ਲੁਧਿਆਣਾ: ਜ਼ਿਲ੍ਹੇ ’ਚ 7 ਸੱਤ ਸਾਲ ਦਾ ਪ੍ਰਣਵ ਚੌਹਾਨ ਸਕੇਟਿੰਗ ’ਚ ਕਿਸੇ ਨੂੰ ਵੀ ਆਸਾਨੀ ਨਾਲ ਹਰਾ ਸਕਦਾ ਹੈ। ਪ੍ਰਣਵ ਹੁਣ ਵਿਸ਼ਵ ਰਿਕਾਰਡ ਸਥਾਪਿਤ ਕਰਨ ਦੀ ਤਿਆਰੀ ਖਿੱਚ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਉਸਨੇ ਕਈ ਰਿਕਾਰਡ ਬਣਾਏ ਹੋਏ ਹਨ। ਦੱਸ ਦਈਏ ਕਿ ਪ੍ਰਣਵ ਦਾ ਟੀਚਾ ਹੈ ਕਿ ਉਹ ਹੁਣ ਅੱਖਾਂ ’ਤੇ ਪੱਟੀ ਬੰਨ੍ਹ ਕੇ ਤੇਜ਼ ਰਫ਼ਤਾਰ ਸਕੇਟਿੰਗ ਕਰਕੇ ਆਪਣਾ ਨਾਂ ਵਰਲਡ ਰਿਕਾਰਡ ਵਿਚ ਦਰਜ ਕਰਵਾਏ, ਜਿਸ ਲਈ ਉਹ ਦਿਨ ਰਾਤ ਸਖਤ ਮਿਹਨਤ ਕਰ ਰਿਹਾ ਹੈ। ਪ੍ਰਣਵ ਚੌਹਾਨ ਇਸ ਤੋਂ ਪਹਿਲਾਂ ਲਿਬੋ ਸਕੇਟਿੰਗ, ਸਕੇਟਿੰਗ ਮੈਰਾਥਨ ਅੱਖਾਂ ’ਤੇ ਪੱਟੀ ਬੰਨ੍ਹ ਕੇ ਸਕੇਟਿੰਗ ਮੈਰਾਥਨ ਅਤੇ ਬੇਕ ਸਕੇਟਿੰਗ ਕਰ ਕੇ ਕਈ ਰਿਕਾਰਡ ਸਥਾਪਿਤ ਕਰ ਚੁੱਕਾ ਹੈ। ਉਹ ਆਪਣਾ ਨਾਂ ਲਿਮਕਾ ਬੁੱਕ ਆਫ ਰਿਕਾਰਡ ’ਚ ਪਹਿਲਾਂ ਹੀ ਦਰਜ ਕਰਵਾ ਚੁੱਕਾ ਹੈ।
ਵਿਸ਼ਵ ਰਿਕਾਰਡ ਦੀ ਤਿਆਰੀ ’ਚ ਜੁਟਿਆ ਲੁਧਿਆਣਾ ਦਾ ਪ੍ਰਣਵ ਚੌਹਾਨ - ਬਲਾਈਂਡ ਫੋਲਡ ਸਕੇਟਿੰਗ
ਪ੍ਰਣਵ ਚੌਹਾਨ ਨੇ ਦੱਸਿਆ ਕਿ ਉਹ ਸਕੇਟਿੰਗ ਕਰਦਾ ਹੈ ਅਤੇ ਹੁਣ ਬਲਾਈਂਡ ਫੋਲਡ ਸਕੇਟਿੰਗ ਦੇ ਵਿੱਚ ਆਪਣੇ ਨਾਂ ਰਿਕਾਰਡ ਬਣਾਉਣਾ ਚਾਹੁੰਦਾ ਹੈ।
![ਵਿਸ਼ਵ ਰਿਕਾਰਡ ਦੀ ਤਿਆਰੀ ’ਚ ਜੁਟਿਆ ਲੁਧਿਆਣਾ ਦਾ ਪ੍ਰਣਵ ਚੌਹਾਨ ਵਿਸ਼ਵ ਰਿਕਾਰਡ ਦੀ ਤਿਆਰੀ ’ਚ ਜੁਟਿਆ ਲੁਧਿਆਣਾ ਦਾ ਪ੍ਰਣਵ ਚੌਹਾਨ](https://etvbharatimages.akamaized.net/etvbharat/prod-images/768-512-12162187-1021-12162187-1623930946529.jpg)
ਉੱਧਰ ਦੂਜੇ ਪਾਸੇ ਪ੍ਰਣਵ ਦੇ ਪਿਤਾ ਸੁਰਿੰਦਰ ਚੌਹਾਨ ਨੇ ਕਿਹਾ ਹੈ ਕਿ ਪ੍ਰਣਵ ਸਖ਼ਤ ਮਿਹਨਤ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਉਹ ਆਪਣਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਜ਼ਰੂਰ ਦਰਜ ਕਰਵਾ ਸਕੇਗਾ। ਉਸ ਦੇ ਪਿਤਾ ਨੇ ਕਿਹਾ ਕਿ ਕੋਚ ਨਾ ਮਿਲਣ ਕਰਕੇ ਉਨ੍ਹਾਂ ਨੂੰ ਮੁਸ਼ਕਿਲਾਂ ਜ਼ਰੂਰ ਆ ਰਹੀਆਂ ਹਨ, ਪਰ ਇਸ ਵਾਰ ਉਨ੍ਹਾਂ ਦੇ ਹੌਸਲੇ ਪੂਰੇ ਬੁਲੰਦ ਹਨ ਅਤੇ ਪ੍ਰਣਵ ਦੀ ਮਿਹਨਤ ’ਤੇ ਵੀ ਉਨ੍ਹਾਂ ਨੂੰ ਪੂਰਾ ਯਕੀਨ ਹੈ। ਉੱਧਰ ਪ੍ਰਣਵ ਚੌਹਾਨ ਨੇ ਵੀ ਦੱਸਿਆ ਕਿ ਉਹ ਸਕੇਟਿੰਗ ਕਰਦਾ ਹੈ ਅਤੇ ਹੁਣ ਬਲਾਈਂਡ ਫੋਲਡ ਸਕੇਟਿੰਗ ਦੇ ਵਿੱਚ ਆਪਣੇ ਨਾਂ ਰਿਕਾਰਡ ਬਣਾਉਣਾ ਚਾਹੁੰਦਾ ਹੈ।
ਇਹ ਵੀ ਪੜੋ: Corona Vaccine ਲਗਾਉਣ ਤੋਂ ਬਾਅਦ ਜਲੰਧਰ ਦਾ ਵਿਅਕਤੀ ਬਣਿਆ 'Magnet Man'