ਲੁਧਿਆਣਾ :ਬੀਤੇ ਦਿਨੀਂ ਸਮਾਜ ਸੇਵੀ ਜਥੇਬੰਦੀਆਂ ਅਤੇ ਵਾਤਾਵਰਨ ਪ੍ਰੇਮੀਆਂ ਵੱਲੋਂ ਬੁੱਢਾ ਦਰਿਆ ਪੈਦਲ ਯਾਤਰਾ ਭਾਗ-1 ਅਤੇ 3 ਦੀ ਰਿਪੋਰਟ ਵਿੱਚ ਕਈ ਅਹਿਮ ਖੁਲਾਸੇ ਕੀਤੇ ਗਏ ਹਨ। ਇਸ ਸਬੰਧੀ ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ ਕਰਵਾਏ ਸਮਾਗਮ ਦੌਰਾਨ ਇਸ ਯਾਤਰਾ ਦੌਰਾਨ ਹੋਏ ਤਜਰਬਿਆਂ,ਬੁੱਢੇ ਨਾਲੇ ਦੀ ਅਸਲ ਸਥਤਿੀ ਤੋਂ ਡਾਕੂਮੈਂਟਰੀ ਰਾਹੀਂ ਜਾਣੂ ਕਰਵਾਇਆ ਗਿਆ। ਸਮਾਗਮ ਵਿੱਚ ਕਰਨਲ ਸੀਐਮ ਲਖਨਪਾਲ, ਮਹਿੰਦਰ ਸਿੰਘ ਸੇਖੋਂ, ਰਣਜੋਧ ਸਿੰਘ ਅਤੇ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ। ਪਬਲਿਕ ਐਕਸ਼ਨ ਕਮੇਟੀ ਅਤੇ ਬੁੱਢਾ ਦਰਿਆ ਕਮੇਟੀ ਨੇ ਬੁੱਢੇ ਦਰਿਆ ਕਮੇਟੀ ਦੀ ਸਫਾਈ ਨੂੰ ਲੈ ਕੇ ਸਰਕਾਰ ਵੱਲੋਂ ਖਰਚ ਕੀਤੇ ਜਾ ਰਹੇ 650 ਕਰੋੜ ਰੁਪਏ ਨੂੰ ਲੈ ਕੇ ਚੁੱਕੇ ਸਵਾਲ। ਕਿਹਾ ਬਿਮਾਰੀ ਕੋਈ ਹੋਰ ਹੈ ਅਤੇ ਇਲਾਜ ਕਿਸੇ ਹੋਰ ਚੀਜ਼ ਦਾ ਕੀਤਾ ਜਾ ਰਿਹਾ ਹੈ। ਲੁਧਿਆਣਾ ਵਿੱਚ ਪਬਲਿਕ ਐਕਸ਼ਨ ਕਮੇਟੀ ਅਤੇ ਬੁੱਢਾ ਦਰਿਆ ਕਮੇਟੀ ਵੱਲੋਂ ਅੱਜ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ, ਜਿੱਥੇ ਬੁੱਢੇ ਦਰਿਆ ਦੀ ਸਫਾਈ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਗਏ ਨੇ।
ਪੈਸੇ ਦੀ ਬਰਬਾਦੀ: ਉਹਨਾਂ ਨੇ ਬੁੱਢੇ ਦਰਿਆ ਦੀ ਸਫਾਈ ਨੂੰ ਲੈ ਕੇ ਖਰਚ ਕੀਤੇ ਜਾ ਰਹੇ 650 ਕਰੋੜ ਰੁਪਏ ਨੂੰ ਪੈਸੇ ਦੀ ਬਰਬਾਦੀ ਦੱਸਿਆ ਤੇ ਕਿਹਾ ਕਿ ਬੁੱਢੇ ਦਰਿਆ ਦੀ ਸਫਾਈ ਦਾ ਕੰਮ ਸਹੀ ਨਹੀਂ ਚੱਲ ਰਿਹਾ। ਉਹਨਾਂ ਨੇ ਉਦਾਹਰਨ ਦਿੰਦੇ ਹੋਏ ਕਿਹਾ ਕਿ ਲੁਧਿਆਣਾ ਦੇ ਗਿਆਸਪੁਰਾ ਵਿੱਚ ਗੈਸ ਲੀਕ ਕਾਂਡ ਹੋਇਆ ਸੀ ਜਿਸ ਨੂੰ ਲੈ ਕੇ ਪੁਲਿਸ ਦੀ ਕਮੇਟੀ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਮੇਟੀ ਅਤੇ ਪ੍ਰਸ਼ਾਸਨ ਵੱਲੋਂ ਇੱਕ ਹੋਰ ਸਿਟ ਬਣਾਈ ਗਈ ਸੀ। ਪਰ ਜਿਸ ਦਾ ਨਤੀਜਾ ਜੀਰੋ ਨਿਕਲਿਆ।