ਪੰਜਾਬ

punjab

ETV Bharat / state

ਰੇਹੜੀ ਫੜ੍ਹੀਆਂ ਵਾਲਿਆਂ ਦਾ ਧਰਨਾ, ਮਹਿਲਾ ਵਲੋਂ ਸਰਕਾਰ ਨੂੰ ਖੁਦਕੁਸ਼ੀ ਦੀ ਚੇਤਾਵਨੀ

ਲੁਧਿਆਣਾ ਵਿੱਚ ਰੇਹੜੀ ਫੜ੍ਹੀਆਂ ਵਾਲਿਆਂ ਦਾ ਧਰਨਾ ਜਾਰੀ ਹੈ। ਮਹਿਲਾ ਪ੍ਰਦਰਸ਼ਨਕਾਰੀ ਵਲੋਂ ਮੰਗਾਂ ਨਾ ਮੰਨੇ ਜਾਣ 'ਤੇ ਪੰਜਾਬ ਸਰਕਾਰ ਨੂੰ ਖੁਦਕੁਸ਼ੀ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਇਸ ਮਾਮਲੇ ਵਿੱਚ 2 ਖੁਦਕੁਸ਼ੀਆਂ ਪਹਿਲਾਂ ਹੋ ਚੁੱਕੀਆਂ ਹਨ।

protest by street vendors, minister Bharat Bhushan Ashu
ਫ਼ੋਟੋ

By

Published : Mar 16, 2020, 3:08 PM IST

ਲੁਧਿਆਣਾ: ਕਾਰਪੋਰੇਸ਼ਨ ਵੱਲੋਂ ਲਗਾਤਾਰ ਰੇਹੜੀ ਫੜ੍ਹੀਆਂ ਵਾਲਿਆਂ ਦੇ ਵਿਰੁੱਧ ਚਲਾਈ ਗਈ ਮੁਹਿੰਮ ਕਾਰਨ ਸੈਂਕੜੇ ਰੇਹੜੀਆਂ ਫੜੀਆਂ ਵਾਲੇ ਬੇਰੁਜ਼ਗਾਰ ਹੋ ਗਏ ਹਨ, ਜੋ ਬੀਤੇ ਕਈ ਦਿਨਾਂ ਤੋਂ ਜਗਰਾਉਂ ਪੁਲ 'ਤੇ ਧਰਨਾ ਲਾਈ ਬੈਠੇ ਹਨ। ਇਸ ਦੌਰਾਨ ਦੋ ਨੌਜਵਾਨਾਂ ਨੇ ਖੁਦਕੁਸ਼ੀ ਵੀ ਕਰ ਲਈ ਹੈ, ਜਦਕਿ ਸ਼ਕਤੀ ਸ਼ਰਮਾ ਰੇਹੜੀ ਲਾਉਣ ਵਾਲੀ ਮਹਿਲਾ ਨੇ ਅੱਜ ਐਲਾਨ ਕਰ ਦਿੱਤਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਗੌਰ ਨਾ ਫਰਮਾਈ ਗਈ ਤਾਂ ਅਗਲੇ ਹਫ਼ਤੇ ਉਹ ਵੀ ਆਪਣੀ ਜਾਨ ਦੇ ਦੇਵੇਗੀ ਅਤੇ ਇਸ ਲਈ ਪੰਜਾਬ ਸਰਕਾਰ ਤੇ ਮੰਤਰੀ ਭਾਰਤ ਭੂਸ਼ਣ ਆਸ਼ੂ ਹੀ ਜ਼ਿੰਮੇਵਾਰ ਹੋਣਗੇ।

