ਲੁਧਿਆਣਾ:ਬਾੜੇਵਾਲ ਅਵਾਣਾ ਵਿੱਚ ਬਣੇ ਸ਼ਮਸ਼ਾਨਘਾਟ (Cemetery) ਨੂੰ ਕੂੜੇ ਦੇ ਡੰਪ ਵਿੱਚ ਤਬਦੀਲ ਕੀਤੇ ਜਾਣ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਿੱਚ ਰੋਸ ਦੀ ਲਹਿਰ ਦੇਖਣ ਨੂੰ ਮਿਲੀ ਹੈ।ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਸ਼ਮਸ਼ਾਨ ਭੂਮੀ ਨੂੰ ਕੂੜੇ ਦਾ ਡੰਪ ਬਣਾਇਆ ਗਿਆ ਹੈ।
ਸ਼ਮਸ਼ਾਨ ਭੂਮੀ ਵਿੱਚ ਕੂੜੇ ਦਾ ਡੰਪ ਬਣਾਏ ਜਾਣ ਨੂੰ ਲੈ ਕੇ ਰੋਸ - ਡੰਪ ਬਣਾਏ ਜਾਣ ਨੂੰ ਲੈ ਕੇ ਰੋਸ
ਲੁਧਿਆਣਾ ਦੇ ਇਲਾਕਾ ਬਾੜੇਵਾਲ ਅਵਾਣਾ ਵਿੱਚ ਬਣੇ ਸ਼ਮਸ਼ਾਨਘਾਟ (Cemetery)ਨੂੰ ਕੂੜੇ ਦੇ ਡੰਪ ਵਿੱਚ ਤਬਦੀਲ ਕੀਤੇ ਜਾਣ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਿੱਚ ਰੋਸ (Protest) ਦੀ ਲਹਿਰ ਦੇਖਣ ਨੂੰ ਮਿਲੀ ਹੈ।ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਸ਼ਮਸ਼ਾਨ ਭੂਮੀ ਨੂੰ ਕੂੜੇ ਦਾ ਡੰਪ ਬਣਾਇਆ ਗਿਆ ਹੈ।
ਸ਼ਮਸ਼ਾਨ ਭੂਮੀ ਵਿੱਚ ਕੂੜੇ ਦਾ ਡੰਪ ਬਣਾਏ ਜਾਣ ਨੂੰ ਲੈ ਕੇ ਰੋਸ
ਇਸ ਮੌਕੇ ਤਰਲੋਚਨ ਸਿੰਘ ਸਫ਼ਰੀ ਨੇ ਕਿਹਾ ਕਿ ਸ਼ਮਸ਼ਾਨਘਾਟ ਨੂੰ ਕੂੜੇ ਦਾ ਡੰਪ ਬਣਾਇਆ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਸ਼ਮਸ਼ਾਨ ਭੂਮੀ ਨੂੰ ਕੂੜੇ ਦਾ ਡੰਪ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਪਰ ਕੋਈ ਕਾਰਵਾਈ ਨਹੀਂ ਹੋਈ।ਜਿਸ ਤੋਂ ਬਾਅਦ ਕੋਰਟ ਤੋਂ ਸਟੇਅ ਦੇ ਆਰਡਰ ਵੀ ਲੈ ਲਿਆ ਗਿਆ ਹੈ ਪਰ ਦੋ ਦਿਨ ਕੰਮ ਬੰਦ ਹੋਣ ਤੋਂ ਬਾਅਦ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਵੀ ਪੜੋ:ਕਿਸ ਦੀ ਸੁਹ 'ਤੇ ਹੋਇਆ ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਦਾ Encounter