ਲੁਧਿਆਣਾ:ਇੱਕ ਪਾਸੇ ਜਿੱਥੇ ਗਰਮੀਂ ਨੇ ਲੋਕਾਂ ਨੂੰ ਬੇਹਾਲ ਕੀਤਾ ਹੋਇਆ ਹੈ, ਉੱਥੇ ਹੀ ਬਿਜਲੀ ਦੇ ਕੱਟ ਲੋਕਾਂ ਦੀ ਪ੍ਰੇਸ਼ਾਨੀ ਦਾ ਸਬ ਬਣੇ ਹੋਏ ਹਨ। ਦੇਰ ਰਾਤ ਲੁਧਿਆਣਾ ਦੇ ਅਰੋੜਾ ਪੈਲੇਸ ਇਲਾਕੇ (Arora Palace area of Ludhiana) ਵਿੱਚ ਜਨਤਾ ਨਗਰ, ਗਿੱਲ ਰੋਡ ਵਿਖੇ ਰਾਤ ਨੂੰ ਬਿਜਲੀ ਦੇ ਲਮੇਂ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਰੋਡ ਜਾਮ ਕਰ ਦਿੱਤਾ, ਜਿਸ ਕਾਰਨ ਕਾਫ਼ੀ ਸਮਾਂ ਰੋਡ ਬੰਦ ਰਹੀ, ਜਿਸ ਤੋਂ ਬਾਅਦ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੇ ਬਿਜਲੀ ਅਧਿਕਾਰੀਆਂ ਨੇ ਖੁਲਵਾਇਆ।
ਇਸ ਮੌਕੇ ਲੋਕਾਂ ਨੇ ਪੰਜਾਬ ਸਰਕਾਰ (Government of Punjab) ਖ਼ਿਲਾਫ਼ ਆਪਣੀ ਭੜਾਸ ਕੱਢੀ, ਉੱਥੇ ਹੀ ਹਾਈਵੇ ਵੀ ਕਾਫ਼ੀ ਸਮਾਂ ਬੰਦ ਰਿਹਾ, ਬਿਜਲੀ ਮਹਿਕਮੇ ਨੇ ਓਵਰ ਲੋਡ ਹੋਣ ਦਾ ਬਹਾਨਾ ਬਣਾ ਕੇ ਲੋਕਾਂ ਨੂੰ ਜਲਦ ਮਸਲਾ ਹਲ਼ ਹੋਣ ਦਾ ਭਰੋਸਾ ਦਿੱਤਾ।
ਭੜਕੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਬਿਜਲੀ ਦੀ ਸਮੱਸਿਆ (Power problems) ਕਾਰਨ ਉਨ੍ਹਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ , ਮੌਕੇ ‘ਤੇ ਪਹੁੰਚ ਕੇ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ ਹੈ, ਜਿਸ ਦੇ ਚਲਦਿਆਂ ਉਨ੍ਹਾਂ ਨੇ ਪ੍ਰਦਰਸ਼ਨ ਬੰਦ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬਿਜਲੀ ਦੇ ਵੱਡੇ ਕੱਟ ਲੱਗ ਰਹੇ ਹਨ ਅਤੇ ਉਨ੍ਹਾਂ ਲਈ ਮੁਸ਼ਕਿਲਾਂ ਵੱਧ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਪ੍ਰੇਸ਼ਾਂਨ ਹੋ ਕੇ ਇਹ ਜਾਮ ਲਾਇਆ ਹੈ।