ਪੰਜਾਬ

punjab

ETV Bharat / state

Bus Burnt In Flames: ਨਿੱਜੀ ਬੱਸ ਨੂੰ ਸੜਕ ਵਿਚਾਲੇ ਲੱਗੀ ਭਿਆਨਕ ਅੱਗ, ਦੇਖੋ ਭਿਆਨਕ ਵੀਡੀਓ - Bus Burnt In Flames

private bus caught fire in Ladowal: ਐਤਵਾਰ ਤੜਕੇ ਹੀ ਇੱਕ ਬੱਸ ਨੂੰ ਅੱਗ ਲੱਗ ਗਈ ਤੇ ਇਸ ਨਾਲ ਸੜਕ ਵਿਚਾਲੇ ਹੜਕੰਪ ਮੱਚ ਗਿਆ। ਦੱਸ ਦਈਏ ਕਿ ਇਹ ਹਾਦਸਾ ਲੁਧਿਆਣਾ ਦੇ ਲਾਡੋਵਾਲ ਨੇੜੇ ਵਾਪਰਿਆ। ਇਹ ਬੱਸ ਜਲੰਧਰ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਜਾ ਰਹੀ ਸੀ।

A private bus caught fire in the middle of the road near Ladowal, pictures went viral on social media
ਲਾਡੋਵਾਲ ਨੇੜੇ ਨਿੱਜੀ ਬੱਸ ਨੂੰ ਸੜਕ ਵਿਚਾਲੇ ਲੱਗੀ ਭਿਆਨਕ ਅੱਗ, ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ

By ETV Bharat Punjabi Team

Published : Oct 8, 2023, 12:30 PM IST

ਨਿੱਜੀ ਬੱਸ ਨੂੰ ਸੜਕ ਵਿਚਾਲੇ ਲੱਗੀ ਭਿਆਨਕ ਅੱਗ

ਲੁਧਿਆਣਾ:ਲੁਧਿਆਣਾ-ਜਲੰਧਰ ਰੋਡ ਨੇੜੇ ਲਾਡੋਵਾਲ ਟੋਲ ਪਲਾਜ਼ਾ ਕੋਲ ਇੱਕ ਨਿੱਜੀ ਬੱਸ ਨੂੰ ਅੱਗ ਲੱਗ ਗਈ, ਜਿਸ ਦੀ ਵੀਡਿਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਅੱਗ ਸਵੇਰੇ 6 ਵਜੇ ਦੇ ਕਰੀਬ ਲੱਗੀ ਦੱਸੀ ਜਾ ਰਹੀ ਹੈ। ਸ਼ਹਿਰ ਤੋਂ ਦੂਰ ਹੋਣ ਕਰਕੇ ਫਾਇਰ ਬ੍ਰਿਗੇਡ ਨੂੰ ਪੁੱਜਣ 'ਚ ਕਾਫੀ ਸਮਾਂ ਲੱਗ ਗਿਆ, ਜਿਸ ਕਾਰਨ ਬੱਸ ਪੂਰੀ ਤਰ੍ਹਾਂ ਸੜ ਗਈ, ਕਿਸੇ ਰਾਹਗੀਰ ਵੱਲੋਂ ਇਸ ਦੀ ਵੀਡੀਓ ਬਣਾਈ ਗਈ ਹੈ। ਹਾਲਾਂਕਿ ਸੁਖ ਦੀ ਗੱਲ ਇਹ ਰਹੀ ਕਿ ਜਿਸ ਵੇਲੇ ਬੱਸ ਨੂੰ ਅੱਗ ਲੱਗੀ, ਉਸ ਵੇਲੇ ਬੱਸ ਖਾਲੀ ਕਰਵਾ ਲਈ ਗਈ ਸੀ। ਜਿਸ ਤੋਂ ਬਾਅਦ ਇਹ ਖੌਫਨਾਕ ਤਸਵੀਰਾਂ ਨਿਜੀ ਬੱਸ ਦੀਆਂ ਸਾਹਮਣੇ ਆਇਆ ਹਨ।

