ਲੁਧਿਆਣਾ: ਦੇ ਪ੍ਰਾਚੀਨ ਦਰੇਸੀ ਗਰਾਉਂਡ ਵਿੱਚ ਅੱਜ 110 ਫੁੱਟ ਦਾ ਰਾਵਣ (Ravana of 110 feet) ਦਹਨ ਕੀਤਾ ਜਾਣਾ ਹੈ। ਇਸ ਮੈਦਾਨ ਵਿੱਚ ਮੇਲਾ ਵੀ ਲੱਗਾ ਹੈ ਜਿਸ ਨੂੰ ਲੈ ਕੇ ਮੇਲਾ ਪ੍ਰਬੰਧਕਾਂ ਨੇ ਕਿਹਾ ਕਿ 30 ਦੇ ਕਰੀਬ ਪੁਲਿਸ ਮੁਲਾਜ਼ਮ ਸਾਨੂੰ ਮੁਹੱਈਆ ਕਰਵਾਏ ਗਏ ਹਨ ਅਤੇ ਮੇਲੇ ਦੇ ਦੌਰਾਨ ਸੀਸੀਟਵੀ ਕੈਮਰਿਆਂ (CCTV cameras) ਵੀ ਲਗਾਏ ਗਏ ਹਨ ਅਤੇ ਪੂਰੇ ਘਟਨਾਕ੍ਰਮ ਉੱਤੇ ਨਜ਼ਰ ਰੱਖਣ ਲਈ ਇੱਕ ਕੰਟਰੋਲ ਰੂਮ (control room) ਵੀ ਸਥਾਪਿਤ ਕੀਤਾ ਗਿਆ ਹੈ।
ਇਸ ਸੰਬੰਧੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਡਾਕਟਰ ਕੌਸਤੁਭ ਸ਼ਰਮਾ ਨੇ ਦੱਸਿਆ ਹੈ ਕਿ ਤਿਉਹਾਰਾਂ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਪ੍ਰਬੰਧ (Adequate security arrangements ) ਕੀਤੇ ਗਏ ਨੇ, ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਜਿੱਥੇ ਵੀ ਮੇਲੇ ਲੱਗੇ ਹਨ ਉਨ੍ਹਾਂ ਥਾਵਾਂ ਉੱਤੇ ਪੈਟਰੋਲਿੰਗ ਵਧਾ ਦਿੱਤੀ (Increased patrolling ) ਗਈ ਹੈ। ਇਸ ਤੋ ਇਲਾਵਾ ਮੇਲਾ ਪ੍ਰਬੰਧਕਾਂ ਨੂੰ ਵੀ ਮੇਲੇ ਵਿੱਚ ਨਿੱਜੀ ਸੁਰੱਖਿਆ ਮੁਲਾਜ਼ਮ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਲੁਧਿਆਣਾ ਵਿੱਚ ਰਾਵਣ ਦੇਹਣ ਦੀ ਤਿਆਰੀ,ਪੁਲਿਸ ਨੇ ਕੀਤੇ ਸਖ਼ਤ ਸੁਰੱਖਿਆ ਪ੍ਰਬੰਧ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸੀਨੀਅਰ ਪੁਲਿਸ ਅਫ਼ਸਰਾਂ ਦੀਆਂ ਵਿਸ਼ੇਸ਼ ਤੌਰ ਉੱਤੇ ਲੁਧਿਆਣਾ ਦੇ ਵਿੱਚ ਥਾਂ ਥਾਂ ਲੱਗੇ ਮੇਲਿਆਂ ਵਿੱਚ ਡਿਊਟੀਆਂ ਲੱਗਾਈਆ ਗਈਆਂ ਹਨ। ਇਸ ਤੋ ਇਲਾਵਾ ਲੁਧਿਆਣਾ ਵਿੱਚ ਅੱਜ 2000 ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ (2000 police personnel posted) ਜੋ ਸ਼ਹਿਰ ਵਾਸੀਆ ਦੀ ਸੁਰੱਖਿਆ ਲਈ ਵਚਨ ਬੱਧ ਹੋਣਗੇ। ਮੇਲਿਆਂ ਵਾਲੀਆਂ ਥਾਵਾਂ ਉੱਤੇ ਲਗਾਤਾਰ ਪੁਲਿਸ ਵੱਲੋਂ ਪੈਟਰੋਲਿੰਗ (Increased patrolling ) ਵੀ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਇਸ ਤੋਂ ਇਲਾਵਾ ਪੁਲਿਸ ਵਲੋਂ ਲਗਾਤਾਰ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰਨਾਂ ਭੀੜ ਭਾੜ ਵਾਲੀਆਂ ਥਾਵਾਂ ਉੱਤੇ ਖੋਜ ਮੁਹਿੰਮ ਵੀ ਚਲਾਈ ਜਾ ਰਹੀ ਹੈ ਅਤੇ ਡਾਗ਼ ਸਕੂਐਡ ਦੀਆਂ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਨੇ।
ਉਨ੍ਹਾਂ ਕਿਹਾ ਕਿ ਜ਼ਿਆਦਤਰ ਵਿੰਗਸ ਦੀ ਸ਼ਾਮ ਵੇਲੇ ਵਿਸ਼ੇਸ਼ ਧਿਆਨ ਰੱਖਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੁਲਿਸ ਵਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਸ਼ੱਕੀ ਲਗਦਾ ਹੈ ਤਾਂ ਤੁਰੰਤ ਪੁਲਿਸ ਨੂੰ ਜਾਣਕਾਰੀ ਦੇਣ, ਆਪਣੇ ਨੇੜਲੇ ਪੁਲਿਸ ਸਟੇਸ਼ਨ ਜਾਂ ਫਿਰ ਹੈਲਪਲਾਈਨ ਨੰਬਰ (Helpline number) 112, ਇਸ ਤੋਂ ਇਲਾਵਾ 2 ਹੋਰ ਨੰਬਰ 7837018500 ਅਤੇ 7837018555 ਉੱਤੇ ਸੰਪਰਕ ਕਰ ਸਕਦੇ ਨੇ।
ਇਹ ਵੀ ਪੜ੍ਹੋ:Dussehra 2022: ਜਾਣੋ, ਕਿਉਂ ਮਨਾਇਆ ਜਾਂਦਾ ਹੈ ਦੁਸਹਿਰੇ ਦਾ ਤਿਉਹਾਰ