ਪੰਜਾਬ

punjab

ETV Bharat / state

ਖੁੱਲ੍ਹੇ ਅਸਮਾਨ ਹੇਠਾਂ ਰੁਲ਼ਦਾ ਅੰਨ ਭਾਗ-2 - ਖੁੱਲ੍ਹੇ ਅਸਮਾਨ

ਅਪ੍ਰੈਲ ਮਹੀਨੇ 'ਚ ਕਣਕ ਦੀ ਵਾਢੀ ਤੋਂ ਲੈ ਕੇ ਮੰਡੀਆਂ 'ਚ ਸਾਂਭ ਸੰਭਾਲ ਤੇ ਫੇਰ ਗੋਦਾਮਾਂ 'ਚ ਸਟੋਰੇਜ, ਜੁਲਾਈ 'ਚ ਮਾਨਸੂਨ ਦੇ ਆਉਣ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ, ਪਰ ਜ਼ਮੀਨੀ ਹਕੀਕਤ ਇਨ੍ਹਾਂ ਸਰਕਾਰੀ ਦਾਅਵਿਆਂ ਦਾ ਮਖੌਲ ਉਡਾਉਂਦੀ ਹੈ।

ਖੁੱਲ੍ਹੇ ਅਸਮਾਨ ਹੇਠਾਂ ਰੁਲ਼ਦਾ ਅੰਨ

By

Published : Jul 20, 2019, 7:04 AM IST

ਖੰਨਾ: ਤੁਹਾਡੀ ਸਕਰੀਨ 'ਤੇ ਇਹ ਵਿਡੀਉ ਹੈ ਸਰਕਾਰੀ ਗੋਦਾਮਾਂ ਵਿੱਚ ਸਾਂਭੀ ਗਈ ਕਣਕ ਦੀ, ਖੁੱਲ਼ੇ ਅਸਮਾਨ ਹੇਠਾਂ ਪਈਆਂ ਅੰਨ ਦੀਆਂ ਇਹ ਬੋਰੀਆਂ ਆਪਣੇ ਆਪ ਹੀ ਸਰਕਾਰੀ ਪ੍ਰਬੰਧਾਂ ਦੀ ਪੋਲ ਖੋਲ੍ਹ ਰਹੀਆਂ ਹਨ।


ਪਰ ਇਸਦੇ ਉਲਟ ਅਧਿਕਾਰੀ ਪ੍ਬੰਧਾਂ ਦੇ ਮੁਕੰਮਲ ਹੋਣ ਦਾ ਦਾਅਵਾ ਕਰ ਰਹੇ ਹਨ। ETV Bharat ਦੀ ਟੀਮ ਨੇ ਜਦੋਂ ਪੰਜਾਬ ਰਾਜ ਗੋਦਾਮ ਨਿਗਮ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਣਕ ਦੀ ਸਾਂਭ ਸੰਭਾਲ ਦੇ ਪ੍ਰਬੰਧ ਮੁਕੰਮਲ ਹਨ। ਗੋਦਾਮ ਵਿੱਚ 15,653 ਮੀਟ੍ਰਿਕ ਟਨ ਕਣਕ ਜਮ੍ਹਾਂ ਹੈ। ਪਰ ਗੋਦਾਮ ਵਿੱਚ ਫਿਰਦਾ ਪਾਣੀ ਆਪ ਇਸਦੀ ਗਵਾਹੀ ਭਰ ਰਿਹਾ ਹੈ ਤੇ ਵੇਅਰਹਾਉਸ 'ਚ ਪਈ ਗੰਦਗੀ ਬਾਰੇ ਪੁੱਛਣ 'ਤੇ ਉਹ ਵਜਾਹਤਾਂ ਦਿੰਦੇ ਨਜ਼ਰ ਆਏ।

ਖੁੱਲ੍ਹੇ ਅਸਮਾਨ ਹੇਠਾਂ ਰੁਲ਼ਦਾ ਅੰਨ


ਉਧਰ ਪਨਸਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਗੋਦਾਮ ਵਿੱਚ 6 ਲੱਖ 70 ਹਜਾਰ ਕਣਕ ਦੀਆਂ ਬੋਰੀਆਂ ਪਈਆਂ ਹਨ ਤੇ ਦੇਖਰੇਖ ਦੇ ਪ੍ਰਬੰਧ ਮੁਕੰਮਲ ਹਨ। ਜਦੋਂ ਸ਼ੈਡਾਂ ਦੀ ਖਸਤਾ ਹਾਲਤ ਵਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਇਹ ਸ਼ੈਡ ਕਾਫੀ ਪੁਰਾਣੇ ਹਨ।


ਅਧਿਕਾਰੀ ਤਾਂ ਮੁਕੰਮਲ ਪ੍ਰਬੰਧਾਂ ਦੀ ਗੱਲ ਕਰ ਰਹੇ ਹਨ ਪਰ ਸ਼ੈੱਡਾਂ ਦੀ ਖਸਤਾ ਹਾਲਤ ,ਸੈੱਡਾਂ ਦੇ ਨਜਦੀਕ ਫਿਰ ਰਿਹਾ ਪਾਣੀ ,ਖੁੱਲੇ ਮੈਦਾਨ ਵਿਚ ਲੱਗੇ ਕਣਕ ਦੇ ਅੰਬਾਰ, ਸਰਕਾਰ ਅਤੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ 'ਤੇ ਸਵਾਲ ਜ਼ਰੂਰ ਖੜੇ ਕਰਦੀ ਹੈ।

ABOUT THE AUTHOR

...view details