ਡਰਾਈਵਰ ਨੇ ਸਵਾਰੀਆਂ ਦੀ ਜਾਨ ਬਚਾਈ : ਦੱਸਿਆ ਜਾ ਰਿਹਾ ਹੈ ਇੰਜਣ 'ਚ ਸਪਾਰਕ ਹੋਣ ਕਰਕੇ ਇਹ ਅੱਗ ਲੱਗੀ ਹੈ। ਜਦੋਂ ਹੀ ਅੱਗ ਲੱਗੀ ਤਾਂ ਡਰਾਈਵਰ ਨੇ ਤੁਰੰਤ ਸਵਾਰੀਆਂ ਨੂੰ ਬੱਸ ਵਿੱਚੋਂ ਉਤਰਨ ਲਈ ਕਹਿ ਦਿੱਤਾ ਜਿਸ ਕਾਰਨ, ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਹਾਦਸੇ ਵਾਲੀ ਥਾਂ ਉੱਤੇ ਲਾਡੋਵਾਲ ਚੌਂਕੀ ਦੀ ਪੁਲਿਸ ਵੀ ਪਹੁੰਚ ਗਈ। ਬੱਸ ਨੂੰ ਸੜਕ ਕਿਨਾਰੇ ਅੱਗ ਲੱਗਣ ਕਰਕੇ ਲਾਡੋਵਾਲ ਵਿਖੇ ਟਰੈਫਿਕ ਵੀ ਕਾਫੀ ਦੇਰ ਲਈ ਰੁਕਿਆ ਰਿਹਾ। ਹਾਲਾਂਕਿ ਬਾਅਦ ਦੇ ਵਿੱਚ ਪੁਲਿਸ ਨੇ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਬੱਸ ਨੂੰ ਰੋਡ ਦੇ ਵਿਚਾਲੇ ਤੋਂ ਪਾਸੇ ਕਰ ਦਿੱਤਾ।

ਬੱਸ 'ਚ ਸਵਾਰੀਆਂ ਦੀ ਗਿਣਤੀ ਬਹੁਤ ਘੱਟ ਸੀ:ਜਾਣਕਾਰੀ ਮੁਤਾਬਿਕ ਬੱਸ ਲੁਧਿਆਣਾ ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਵੱਲ ਜਾ ਰਹੀ ਸੀ। ਸਵੇਰ ਦਾ ਸਮਾਂ ਹੋਣ ਕਰਕੇ ਅਤੇ ਐਤਵਾਰ ਦਾ ਦਿਨ ਹੋਣ ਕਰਕੇ ਬੱਸ 'ਚ ਸਵਾਰੀਆਂ ਦੀ ਗਿਣਤੀ ਬਹੁਤ ਘੱਟ ਸੀ। ਹਾਈਵੇਅ 'ਤੇ ਇਸ ਤਰ੍ਹਾਂ ਬੱਸ ਨੂੰ ਅੱਗ ਲੱਗ ਜਾਣਾ ਇੱਕ ਵੱਡੀ ਘਟਨਾ ਨੂੰ ਸੱਦਾ ਦੇ ਸਕਦਾ ਸੀ। ਬੱਸ 'ਚ ਅੱਗ ਬੁਝਾਉਣ ਵਾਲੇ ਸਿਲੰਡਰ ਸੀ ਜਾਂ ਨਹੀਂ, ਇਸ ਦੀ ਵਰਤੋਂ ਕਿਉਂ ਨਹੀਂ ਹੋਏ, ਜੇਕਰ ਨਹੀਂ ਸਨ ਤਾਂ ਵੱਡੀ ਅਣਗਿਹਲੀ ਅਤੇ ਸਵਾਰੀਆਂ ਦੀ ਜਾਨ ਖਤਰੇ 'ਚ ਪਾਉਣ ਦੀ ਗੱਲ ਸਾਹਮਣੇ ਆ ਸਕਦੀ ਹੈ ਇਹ ਸਭ ਜਾਂਚ ਦਾ ਵਿਸ਼ਾ ਹੈ।

ABOUT THE AUTHOR

...view details