ਲੁਧਿਆਣਾ: ਲਾਡੋਵਾਲ ਦਾ ਟੋਲ ਪਲਾਜ਼ਾ ਅਕਸਰ ਹੀ ਸੁਰਖੀਆਂ ਵਿੱਚ ਰਹਿੰਦਾ ਹੈ ਅਤੇ ਹੁਣ ਮੁੜ ਤੋਂ ਟੋਲ ਪਲਾਜ਼ਾ ਸੁਰਖੀਆਂ ਵਿੱਚ ਹੈ ਕਿਉਂਕਿ ਪ੍ਰਾਈਵੇਟ ਬੱਸ ਆਪ੍ਰੇਟਰ ਬਿਨਾਂ ਟੋਲ ਦਿੱਤੇ ਗੁੰਡਾਗਰਦੀ ਕਰਦਿਆਂ ਟੋਲ ਤੋਂ ਨਿਕਲ ਜਾਂਦੇ ਹਨ ਅਤੇ ਕਈ ਵਾਰ ਤਾਂ ਬੈਰੀਅਰ ਵੀ ਤੋੜ ਦਿੰਦੇ ਹਨ। ਜਿਸ ਕਰਕੇ ਟੋਲ ਅਧਿਕਾਰੀ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਡੀਸੀ ਨੂੰ ਵੀ ਦੇ ਦਿੱਤੀ ਹੈ।
ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਨੂੰ ਲੱਖਾਂ ਦਾ ਨੁਕਸਾਨ ਹੁੰਦਾ ਹੈ ਅਤੇ ਬੱਸ ਡਰਾਇਵਰਾਂ ਨੂੰ ਸਿਆਸੀ ਸ਼ਹਿ ਪ੍ਰਾਪਤ ਹੈ। ਮੈਨੇਜਰ ਚੰਚਲ ਸਿੰਘ ਰਾਠੌਰ ਨੇ ਦੱਸਿਆ ਕਿ ਰੂਬੀ 'ਤੇ ਲੰਮੇ ਸਮੇਂ ਤੋਂ ਪ੍ਰਾਈਵੇਟ ਬੱਸ ਡਰਾਇਵਰ ਬਿਨਾਂ ਟੋਲ ਅਦਾ ਕੀਤੇ ਗੁੰਡਾਗਰਦੀ ਵਿਖਾਉਂਦਿਆਂ ਇੱਥੋਂ ਲੰਘ ਜਾਂਦੇ ਹਨ। ਜਦੋਂ ਕਿ ਇਸ ਸਬੰਧੀ ਉਹ ਟਰਾਂਸਪੋਰਟ ਵਿਭਾਗ ਅਤੇ ਪ੍ਰਸ਼ਾਸਨ ਨਾਲ ਵੀ ਗੱਲ ਕਰ ਚੁੱਕੇ ਹਨ। ਜਿਨ੍ਹਾਂ ਨੇ ਬੱਸ ਆਪਰੇਟਰਾਂ ਤੋਂ ਟੋਲ ਵਸੂਲਣ ਦੀ ਗੱਲ ਆਖੀ, ਪਰ ਇਸ ਦੇ ਬਾਵਜੂਦ ਬੱਸ ਆਪਰੇਟਰ ਟੋਲ ਨਹੀਂ ਦਿੰਦੇ ਅਤੇ ਕਈ ਵਾਰ ਤਾਂ ਬੈਰੀਅਰ ਵੀ ਤੋੜ ਦਿੰਦੇ ਹਨ।