ਮਹਿਲਾ ਪ੍ਰਦਰਸ਼ਨਕਾਰੀ ਵਲੋਂ ਸਰਕਾਰ ਨੂੰ ਖੁਦਕੁਸ਼ੀ ਦੀ ਚੇਤਾਵਨੀ।

ਸ਼ਹਿਰ ਵਿੱਚ ਰੇਹੜੀਆਂ ਫੜ੍ਹੀਆਂ ਵਾਲੇ ਲਗਾਤਾਰ ਜਗਰਾਓਂ ਪੁਲ 'ਤੇ ਭੁੱਖ ਹੜਤਾਲ ਉੱਤੇ ਬੈਠੇ ਤੇ ਕਈ ਹਫ਼ਤੇ ਬੀਤ ਜਾਣ ਮਗਰੋਂ ਵੀ ਉਨ੍ਹਾਂ ਦੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਮੰਗਾਂ ਵੱਲ ਧਿਆਨ ਨਾ ਦਿੱਤੇ ਜਾਣ ਕਾਰਨ, ਹੁਣ ਤੱਕ ਰੇਹੜੀ ਫੜੀਆਂ ਲਾਉਣ ਵਾਲੇ ਦੋ ਨੌਜਵਾਨਾਂ ਨੇ ਖੁਦਕੁਸ਼ੀ ਕਰ ਲਈ ਹੈ, ਜਿਨ੍ਹਾਂ 'ਚ ਰਾਕੇਸ਼ ਕੁਮਾਰ, ਜਦਕਿ ਦੂਜਾ ਸੱਚਵੀਰ ਸਿੰਘ ਹੈ। ਪ੍ਰਦਰਸ਼ਨਕਾਰੀਆਂ ਨੇ ਆਪਣੀਆਂ ਮੰਗਾਂ ਦੇ ਨਾਲ-ਨਾਲ, ਨੌਜਵਾਨਾਂ ਦੀ ਖੁਦਕੁਸ਼ੀ ਦੇ ਜ਼ਿੰਮੇਵਾਰ ਮੰਤਰੀ ਤੇ ਮੇਅਰ ਉੱਤੇ ਕਾਰਵਾਈ ਕਰਨ ਦੀ ਕਾਰਵਾਈ ਕੀਤੀ ਹੈ।

ਰੇਹੜੀਆਂ ਫੜ੍ਹੀ ਐਸੋਸੀਏਸ਼ਨ ਦੇ ਪ੍ਰਧਾਨ ਬਾਲ ਕ੍ਰਿਸ਼ਣ ਪੱਪੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਸਰਕਾਰ ਨੂੰ ਇਸ ਸਬੰਧੀ ਚੇਤਾਵਨੀ ਸੀ, ਪਰ ਸਰਕਾਰ ਨੇ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਕਰਕੇ ਹੁਣ ਤੱਕ ਦੋ ਨੌਜਵਾਨਾਂ ਦੀ ਇਸ ਵਿੱਚ ਜਾਨ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਰੇਹੜੀਆਂ ਫੜੀਆਂ ਵਾਲਿਆਂ ਦੀ ਹਾਲਤ ਲਈ ਪੰਜਾਬ ਦੀ ਸਰਕਾਰ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਮੇਅਰ ਜ਼ਿੰਮੇਵਾਰ ਹਨ।

ਉੱਥੇ ਹੀ, ਰੇਹੜੀ ਫੜ੍ਹੀਆਂ ਵਾਲਿਆਂ ਦੀ ਸਾਰ ਲੈਣ ਪਹੁੰਚੇ, ਲੁਧਿਆਣਾ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਗੋਸ਼ਾ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਦੀਆਂ ਨੀਤੀਆਂ ਕਾਰਨ ਅੱਜ ਗ਼ਰੀਬ ਮਜ਼ਦੂਰ ਸੜਕਾਂ 'ਤੇ ਉਤਰਨ ਲਈ ਤੇ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਦੋ ਨੌਜਵਾਨ ਖੁਦਕੁਸ਼ੀ ਕਰ ਚੁੱਕੇ ਹਨ ਅਤੇ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ।

ਇਹ ਵੀ ਪੜ੍ਹੋ: ਛੇਤੀ ਹੀ ਗਾਣੇ ਦੇ ਜ਼ਰੀਏ ਲੋਕਾਂ ਦੇ ਸਨਮੁੱਖ ਹੋਵੇਗੀ 'ਸਿਡਨਾਜ਼' ਦੀ ਜੋੜੀ

ABOUT THE AUTHOR

...view details