜਵਲ ਵੀ ਕਿਸੇ ਵੇਲੇ ਸਿਮਰਜੀਤ ਬੈਂਸ ਦੇ ਬੇਹੱਦ ਕਰੀਬੀ ਸਨ, ਉਹ ਦੋਵੇਂ ਪੱਕੇ ਦੋਸਤ ਰਹੇ ਹਨ, ਪਰ ਕਈ ਸਾਲ ਪਹਿਲਾਂ ਦੋਵਾਂ ਦੇ ਵਿੱਚ ਵਖਰੇਵੇਂ ਪੈਦਾ ਹੋ ਗਈ ਜਿਸ ਤੋਂ ਬਾਅਦ ਕਮਲਜੀਤ ਕੜਵਲ ਸਿਮਰਜੀਤ ਬੈਂਸ ਦੇ ਖ਼ਿਲਾਫ਼ ਹੀ ਖੜ੍ਹੇ ਹੋ ਗਏ ਅਤੇ ਲੋਕ ਇਨਸਾਫ਼ ਪਾਰਟੀ ਛੱਡ ਕੇ ਕਾਂਗਰਸ ’ਚ ਸ਼ਾਮਿਲ ਹੋਏ।
ਕਮਲਜੀਤ ਕੜਵਲ ਅਤੇ ਸਿਮਰਜੀਤ ਬੈਂਸ ਦੀ ਯਾਰੀ ਦੇ ਕਿੱਸੇ ਪੁਰਾਣੇ ਰਹੇ ਹਨ, ਪਰ ਜਿਸ ਤਰ੍ਹਾਂ ਇਨ੍ਹਾਂ ਦੋਵਾਂ ਨੇ ਆਪਣੀ ਯਾਰੀ ਨਿਭਾਈ ਸੀ। ਉਸੇ ਤਰ੍ਹਾਂ ਹੁਣ ਦੁਸ਼ਮਣੀ ਵੀ ਨਿਭਾ ਰਹੇ ਨੇ ਆਤਮ ਨਗਰ ਹਲਕੇ ਦੇ ਵਿੱਚ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਤੋਂ ਪਹਿਲਾਂ ਚਮਕੇ ਕਲੇਸ਼ ਹੋਇਆ। ਇੱਥੋਂ ਤੱਕ ਕਿ ਗੋਲੀਆਂ ਚੱਲਣ ਦੀਆਂ ਘਟਨਾਵਾਂ ਵੀ ਸਾਹਮਣੇ ਆਈ ਹੈ। ਸਿਮਰਜੀਤ ਬੈਂਸ ਤੇ ਉਸ ਦੇ ਸਮਰਥਕਾਂ ਤੇ 307 ਦਾ ਪਰਚਾ ਤਕ ਪੈ ਗਿਆ ਸੀ, ਕਮਲਜੀਤ ਕੜਵਲ ਦਾ ਇੱਕੋ ਇੱਕ ਮੰਤਵ ਸਿਮਰਜੀਤ ਬੈਂਸ ਨੂੰ ਕਿਸੇ ਵੀ ਹਾਲਤ ’ਚ ਹਰਾਉਣਾ ਹੈ। ਸਿਮਰਜੀਤ ਬੈਂਸ ਤੇ ਲੱਗੇ ਬਲਾਤਕਾਰ ਦੇ ਇਲਜ਼ਾਮਾਂ ਦਾ ਕਮਲਜੀਤ ਕੜਵਲ ਨੂੰ ਕਿੰਨਾ ਕੁ ਫ਼ਾਇਦਾ ਹੁੰਦਾ ਹੈ ਇਹ ਵੇਖਣਾ ਕਾਫੀ ਅਹਿਮ ਰਹੇਗਾ।