ਲੁਧਿਆਣਾ:ਪਿਛਲੇ ਦਿਨੀਂ ਦਿੱਲੀ ਵਿਚ ਕਾਂਗਰਸ ਦੀ 3 ਮੈਂਬਰੀ ਕਮੇਟੀ ਦੇ ਅੱਗੇ ਪੰਜਾਬ ਦੇ ਸਾਰੇ ਐੱਮਐੱਲਏ(MLA) ਅਤੇ ਐੱਮਪੀ(MP) ਪੇਸ਼ ਹੋਏ ਸਨ ਪਰ ਇਸ ਮੀਟਿੰਗ ਦਾ ਕੋਈ ਨਤੀਜਾ ਨਹੀਂ ਨਿਕਲਿਆ।ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ (Capt. Amarinder Singh)ਦੇ ਸਮਰਥਕਾਂ ਵੱਲੋਂ ਪਰੈਸ਼ਰ ਪਲੋਟਿਕਸ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਪੂਰੇ ਪੰਜਾਬ ਦੇ ਰਸਤਿਆਂ ਅਤੇ ਸੈਨਿਕ ਬੋਰਡ ਦੇ ਉਪਰ ਪੰਜਾਬ ਦਾ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਵਿੱਚ ਇੱਕ ਹੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਦੇ ਬੋਰਡ ਲੱਗਣੇ ਸ਼ੁਰੂ ਹੋ ਗਏ ਹਨ।
ਲੁਧਿਆਣਾ 'ਚ ਵੀ ਲੱਗੇ ਕੈਪਟਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨਾਂ ਦੇ ਪੋਸਟਰ - ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ
ਲੁਧਿਆਣਾ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਨ ਵਿਚ ਯੂਥ ਡਿਵੈਲਪਮੈਂਟ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਆਏ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸਾਡਾ ਇਥੇ ਇਕ ਹੀ ਕੈਪਟਨ ਹੈ ਉਹ ਹੈ ਕੈਪਟਨ ਅਮਰਿੰਦਰ ਸਿੰਘ ਹੈ ਅਤੇ 2022 ਦੀ ਚੋਣਾਂ (Election) ਵਿਚ ਕੈਪਟਨ ਹੀ ਅਗਵਾਈ ਕਰੇਗਾ।
ਕੈਪਟਨ ਅਮਰਿੰਦਰ ਸਿੰਘ ਦੇ ਸਮਰਥਨ ਵਿੱਚ ਪੰਜਾਬ ਦੇ ਕੈਬਿਨਟ ਰੈਂਕ ਦੇ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਵੀ ਖੁਲਕੇ ਸਾਹਮਣੇ ਆਏ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸਾਡਾ ਇਥੇ ਇਕ ਹੀ ਕੈਪਟਨ ਹੈ ਉਹ ਹੈ ਕੈਪਟਨ ਅਮਰਿੰਦਰ ਸਿੰਘ, ਅਸੀਂ ਪਿਛਲੇ ਪੰਜ ਸਾਲ ਉਨ੍ਹਾਂ ਦੇ ਹੀ ਛਤਰ-ਛਾਇਆ ਵਿੱਚ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਹੈ ਅਤੇੇ ਆਉਣ ਵਾਲੇ ਪੰਜ ਸਾਲ ਮਤਲਬ ਕਿ 2022 ਦੇ ਇਲੈਕਸ਼ਨ ਤੋਂ ਬਾਅਦ ਵੀ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਦੇ ਨੀਚੇ ਹੀ ਲੜੇ ਜਾਣਗੇ।
ਇਹ ਵੀ ਪੜੋ:ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਆਏ ਸਾਹਮਣੇ, ਲੋਕਾਂ ਨੂੰ ਹੋ ਰਹੀਆਂ ਕਈ ਸਿਹਤ ਸਮੱਸਿਆਵਾਂ