ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਰੇਲਵੇ ਸਟੇਸ਼ਨ ਉੱਤੇ ਸਥਿਤ ਪਾਰਸਲ ਗੋਦਾਮ ਦੀ ਇੱਕ ਵੀਡੀਓ (Parcel Warehouse Video) ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਕੁੱਝ ਏਜੰਟ ਲੋਕਾਂ ਦੇ ਸਮਾਨ ਦੀ ਬੇਕਦਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ। ਉਹ ਆਪਸ ਦੇ ਵਿੱਚ ਮਜ਼ਾਕ ਕਰ ਰਹੇ ਹਨ ਅਤੇ ਸਮਾਨ ਦੇ ਉੱਪਰ ਛਾਲਾ ਮਾਰ ਕੇ ਇੱਕ ਦੂਜੇ ਦੇ ਨਾਲ ਸ਼ਰਤਾਂ ਲਗਾ ਰਹੇ ਹਨ। ਇਸ ਪੂਰੇ ਵਾਕੇ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ। ਰੇਲਵੇ ਵਿਭਾਗ ਅਤੇ ਆਰਪੀਐੱਫ ਉੱਤੇ ਵੀਡੀਓ ਵਾਇਰਲ ਹੋਣ ਮਗਰੋਂ ਸਵਾਲ ਖੜ੍ਹੇ ਹੋ ਰਹੇ ਹਨ ਕਿ ਉਹਨਾਂ ਵੱਲੋਂ ਲੋਕਾਂ ਦੇ ਸਮਾਨ ਦੀ ਕੋਈ ਵੀ ਕਦਰ ਨਹੀਂ ਕੀਤੀ ਜਾਂਦੀ। ਸਗੋਂ ਲੋਕਾਂ ਦੇ ਸਮਾਨ ਦੇ ਨਾਲ ਨਿੱਜੀ ਏਜੰਟ ਖੇਡ ਰਹੇ ਹਨ ਅਤੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ।
Railway Station Warehouse Video : ਰੇਲਵੇ ਸਟੇਸ਼ਨ ਦੇ ਪਾਰਸਲ ਗੋਦਾਮ 'ਚ ਲੋਕਾਂ ਦੇ ਕੀਮਤੀ ਸਮਾਨ ਦੀ ਬੇਕਦਰੀ, ਸਮਾਨ ਨਾਲ ਖੇਡ ਰਹੇ ਨਿੱਜੀ ਏਜੰਟ, ਵੀਡੀਓ ਵਾਇਰਲ - ਰੇਲਵੇ ਅਧਿਕਾਰੀਆਂ ਉੱਤੇ ਕਾਰਵਾਈ
ਲੁਧਿਆਣਾ ਰੇਲਵੇ ਸਟੇਸ਼ਨ (Ludhiana Railway Station) ਦੇ ਪਾਰਸਲ ਹਾਊਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਅਤੇ ਇਸ ਵੀਡੀਓ ਵਿੱਚ ਕੁੱਝ ਨਿੱਜੀ ਏਜੰਟ ਲੋਕਾਂ ਦੇ ਕੀਮਤੀ ਸਮਾਨ ਨਾਲ ਖੇਡਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਇੱਕ ਸ਼ਖ਼ਸ ਵੱਡੇ ਪਾਰਸਲ ਉੱਤੇ ਚੜ੍ਹਦਾ ਵੀ ਵਿਖਾਈ ਦਿੰਦਾ ਹੈ।
Published : Oct 26, 2023, 11:40 AM IST
ਰੇਲਵੇ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ:ਕੋਈ ਵੀ ਪਾਰਸਲ ਰੇਲਵੇ ਵੱਲੋਂ ਬੁੱਕ (Parcel Booked by Railways) ਕੀਤੇ ਜਾਣ ਤੋਂ ਬਾਅਦ ਉਸ ਦੀ ਪੂਰੀ ਜ਼ਿੰਮੇਵਾਰੀ ਰੇਲਵੇ ਵਿਭਾਗ ਦੀ ਹੁੰਦੀ ਹੈ ਅਤੇ ਲੋਕ ਰੇਲਵੇ ਉੱਤੇ ਭਰੋਸਾ ਕਰਕੇ ਅਪਣਾ ਸਮਾਨ ਛੱਡ ਜਾਂਦੇ ਨੇ ਤਾਂ ਜੋ ਕਿ ਉਨ੍ਹਾਂ ਦਾ ਸਮਾਨ ਸੁਰੱਖਿਅਤ ਥਾਵਾਂ ਉੱਤੇ ਪੁੱਜ ਸਕੇ ਪਰ ਇਸ ਵੀਡਿਓ ਵਿੱਚ ਸਮਾਨ ਦੇ ਨਾਲ ਕੀਤੀ ਜਾਣ ਵਾਲੀ ਲਾਪਰਵਾਹੀ ਖੁੱਲ੍ਹ ਕੇ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਮਾਨ ਦੇ ਬੁੱਕ ਹੋਣ ਤੋਂ ਬਾਅਦ ਇੱਕ ਘੰਟੇ ਤੱਕ ਨਿੱਜੀ ਏਜੰਟ ਇਸ ਦੇ ਨਾਲ ਖੇਡਦੇ ਰਹੇ ਅਤੇ ਰੇਲਵੇ ਵਿਭਾਗ ਵੱਲੋਂ ਇਸ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਉਨ੍ਹਾਂ ਨੂੰ ਹਟਾਇਆ ਗਿਆ ਹੈ।
- Dengue Cases Increase In Ludhiana: ਡੇਂਗੂ ਦਾ ਕਹਿਰ ! 600 ਤੋਂ ਵੱਧ ਡੇਂਗੂ ਦੇ ਕੇਸ, ਸਿਵਲ ਸਰਜਨ ਨੇ ਦੱਸਿਆ-ਕਿਵੇਂ ਕਰਨਾ ਹੈ ਡੇਂਗੂ ਤੋਂ ਬਚਾਅ
- Professor Balwinder Kaur Suicide Case: ਸਹਾਇਕ ਪ੍ਰੋਫੈਸਰ ਦੀ ਖੁਦਕੁਸ਼ੀ 'ਤੇ ਗਰਮਾਈ ਸਿਆਸਤ, ਵਿਰੋਧੀਆਂ ਨੇ ਘੇਰੀ ਸਰਕਾਰ
- AIG Malwinder Sidhu Arrest: ਵਿਜੀਲੈਂਸ ਨੇ ਏਆਈਜੀ ਮਾਲਵਿੰਦਰ ਸਿੱਧੂ ਨੂੰ ਕੀਤਾ ਗ੍ਰਿਫ਼ਤਾਰ, AIG 'ਤੇ ਵਿਜੀਲੈਂਸ ਅਧਿਕਾਰੀ ਨਾਲ ਦੁਰ-ਵਿਹਾਰ ਕਰਨ ਦੇ ਇਲਜ਼ਾਮ
ਪਾਰਸਲ ਗੋਦਾਮ ਵਿੱਚ ਓਵਰ ਵੇਟ ਦਾ ਮਾਮਲਾ:ਹਾਲਾਂਕਿ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਤੇ ਮੀਡੀਆ ਦੇ ਵਿੱਚ ਖਬਰਾਂ ਨਸ਼ਰ ਹੋਣ ਮਗਰੋਂ ਲਗਾਤਾਰ ਲੁਧਿਆਣਾ ਰੇਲਵੇ ਅਧਿਕਾਰੀਆਂ ਉੱਤੇ ਕਾਰਵਾਈ (Action on railway officials ) ਦਾ ਵੀ ਦਬਾਅ ਬਣ ਰਿਹਾ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਪਾਰਸਲ ਗੋਦਾਮ ਦੇ ਵਿੱਚ ਓਵਰ ਵੇਟ ਦਾ ਮਾਮਲਾ ਸਾਹਮਣੇ ਆਇਆ ਸੀ। ਇੱਥੋਂ ਤੱਕ ਕਿ ਮਾਮਲਾ ਵਿਜੀਲੈਂਸ ਤੱਕ ਪਹੁੰਚ ਗਿਆ ਸੀ, ਪਰ ਇਸ ਦੇ ਬਾਵਜੂਦ ਵੀ ਰੇਲਵੇ ਵਿਭਾਗ ਅੱਖਾਂ ਬੰਦ ਕਰੀ ਬੈਠਾ ਹੈ। ਕਾਬਿਲੇਗੌਰ ਹੈ ਕਿ ਲੁਧਿਆਣਾ ਰੇਲਵੇ ਸਟੇਸ਼ਨ ਅੱਪਗ੍ਰੇਡ ਹੋ ਰਿਹਾ ਹੈ ਅਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ, ਪਰ ਇਸ ਦੇ ਬਾਵਜੂਦ ਰੇਲਵੇ ਅਧਿਕਾਰੀਆਂ ਅਤੇ ਏਜੰਟਾਂ ਦਾ ਲੋਕਾਂ ਦੇ ਸਮਾਨ ਪ੍ਰਤੀ ਰਵੱਈਆ ਆਪਣੇ ਆਪ ਵਿੱਚ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ।