ਲੁਧਿਆਣਾ ਨਗਰ ਨਿਗਮ ਦੇ ਪ੍ਰੋਗਰਾਮ 'ਚ ਹੰਗਾਮਾ, ਕੈਬਿਨਟ ਮੰਤਰੀ ਨਿੱਝਰ ਖ਼ਿਲਾਫ਼ ਨਾਅਰੇਬਾਜ਼ੀ, ਸੂਬਾ ਸਰਕਾਰ ਤੇ ਭੜਕੇ ਰੇਹੜ੍ਹੀ ਫੜ੍ਹੀ ਵਾਲੇ ਲੁਧਿਆਣਾ:ਨਗਰ ਨਿਗਮ ਵੱਲੋਂ ਅੱਜ ਨਵੇਂ ਸਾਲ ਨੂੰ ਲੈ ਕੇ ਸੁਖਮਣੀ ਸਾਹਿਬ ਦਾ ਪਾਠ ਰਖਵਾਇਆ ਗਿਆ ਸੀ ਜਿਸ ਵਿੱਚ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਵੀ ਸ਼ਾਮਿਲ ਹੋਣ ਆਏ, ਪਰ ਇਸ ਦੌਰਾਨ ਨਗਰ ਨਿਗਮ ਦਫ਼ਤਰ ਦੇ ਬਾਹਰ ਰੇਹੜੀ-ਫੜ੍ਹੀ ਵਾਲਿਆਂ ਨੇ (Protest against cabinet minister Inderbir Nijhar) ਦੇ ਹੰਗਾਮਾ ਕਰ ਦਿੱਤਾ ਅਤੇ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ।
ਰੇਹੜੀਆਂ ਫੜ੍ਹੀਆਂ ਬੰਦ ਕੀਤੀਆਂ ਜਾ ਰਹੀਆਂ: ਉਨ੍ਹਾਂ ਨੇ ਕਿਹਾ ਕਿ ਕਾਰਪੋਰੇਸ਼ਨ ਵੱਲੋਂ ਜਬਰਨ ਸਾਡੀਆਂ ਰੇਹੜੀਆਂ ਫੜ੍ਹੀਆਂ (The Corporation was forcibly closing the streets) ਬੰਦ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਨਾਲ ਆਏ ਸਮਾਜ ਸੇਵੀਆਂ ਨੇ ਕਿਹਾ ਕਿ ਇਹ ਸਾਡੇ ਨਾਲ ਧੱਕਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਰੇਹੜੀਆਂ ਵਾਲੇ ਜੇਕਰ ਇਹ ਕੰਮ ਨਹੀਂ ਕਰਨਗੇ ਤਾਂ ਕੀ ਕੰਮ ਕਰਨਗੇ। ਇਸ ਦੌਰਾਨ ਜੋਨਲ ਕਮਿਸ਼ਨਰ ਵੀ ਉਹਨਾਂ ਨੂੰ ਸਮਝਾਉਣ ਲਈ ਮੌਕੇ ਉੱਤੇ ਪਹੁੰਚੇ ਪਰ ਉਨ੍ਹਾਂ ਨੇ ਜੋ ਜੋਨਲ ਕਮਿਸ਼ਨਰ (They did not listen to Zonal Commissioner) ਦੀ ਗੱਲ ਵੀ ਨਹੀਂ ਮੰਨੀ।
ਇਸ ਦੌਰਾਨ ਸਮਾਜ ਸੇਵੀ ਅਮਿਤ ਕੁਮਾਰ ਨੇ ਕਿਹਾ ਕਿ ਉਹਨਾਂ ਦਾ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਕੋਈ ਰਿਸ਼ਤਾ ਨਹੀਂ ਹੈ। ਉਹ ਸਿਰਫ ਗਰੀਬਾਂ ਦੀ ਮਦਦ ਲਈ ਅਤੇ ਪਹੁੰਚੇ ਨੇ ਉਨ੍ਹਾਂ ਨੇ ਕਿਹਾ ਕਿ ਤੁਸੀਂ ਜੋਨਲ ਕਮਿਸ਼ਨਰ ਨੂੰ ਗੱਲਬਾਤ ਕਰਦਿਆਂ ਸੁਣਿਆ ਹੈ ਉਹ ਕਿਸ ਤਰ੍ਹਾਂ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਜੇਕਰ ਇਹਨਾਂ (Protest against cabinet minister Inderbir Nijhar) ਦਾ ਨਵਾਂ ਸਾਲ ਹੈ ਤਾਂ ਕਿ ਗ਼ਰੀਬ ਜਿਹੜੇ ਦੋ ਵਕਤ ਦੀ ਰੋਟੀ ਮੁਸ਼ਕਿਲ ਨਾਲ ਕਮਾਉਂਦੇ ਨੇ ਉਨਾਂ ਲਈ ਕੋਈ ਨਵਾਂ ਸਾਲ ਨਹੀਂ ਹੈ ਉਹਨਾਂ ਦੀਆਂ ਰੇਹੜੀਆਂ ਬੰਦ ਕੀਤੀਆਂ ਜਾ ਰਹੀਆਂ ਨੇ।
ਇਹ ਵੀ ਪੜ੍ਹੋ:ਬੀਕੇਯੂ ਉਗਰਾਹਾਂ ਵੱਲੋਂ ਪਿੰਡਾਂ 'ਚ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰਾ, ਕਿਹਾ- ਸੂਬਾ ਸਰਕਾਰ ਦੇ ਰਹੀ ਕਾਰਪੋਰੇਟਾਂ ਨੂੰ ਸ਼ਹਿ
ਰੇਹੜੀ ਨੂੰ ਜ਼ਬਤ ਕਰ ਲਿਆ: ਇਸ ਸਬੰਧੀ ਰੇਹੜੀ ਲਾਉਣ ਵਾਲੇ ਨੇ ਕਿਹਾ ਕਿ ਉਨ੍ਹਾਂ ਵੱਲੋਂ ਜੂਸ ਦੀ ਰੇੜੀ ਲਗਾਈ ਜਾਂਦੀ ਹੈ ਜਿਸ ਦਾ ਕਾਰਪੋਰੇਸ਼ਨ ਕਰਾਇਆ ਵੀ ਲੈਂਦੀ (The corporation used to take rent as well) ਸੀ ਪਰ ਪਤਾ ਨਹੀਂ ਕਿਉਂ ਉਸ ਦੀ ਰੇਹੜੀ ਨੂੰ ਜ਼ਬਤ ਕਰ ਲਿਆ ਗਿਆ। ਉਹਨਾਂ ਕਿਹਾ ਕਿ ਉਸ ਦਾ ਨੁਕਸਾਨ ਵੀ ਹੋਇਆ ਹੈ ਅਤੇ ਵਿਧਾਇਕ ਸਾਡੀ ਗੱਲ ਨਹੀਂ ਮੰਨਦੇ। ਇਸ ਮੌਕੇ ਜੋਨਲ ਕਮਿਸ਼ਨਰ ਉਨ੍ਹਾਂ ਨੂੰ ਸਮਝਾ ਲੈ ਆਏ ਤਾਂ ਉਨ੍ਹਾਂ ਨਾਲ ਵੀ ਗੱਲਬਾਤ ਹੋਈ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਦਾ ਜੋ ਵੀ ਮਸਲਾ ਹੋਵੇਗਾ ਹੱਲ ਕੀਤਾ ਜਾਵੇਗਾ।