ਪ੍ਰਾਇਮਰੀ ਸਕੂਲਾਂ ਨੇੜੇ ਬਣੇ ਆਂਗਨਵਾੜੀ ਸੈਂਟਰਾਂ ਨੂੰ ਸਕੂਲ ਮੁਹੱਈਆ ਕਰਵਾਏਗਾ ਇਮਾਰਤ - ਮਨਜੀਤ ਸਿੰਘ ਰਾਏ
ਹੁਣ ਪ੍ਰਾਇਮਰੀ ਸਕੂਲਾਂ ਨੇੜੇ ਚੱਲ ਰਹੇ ਆਂਗਨਵਾੜੀ ਸੈਂਟਰਾਂ ਨੂੰ ਪ੍ਰਾਇਮਰੀ ਸਕੂਲ ਹੀ ਇਮਾਰਤ ਮੁਹੱਈਆ ਕਰਵਾਉਣਗੇ। ਲੁਧਿਆਣਾ ਪਹੁੰਚੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਵੱਲੋਂ ਐਚਆਰਡੀ ਮੰਤਰਾਲੇ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਫ਼ੋਟੋ
ਲੁਧਿਆਣਾ: ਘੱਟ ਗਿਣਤੀ ਕਮਿਸ਼ਨ ਨੇ ਵਿਸ਼ੇਸ਼ ਤੌਰ 'ਤੇ ਲੁਧਿਆਣਾ ਪਹੁੰਚੇ। ਇਸ ਮੌਕੇ ਉਨ੍ਹਾਂ ਵੱਖ ਵੱਖ ਵਿਭਾਗਾਂ ਦੇ ਨਾਲ ਬੈਠਕਾਂ ਕੀਤੀਆਂ ਅਤੇ ਸਰਕਾਰੀ ਸਕੀਮਾਂ ਬਾਰੇ ਘੱਟ ਗਿਣਤੀ ਨੂੰ ਪਹੁੰਚਾਏ ਜਾ ਰਹੇ ਲਾਭ ਬਾਰੇ ਜਾਣਕਾਰੀ ਲਈ। ਇਸ ਦੌਰਾਨ ਦੌਰੇ 'ਤੇ ਆਏ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਰਾਏ ਨੇ ਕਿਹਾ ਕਿ ਪ੍ਰਾਇਮਰੀ ਸਕੂਲਾਂ ਨੇੜੇ ਚੱਲ ਰਹੇ ਆਂਗਨਵਾੜੀ ਸੈਂਟਰਾਂ ਨੂੰ ਪ੍ਰਾਇਮਰੀ ਸਕੂਲ ਹੀ ਇਮਾਰਤ ਮੁਹੱਈਆ ਕਰਵਾਉਣਗੇ। ਇਸ ਸਬੰਧੀ ਉਹ ਪੀਐਮ ਨਰਿੰਦਰ ਮੋਦੀ ਸਣੇ ਆਂਗਨਵਾੜੀ ਅਤੇ ਸਕੂਲ ਸਿੱਖਿਆ ਮਹਿਕਮੇ ਨਾਲ ਮੀਟਿੰਗ ਕਰ ਚੁੱਕੇ ਹਨ।