ਲੁਧਿਆਣਾ: ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ 'ਤੇ ਕੱਲ੍ਹ ਯਾਨੀ ਮੰਗਲਵਾਰ ਨੂੰ ਨਿੱਜੀ ਹਸਪਤਾਲਾਂ ਦੇ ਡਾਕਟਰ ਮੁਕੰਮਲ ਹੜਤਾਲ 'ਤੇ ਰਹਿਣਗੇ। ਇਸ ਹੜਤਾਲ 'ਚ ਸਾਰੇ ਨਿੱਜੀ ਹਸਪਤਾਲਾਂ 'ਚ ਓਪੀਡੀ, ਐਮਰਜੈਂਸੀ ਸਾਰੀ ਸੁਵਿਧਾਵਾਂ ਬੰਦ ਰਹਿਣਗੀਆਂ।
ਡਾਕਟਰ ਮਨੋਜ ਸੋਬਤੀ ਨੇ ਦੱਸਿਆ ਕਿ ਜਿਹੜੀ ਮੰਗਲਵਾਰ ਹੜਤਾਲ ਹੈ ਇਹ ਸਾਰੇ ਹੀ ਡਾਕਟਰਾਂ ਨੇ ਬੜੇ ਤੰਗ ਹੋ ਕੇ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ 1 ਜੁਲਾਈ ਨੂੰ ਸਰਕਾਰ ਸੀਈਏ ਨੂੰ ਲਾਗੂ ਕਰਨ ਜਾ ਰਹੀ ਹੈ। ਜਿਸ ਦੇ ਵਿਰੋਧ 'ਚ ਇਹ ਹੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇੱਕ ਤਰਫ ਹੋ ਕੇ ਇਸ ਐਕਟ ਨੂੰ ਲਾਗੂ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਐਕਟ ਡਾਕਟਰਾਂ 'ਤੇ ਲਾਗੂ ਹੋ ਰਿਹਾ ਹੈ ਜਿਸ ਦਾ ਪ੍ਰਭਾਵ ਆਮ ਲੋਕਾਂ 'ਤੇ ਪਵੇਗਾ।