ਲੁਧਿਆਣਾ:ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਹੀ ਹਨ, ਜਿਸ ਤਹਿਤ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਜਾਰੀ ਹੈ, ਇਸੇ ਤਰ੍ਹਾਂ ਹੀ ਲੁਧਿਆਣੇ ਦੇ ਇੱਕ ਕਸਬੇ ਵਿੱਚ ਲੋਕਾਂ ਨੇ ਫੈਸਲਾ ਕੀਤਾ ਹੈ ਕਿ ਉਹ ਕਿਸੇ ਵੀ ਉਮੀਦਵਾਰ ਨੂੰ ਪ੍ਰਚਾਰ ਕਰਨ ਲਈ ਕਸਬੇ ਵਿੱਚ ਵੜਨ ਨਹੀਂ ਦਿੱਤਾ ਜਾਵੇ ਗਾ।
ਜਾਣੋ ਪੂਰਾ ਮਾਮਲਾ
ਲੁਧਿਆਣਾ ਦੀ ਧਾਂਦਰਾ ਰੋਡ 'ਤੇ ਸਥਿਤ ਸਤਜੋਤ ਨਗਰ ਦੇ ਲੋਕਾਂ ਨੇ ਇੱਕ ਵਿਸ਼ੇਸ਼ ਬੋਰਡ ਆਪਣੀ ਕਾਲੋਨੀ ਦੇ ਬਾਹਰ ਲਾ ਦਿੱਤਾ ਹੈ, ਜਿਸ ਵਿੱਚ ਲਿਖਿਆ ਗਿਆ ਹੈ:
- ਜ਼ਰੂਰੀ ਸੂਚਨਾ
- ਤੁਹਾਡੀ ਕੰਮ ਨੂੰ ਨਾਂਹ
- ਸਾਡੀ ਵੋਟ ਨੂੰ ਨਾਂਹ
- ਕਿਸੇ ਵੀ ਪਾਰਟੀ ਦਾ ਨੁਮਾਇੰਦਾ
- ਇਸ ਗਲੀ ਵਿੱਚ ਵੋਟਾਂ ਮੰਗਣ ਨਾ ਆਵੇ
- ਵੱਲੋਂ: ਸਮੂਹ ਗਲੀ ਨਿਵਾਸੀ, ਗਲੀ ਨੰਬਰ ਇੱਕ, ਬਲਾਕ ਡੀ, ਸਤਜੋਤ ਨਗਰ।
ਇਹ ਬੋਰਡ ਲੁਧਿਆਣਾ ਵਿਖੇ ਚਰਚਾ ਵਿੱਚ ਵਿਸ਼ਾ ਬਣਿਆ ਹੋਇਆ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਇਲਾਕੇ ਦਾ ਨਾਂ ਨੇਤਾਵਾਂ ਨੇ ਨਹੀਂ ਲਿਆ। ਇਸ ਕਰਕੇ ਅਸੀਂ ਹੁਣ ਉਨ੍ਹਾਂ ਨੂੰ ਵੋਟਾਂ ਨਹੀਂ ਪਾਉਣੀਆਂ ਹਨ।
ਲੁਧਿਆਣਾ ਦੇ ਧਾਂਦਰਾ ਰੋਡ 'ਤੇ ਸਥਿਤ ਸਤਜੋਤ ਨਗਰ ਦੇ ਲੋਕਾਂ ਨੇ ਲਾਇਆ ਪੋਸਟਰ ਟੁੱਟੀਆਂ ਗਲੀਆਂ ਨਾਲੀਆਂ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਸਰਪੰਚ ਦੀ ਗੱਲਾਂ 'ਚ ਆ ਕੇ ਵੋਟਾਂ ਉਦੋਂ ਪਾ ਦਿੱਤੀਆਂ ਸਨ ਅਤੇ ਉਸ ਨੂੰ ਖਿਤਾਬ ਵੀ ਦਿੱਤਾ ਸੀ ਪਰ ਹਲਕੇ ਦੇ ਐਮਐਲਏ ਵੱਲੋਂ ਨਾ ਤਾਂ ਸਰਪੰਚ ਨੂੰ ਕੋਈ ਗਰਾਂਟ ਭੇਜੀ ਗਈ ਅਤੇ ਨਾ ਹੀ ਉਨ੍ਹਾਂ ਦੇ ਹਲਕੇ ਦੇ ਅੰਦਰ ਵੀ ਕੰਮ ਕੀਤਾ।
ਹਲਕਾ ਵਾਸੀਆਂ ਨੇ ਕਿਹਾ ਕਿ ਉਹ ਇੰਨੇ ਕੁ ਪ੍ਰੇਸ਼ਾਨ ਹੋ ਚੁੱਕੇ ਨੇ ਕਿ ਉਨ੍ਹਾਂ ਦੀਆਂ ਗਲੀਆਂ ਦੇ ਵਿੱਚ ਨਿੱਤ ਹਾਦਸੇ ਹੁੰਦੇ ਹਨ। ਬਰਸਾਤਾਂ ਦੇ ਦੌਰਾਨ ਤਾਂ ਗਲੀਆਂ ਵਿੱਚੋਂ ਲੰਘਣਾ ਵੀ ਔਖਾ ਹੋ ਜਾਂਦਾ ਹੈ ਪਰ ਇਸ ਹਲਕੇ ਵਿੱਚ ਹੁਣ ਅਜਿਹੇ ਹਾਲਾਤ ਬਣ ਗਏ ਨੇ ਕਿ ਕੋਈ ਆ ਕੇ ਵੀ ਰਾਜ਼ੀ ਨਹੀਂ ਹੈ।
ਵਿਕਾਸ ਦੇ ਦਾਅਵੇ ਫੇਲ੍ਹ
ਹਾਲਾਂਕਿ ਚੋਣਾਂ ਦੇ ਦੌਰਾਨ ਲੀਡਰ ਅਕਸਰ ਹੀ ਇਲਾਕੇ ਵਿੱਚ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰਦੇ ਹਨ ਪਰ ਭਾਰਤ ਜੋਤੀ ਨਗਰ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਡਾ ਇਲਾਕਾ ਵਿਕਾਸ ਤੋਂ ਸੱਖਣਾ ਹੀ ਰਹਿ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੋ ਇਲਾਕੇ ਦੇ ਵਿੱਚ ਮੁੱਢਲੀਆਂ ਸਹੂਲਤਾਂ ਹੁੰਦੀਆਂ ਹਨ, ਉਹ ਵੀ ਪੂਰੀਆਂ ਨਹੀਂ ਹੋ ਪਾਈਆਂ। ਜਿਸ ਕਰਕੇ ਮਜ਼ਬੂਰੀ ਵੱਸ ਉਨ੍ਹਾਂ ਨੂੰ ਆਪਣੇ ਇਲਾਕੇ ਦੇ ਬਾਹਰ ਸਪੈਸ਼ਲ ਬੋਰਡ ਲਗਾਉਣਾ ਪਿਆ ਹੈ।
ਵੋਟਾਂ ਦਾ ਬਾਈਕਾਟ
ਸਤਜੋਤ ਨਗਰ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਵੋਟਾਂ ਦਾ ਪੂਰਨ ਬਾਈਕਾਟ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਇਲਾਕੇ ਦੇ ਵਿਚ ਕੰਮਾਂ ਨੂੰ ਕਰਵਾਉਣਾ ਸੀ, ਉਦੋਂ ਇਨ੍ਹਾਂ ਲੀਡਰਾਂ ਵੱਲੋਂ ਨਾਂਹ ਕਰ ਦਿੱਤੀ ਗਈ ਅਤੇ ਹੁਣ ਜਦੋਂ ਵੋਟਾਂ ਦਾ ਸਮਾਂ ਆਇਆ ਹੈ ਤਾਂ ਹੁਣ ਅਸੀਂ ਵੋਟਾਂ ਨੂੰ ਨਾ ਕਰ ਰਹੇ ਹਾਂ। ਉਨ੍ਹਾਂ ਨੇ ਲਿਖਿਆ ਹੈ ਕਿ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਇਸ ਗਲੀ ਵੱਲ ਵੋਟਾਂ ਮੰਗਣ ਨਾ ਆਵੇ ਕਿਉਂਕਿ ਉਨ੍ਹਾਂ ਨੇ ਸਾਰਿਆਂ ਨੂੰ ਪਰਖ ਕੇ ਵੇਖ ਲਿਆ ਹੈ ਪਰ ਉਨ੍ਹਾਂ ਦੇ ਇਨ੍ਹਾਂ ਹਾਲਾਤਾਂ ਦਾ ਕਿਸੇ ਨੇ ਸਾਰ ਨਹੀਂ ਲਈ।
ਇਹ ਵੀ ਪੜ੍ਹੋ:ਮਾਮੂਲੀ ਰੰਜਿਸ਼ ਨੂੰ ਲੈ ਕੇ ਘਰ 'ਚ ਦਾਖਲ ਹੋ ਕੇ ਚਲਾਏ ਇੱਟਾਂ ਰੋੜੇ