ਲੁਧਿਆਣਾ:ਆਉਣ ਵਾਲਾ ਯੁੱਗ ਇਲੈਕਟ੍ਰਿਕ ਕਾਰਾਂ ਅਤੇ ਇਲੈਕਟ੍ਰਿਕ ਸਕੂਟਰਾਂ ਮੋਟਰਸਾਈਕਲਾਂ ਦਾ ਹੈ, ਜਿਸ ਦੀ ਪੂਰੇ ਦੇਸ਼ ਭਰ ਦੇ ਵਿਚ ਵਿਕਰੀ ਲਈ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਇਸ ਦੌੜ ਦੇ ਵਿੱਚ ਇਲੈਕਟ੍ਰਿਕ ਸਾਈਕਲ ਪਛੜਦਾ ਵਿਖਾਈ ਦੇ ਰਿਹਾ ਹੈ, ਦੇਸ਼ ਭਰ ਵਿੱਚ ਇਲੈਕਟ੍ਰਿਕ ਰਿਕਸ਼ਾ ਸਭ ਤੋਂ ਜ਼ਿਆਦਾ ਵਿਕ ਰਿਹਾ ਹੈ, ਜਿਸ ਤੋਂ ਬਾਅਦ ਇਲੈਕਟ੍ਰਿਕ ਸਕੂਟਰ ਅਤੇ ਫਿਰ ਇਲੈਕਟ੍ਰਿਕ ਕਾਰਾਂ ਦੀ ਵਿਕਰੀ ਹੋ ਰਹੀ ਹੈ। electric cycle Production of big companies started
ਕੇਂਦਰ ਸਰਕਾਰ ਦੇ ਨਾਲ ਸੂਬਾ ਸਰਕਾਰ ਵੱਲੋਂ ਵੀ ਇਲੈਕਟ੍ਰੋਨਿਕ ਵਾਹਨਾਂ ਨੂੰ ਪ੍ਰਫੁੱਲਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇਸ਼ ਵਿਚ ਸਿਰਫ਼ 5 ਫ਼ੀਸਦੀ ਜੀਐਸਟੀ ਹੀ ਇਲੈਕਟ੍ਰਿਕ ਵਾਹਨਾਂ ਉੱਤੇ ਲਗਾਇਆ ਜਾਂਦਾ ਹੈ ਤਾਂ ਜੋ ਇਹਨਾਂ ਦੀ ਕੀਮਤ ਘੱਟ ਸਕੇ। ਉੱਥੇ ਹੀ ਪੰਜਾਬ ਸਰਕਾਰ ਵੱਲੋਂ ਵੀ ਇਸ ਤੇ ਸਬਸਿਡੀ ਦਿੱਤੀ ਜਾਂਦੀ ਹੈ। ਦੇਸ਼ ਵਿਚ ਲਗਾਤਾਰ ਇਲੈਕਟ੍ਰੋਨਿਕ ਵਾਹਨਾਂ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਹਾਲਾਂਕਿ ਇਸ ਦੀ ਖ਼ਰੀਦ ਪਿਛਲੇ ਸਾਲਾਂ ਦੇ ਵਿੱਚ ਕਾਫ਼ੀ ਵਧੀ ਹੈ, ਪਰ ਜਿੱਥੇ ਇਲੈਕਟ੍ਰਿਕ ਰਿਕਸ਼ੇ ਸਕੂਟਰ ਮੋਟਰਸਾਈਕਲ ਕਾਰਾਂ ਆਦਿ ਵਿਕ ਰਹੇ ਹਨ। ਪਰ ਇਲੈਕਟ੍ਰਿਕ ਸਾਈਕਲ ਦੀ ਵਿਕਰੀ ਇਸ ਦੇ ਮੁਕਾਬਲੇ ਕਾਫ਼ੀ ਘੱਟ ਹੈ, ਹਾਲਾਂਕਿ ਇਲੈਕਟ੍ਰਿਕ ਸਾਈਕਲ ਉੱਤੇ ਵੀ 5 ਫੀਸਦੀ ਜੀ.ਐਸ.ਟੀ ਲਗਾਇਆ ਜਾਂਦਾ ਹੈ।
ਇਲੈਕਟ੍ਰਿਕ ਸਾਈਕਲ ਦੀ ਮੈਨੂਫੈਕਚਰਿੰਗ:ਲੁਧਿਆਣਾ ਦੀ ਸਾਈਕਲ ਇੰਡਸਟਰੀ ਦੇਸ਼ ਦੀ ਪਹਿਲੀ ਅਤੇ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਸਾਈਕਲ ਇੰਡਸਟਰੀ ਹੈ, ਲੁਧਿਆਣਾ ਵਿੱਚ ਰੋਜ਼ਾਨਾ ਹਜ਼ਾਰਾਂ ਸਾਈਕਲ ਬਣਾਏ ਜਾਂਦੇ ਹਨ। ਇਲੈਕਟ੍ਰਿਕ ਯੁੱਗ ਆਉਣ ਕਰਕੇ 2010 ਦੇ ਵਿਚ ਵੀ ਲੁਧਿਆਣਾ ਅੰਦਰ ਵੰਡੇ ਸਾਈਕਲ ਕਾਰੋਬਾਰੀਆਂ ਨੇ ਇਲੈਕਟ੍ਰੋਨਿਕ ਵਾਹਨਾਂ ਪਲਾਂਟ ਸ਼ੁਰੂ ਕਰ ਦਿੱਤੇ ਸਨ, ਇਸ ਵਿੱਚ ਏਵਨ ਸਾਈਕਲ ਸਭ ਤੋਂ ਮੋਹਰੀ ਹੈ, ਹੁਣ ਹੀਰੋ ਸਾਈਕਲ ਵੱਲੋਂ ਵੀ ਧਨਾਨਸੂ ਸਾਈਕਲ ਵੈਲੀ ਦੇ ਵਿਚ ਆਪਣਾ ਇੱਕ ਵੱਖਰਾ ਇਲੈਕਟ੍ਰੋਨਿਕ ਯੂਨਿਟ ਲਗਾਇਆ ਹੈ। ਲੁਧਿਆਣਾ ਦੇ ਵਿੱਚ ਇਲੈਕਟਰੋਨਿਕ ਸਾਈਕਲ ਦੀ ਮੈਨੂਫੈਕਚਰਿੰਗ ਕਾਫੀ ਸਮਾਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ, ਪਰ ਮਾਰਕਿਟ ਵਿੱਚ ਇਸ ਦੀ ਡਿਮਾਂਡ ਜ਼ਿਆਦਾ ਨਾ ਹੋਣ ਕਰਕੇ ਵੱਡੀਆਂ ਕੰਪਨੀਆਂ ਵੱਲੋਂ ਇਲੈਕਟਰਿਕ ਸਕੂਟਰ ਅਤੇ ਇਲੈਕਟ੍ਰਿਕ ਰਿਕਸ਼ਾ ਆਟਾ ਆਦਤ ਏਨੀ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ।
ਮਹਿੰਗਾ ਈ ਸਾਈਕਲ:ਫਿਲਹਾਲ ਮਾਰਕੀਟ ਦੇ ਵਿੱਚ ਹੀਰੋ ਸਾਈਕਲ, ਏਵਨ ਸਾਈਕਲ, ਕਰਾਸ ਸਾਈਕਲ, ਫੋਕਸ ਸਾਈਕਲ, ਹਾਰਕੁਲੀਜ਼ ਸਾਈਕਲ ਵਲੋਂ ਆਪਣੇ ਮਿਡ ਰੇਂਜ ਈ ਸਾਈਕਲ ਲਾਂਚ ਕੀਤੇ ਗਏ ਨੇ ਪਰ ਇਹਨਾਂ ਦੀ ਕੀਮਤ 25 ਹਜ਼ਾਰ ਰੁਪਏ ਤੋਂ ਲੈ ਕੇ 35 ਹਜ਼ਾਰ ਰੁਪਏ ਤੱਕ ਦੀ ਹੈ। ਇਸ ਕਰਕੇ ਇਨ੍ਹਾਂ ਨੂੰ ਖ਼ਰੀਦਣਾ ਆਮ ਵਿਅਕਤੀ ਦੀ ਵੱਸ ਦੀ ਗੱਲ ਨਹੀਂ ਹੈ, ਹਾਲਾਕਿ ਸਾਈਕਲ ਨੂੰ ਆਮ ਆਦਮੀ ਦੀ ਸਵਾਰੀ ਮੰਨਿਆ ਜਾਂਦਾ ਰਿਹਾ ਹੈ ਪਰ ਇਲੈਕਟ੍ਰੋਨਿਕ ਸਾਇਕਲ ਦੀ ਕੀਮਤ ਕਾਫੀ ਜ਼ਿਆਦਾ ਹੈ ਇਸ ਕਰਕੇ ਫਿਲਹਾਲ ਇਸ ਦੀ ਡਿਮਾਂਡ ਵੀ ਮਾਰਕੀਟ ਦੇ ਵਿਚ ਕਾਫੀ ਘੱਟ ਹੈ।
ਪਰ ਸਾਈਕਲ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਆਉਣ ਵਾਲੇ ਯੁੱਗ ਇਲੈਕਟ੍ਰੋਨਿਕ ਸਾਈਕਲ ਦਾ ਹੈ ਜਿਵੇਂ ਲੋਕ ਪਹਿਲਾ ਇਲੈਕਟ੍ਰੋਨਿਕ ਕਾਰਾਂ ਅਤੇ ਇਲੈਕਟ੍ਰੋਨਿਕ ਸਕੂਟਰ ਖਰੀਦਣ ਤੋਂ ਗੁਰੇਜ਼ ਕਰਦੇ ਸਨ। ਉਸੇ ਤਰ੍ਹਾਂ ਫ਼ਿਲਹਾਲ ਇਲੈਕਟ੍ਰੋਨਿਕ ਸਾਈਕਲ ਖਰੀਦਣ ਤੋਂ ਵੀ ਗੁਰੇਜ਼ ਕਰਦੇ ਹਨ, ਪਰ ਆਉਣ ਵਾਲੇ ਸਮੇਂ ਵਿੱਚ ਇਸ ਦੀ ਜ਼ਿਆਦਾ ਪ੍ਰੋਡਕਸ਼ਨ ਵੱਧਣ ਨਾਲ ਇਸ ਦੀ ਕੀਮਤ ਵੀ ਘਟੇਗੀ ਨਾਲ ਹੀ ਈ ਸਾਈਕਲ ਬਣਾਉਣ ਵਾਲੇ ਕਾਰੋਬਾਰੀਆਂ ਨੇ ਕਿਹਾ ਕਿ ਇਸ ਦੇ ਸਰਕਾਰ ਨੂੰ ਸਫ਼ਾਈ ਦੇਣੀ ਚਾਹੀਦੀ ਹੈ ਤਾਂ ਜੋ ਇਸ ਨੂੰ ਮੁੜ ਆਮ ਆਦਮੀ ਦੀ ਸਵਾਰੀ ਬਣਾਇਆ ਜਾ ਸਕੇ।