ਲੁਧਿਆਣਾ:ਪੰਜਾਬ ਸਰਕਾਰ ਖ਼ਿਲਾਫ਼ (Demonstration against Punjab Govt) ਲਗਾਤਾਰ ਸੇਵਾ ਮੁਕਤ ਫੌਜੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਲੁਧਿਆਣਾ ਵਿਖੇ ਅਚਾਨਕ ਇੱਕ ਫ਼ੌਜੀ (ਪ੍ਰਦਰਸ਼ਨਕਾਰੀ) ਦੇ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਸਹਿਮ ਦਾ ਮਾਹੌਸ ਬਣ ਗਿਆ।
ਲੁਧਿਆਣਾ ਵਿੱਚ ਜੀਓਜੀ ਦੇ ਪ੍ਰਦਰਸ਼ਨ ਦੌਰਾਨ ਅੱਗ ਦੀ ਚਪੇਟ 'ਚ ਆਇਆ ਫ਼ੌਜੀ ਦਰਅਸਲ ਪ੍ਰਦਰਸ਼ਨ ਦੌਰਾਨ ਜੀਓਜੀ ਮੁਲਾਜ਼ਮ ਰੋਹ ਵਿੱਚ ਆਕੇ ਪੰਜਾਬ ਸਰਕਾਰ ਦਾ ਪੁਤਲਾ ਸਾੜ ਰਹੇ ਸਨ ਅਤੇ ਇਸ ਦੌਰਾਨ ਅਚਾਨ ਇੱਕ ਪ੍ਰਦਰਸ਼ਨਕਾਰੀ ਦੇ ਕੱਪੜਿਆਂ ਨੂੰ ਅੱਗ ਲੱਗ ਗਈ। ਪ੍ਰਦਰਸ਼ਨਕਾਰੀਆਂ ਦੇ ਸਾਥੀਆਂ ਨੇ ਮੌਕੇ ਉੱਤੇ ਹੀ ਸਮਝਦਾਰੀ ਵਰਤਦੇ ਹੋਏ ਅੱਗ ਉੱਤੇ ਕਾਬੂ ਪਾਇਆ । ਫਿਲਹਾਲ ਜੀਓਜੀ (gog ) ਵੱਲੋੇਂ ਪੰਜਾਬ ਸਰਕਾਰ ਖ਼ਿਲਾਫ਼ (punjab sarkar) ਪ੍ਰਦਰਸ਼ਨ ਲਗਾਤਾਰ ਜਾਰੀ ਹੈ
ਲੁਧਿਆਣਾ ਵਿੱਚ ਜੀਓਜੀ ਦੇ ਪ੍ਰਦਰਸ਼ਨ ਦੌਰਾਨ ਅੱਗ ਦੀ ਚਪੇਟ 'ਚ ਆਇਆ ਫ਼ੌਜੀ ਸਾਬਕਾ ਫੌਜੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਾਬਕਾ ਫੌਜੀਆਂ ਨੂੰ ਲੈਕੇ ਗਲਤ ਟਿੱਪਣੀ ਕੀਤੀ ਹੈ ਜਿਸ ਕਾਰਣ ਉਨ੍ਹਾਂ ਨੂੰ ਸੜਕਾਂ ਉੱਤੇ ਉਤਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਰਾਖਿਆਂ ਲਈ ਕੀਤੀ ਗਈ ਇਸ ਟਿੱਪਣੀ ਨੇ ਉਨ੍ਹਾਂ ਦੇ ਚਰਿੱਤਰ ਉੱਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਉਹ ਅਜਿਹਾ ਧੱਕਾ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਫੌਜੀਆਂ ਦੇ ਹਿੱਤਾਂ ਦੀ ਰਾਖੀ ਲਈ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ। ਪਰ ਆਮ ਆਦਮੀ ਪਾਰਟੀ ਕੋਝੀਆਂ ਚਾਲਾਂ ਚੱਲ ਕੇ ਇਸ ਸਕੀਮ ਨੂੰ ਬੰਦ ਕਰਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ:ਅਪਾਹਜ ਅਤੇ ਟ੍ਰਾਂਸਜੈਂਡਰ ਨੂੰ ਚੋਣ ਪ੍ਰਕਿਰਿਆ 'ਚ ਸ਼ਾਮਿਲ ਕਰਨ ਲਈ ਯਤਨ ਕਰੇਗਾ ਚੋਣ ਕਮਿਸ਼ਨ