ਪੰਜਾਬ

punjab

ETV Bharat / state

ਪਾਣੀ ਬਚਾਉਣ ਲਈ PAU ਦੀ ਨਵੀਂ ਕਾਢ

ਸੂਬੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਹੇਠਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਅਜਿਹਾ ਪ੍ਰਾਜੈਕਟ ਤਿਆਰ ਕੀਤਾ ਹੈ ਜਿਸ ਨਾਲ ਛੱਤਾਂ 'ਤੇ ਇਕੱਠਾ ਹੋਣ ਵਾਲਾ ਮੀਂਹ ਦਾ ਪਾਣੀ ਬੋਰਵੈੱਲ ਰਾਹੀਂ ਧਰਤੀ ਹੇਠ ਸੁੱਟਿਆ ਜਾ ਸਕਦਾ ਹੈ।

save water

By

Published : Aug 1, 2019, 1:38 PM IST

ਲੁਧਿਆਣਾ: ਆਪਣੀਆਂ ਨਵੀਆਂ ਕਾਢਾਂ ਕਰਕੇ ਜਾਣੀ ਜਾਂਦੀ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇੱਕ ਵਾਰ ਫਿਰ ਸੁਰਖੀਆਂ 'ਚ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਅਜਿਹਾ ਪ੍ਰਾਜੈਕਟ ਤਿਆਰ ਕੀਤਾ ਹੈ ਜਿਸ ਨਾਲ ਛੱਤਾਂ 'ਤੇ ਇਕੱਠੇ ਹੋਣ ਵਾਲੇ ਮੀਂਹ ਦਾ ਪਾਣੀ ਬੋਰਵੈੱਲ ਰਾਹੀਂ ਧਰਤੀ ਹੇਠ ਸੁੱਟਿਆ ਜਾ ਸਕਦਾ ਹੈ। ਇਸ ਪ੍ਰੋਜੈਕਟ ਤੇ ਖਰਚਾ ਵੀ ਕਾਫੀ ਘੱਟ ਹੈ ਅਤੇ ਲਗਾਤਾਰ ਡੂੰਘੇ ਹੁੰਦੇ ਜਾ ਰਹੇ ਪਾਣੀਆਂ ਲਈ ਇਹ ਇੱਕ ਚੰਗਾ ਉਪਰਾਲਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਪ੍ਰੋਜੈਕਟ ਤੇ ਖ਼ਰਚਾ ਬਹੁਤ ਘੱਟ ਆਉਂਦਾ ਹੈ ਅਤੇ ਪਾਣੀ ਵੀ ਕਾਫ਼ੀ ਸਾਫ਼ ਸੁਥਰਾ ਹੁੰਦਾ ਹੈ।

ਵੀਡੀਓ

ਇਸ ਬਾਬਤ ਜਾਣਕਾਰੀ ਦਿੰਦੇ ਹੋਏ ਰਾਜਨ ਅਗਰਵਾਲ ਨੇ ਕਿਹਾ ਕਿ 500 ਸਕੇਅਰ ਫੁੱਟ ਦਾ ਪ੍ਰੋਜੈਕਟ ਲਗਾਉਣ ਲਈ 60-70 ਹਜ਼ਾਰ ਰੁਪਏ ਦਾ ਖਰਚਾ ਹੁੰਦਾ ਹੈ ਅਤੇ ਇਹ ਪ੍ਰੋਜੈਕਟ 15 ਤੋਂ 20 ਸਾਲ ਤੱਕ ਬੋਰਵੈੱਲ ਰਾਹੀਂ ਰੀਚਾਰਜ ਕਰਦਾ ਰਹਿੰਦਾ ਹੈ। ਰਾਜਨ ਮੁਤਾਬਕ ਇਸ ਤਕਨੀਕੀ ਨੂੰ ਪਹਿਲਾ ਵੀ ਅਮਲ ਵਿੱਚ ਲਿਆਂਦਾ ਜਾ ਚੁੱਕਾ ਹੈ।

ABOUT THE AUTHOR

...view details