ਲੁਧਿਆਣਾ: ਪੰਜਾਬ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਜਿਸ ਕਾਰਨ ਸਬਜ਼ੀ ਮੰਡੀ ਵਿੱਚ ਆਉਣ ਵਾਲਾ ਹਰ ਗਾਹਕ ਦੁਖੀ ਹੋ ਰਿਹਾ ਹੈ। ਸਬਜ਼ੀ ਵੇਚਣ ਵਾਲਿਆਂ ਨੇ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਪਿਆਜ਼ ਦੀ ਕੀਮਤ 60 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਸਕਦੀ ਹੈ। ਪਿਆਜ਼ ਖਰੀਦਣ ਆਏ ਲੋਕਾਂ ਨੇ ਕਿਹਾ ਹੈ ਕਿ ਪਿਆਜ਼ ਦੀ ਕੀਮਤ ਇੰਨੇ ਵੱਡੇ ਪੱਧਰ ਉੱਤੇ ਵਧਣ ਕਾਰਨ ਉਨ੍ਹਾਂ ਦੀ ਰਸੋਈ ਦਾ ਬਜਟ ਹਿੱਲ ਗਿਆ ਹੈ।
ਮਹਾਰਾਸ਼ਟਰ ਵਿੱਚ ਹੜ੍ਹ ਆਉਣ ਕਾਰਨ ਪਿਆਜ਼ ਦੀ ਫ਼ਸਲ ਨਸ਼ਟ ਹੋ ਗਈ ਹੈ ਜਿਸ ਨੂੰ ਲੈ ਕੇ ਹੁਣ ਪਿਆਜ਼ ਦੇ ਕੀਮਤ ਅਸਮਾਨ ਛੂਹਣ ਲੱਗੇ ਹਨ। ਸਬਜ਼ੀ ਖ਼ਰੀਦਣ ਆਉਣ ਵਾਲੇ ਗਾਹਕਾਂ ਨੇ ਕਿਹਾ ਕਿ ਇਹ ਸਭ ਵਪਾਰੀਆਂ ਦੀ ਮਿਲੀ ਭੁਗਤ ਹੈ ਅਤੇ ਸਰਕਾਰ ਵੀ ਇਸ ਵਿੱਚ ਸ਼ਾਮਲ ਹੈ। ਲੋਕਾਂ ਨੇ ਕਿਹਾ ਕਿ ਮਹਿੰਗਾਈ ਦੀ ਮਾਰ ਪਹਿਲਾਂ ਹੀ ਲੋਕਾਂ ਨੂੰ ਮਾਰ ਰਹੀ ਹੈ ਅਤੇ ਹੁਣ ਉੱਤੋਂ ਪਿਆਜ਼ ਦੀਆਂ ਵਧੀਆਂ ਕੀਮਤਾਂ ਲੋਕਾਂ ਦੇ ਹੰਝੂ ਕਢਾ ਰਹੀ ਹੈ।