ਲੁਧਿਆਣਾ: ਸ਼ਹਿਰ ਦੀ ਲਾਈਫ਼ ਲਾਈਨ ਮੰਨੇ ਜਾਂਦੇ ਜਗਰਾਓਂ ਪੁਲ ਦੀ ਉਸਾਰੀ ਨਾ ਹੋਣ 'ਤੇ ਇੱਕ ਵਿਸ਼ੇਸ਼ ਜਾਗਰੂਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਓਵਰਬ੍ਰਿੱਜ ਦੀ ਉਸਾਰੀ ਪੂਰੀ ਨਾ ਹੋਣ ਨੂੰ ਲੈ ਕੇ ਸਮਾਜ ਸੇਵੀ ਇਕੱਤਰ ਹੋਏ ਤੇ ਕਪਿਲ ਦੇ ਸ਼ੋਅ 'ਚ ਬੱਚਾ ਯਾਦਵ ਦਾ ਕਿਰਦਾਰ ਨਿਭਾਉਣ ਵਾਲੇ ਦੀ ਨਕਲ ਵਿੱਚ ਸੱਚਾ ਯਾਦਵ ਬਣਾਇਆ ਗਿਆ।
ਜਗਰਾਓਂ ਪੁਲ ਦੀ ਉਸਾਰੀ ਨੂੰ ਲੈ ਕੇ ਸਮਾਜ ਸੇਵੀਆਂ ਨੇ ਕੀਤਾ ਪ੍ਰਦਰਸ਼ਨ
ਲੁਧਿਆਣਾ ਦੀ ਲਾਇਫ਼ ਲਾਇਨ ਮੰਨੇ ਜਾਂਦੇ ਜਗਰਾਓਂ ਪੁਲ ਨੂੰ ਬਣਦਿਆਂ 3 ਸਾਲ ਹੋ ਗਏ ਹਨ,ਪਰ ਹਾਲੇ ਤੱਕ ਪੁਲ ਬਣ ਹੀ ਰਿਹਾ ਹੈ। ਪੁਲ ਨਾ ਬਣਨ ਕਰਕੇ ਘੰਟਿਆਂ ਜਾਮ ਲੱਗਿਆ ਰਹਿੰਦਾ ਹੈ ਜਿਸ ਕਰਕੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਸਮਾਜ ਸੇਵੀਆਂ ਵੱਲੋਂ ਪੁਲ ਕੋਲ ਪ੍ਰਦਰਸ਼ਨ ਕੀਤਾ ਗਿਆ ਤੇ ਪ੍ਰਦਰਸ਼ਨ 'ਚ ਪੁੱਜੇ ਮੇਅਰ ਬਲਬੀਰ ਸਿੰਘ ਨੇ ਪੁਲ ਨਾ ਬਣਨ 'ਤੇ ਸਫ਼ਾਈ ਦਿੱਤੀ।
ਫ਼ੋਟੋ
ਇਹ ਵੀ ਪੜ੍ਹੋ: ਕਰਤਾਰਪੁਰ ਲਾਂਘੇ 'ਤੇ ਬੈਠਕ ਖ਼ਤਮ, ਭਾਰਤ ਨੇ ਰੱਖੀਆਂ ਅਹਿਮ ਮੰਗਾਂ
ਇਸ ਮੌਕੇ ਮੇਅਰ ਬਲਕਾਰ ਸਿੰਘ ਸੰਧੂ ਨੇ ਆਪਣਾ ਪੱਲਾ ਝਾੜਦਿਆਂ ਕਿਹਾ. "ਸਾਡੇ ਵੱਲੋਂ ਸਾਰਾ ਕੰਮ ਮੁਕੰਮਲ ਹੈ ਇਸ ਵਿੱਚ ਦੇਰੀ ਰੇਲਵੇ ਵਿਭਾਗ ਵੱਲੋਂ ਕੀਤੀ ਗਈ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲ ਬਣ ਕੇ ਤਿਆਰ ਹੁੰਦਾ ਵੀ ਹੈ ਜਾਂ ਫਿਰ ਇਹ ਕੇਂਦਰ ਅਤੇ ਸੂਬਾ ਸਰਕਾਰ ਵਿੱਚ ਮਹਿਜ਼ ਮਿਹਣਾ ਬਣ ਹੀ ਕੇ ਰਹਿ ਜਾਵੇਗਾ।