ਪੰਜਾਬ

punjab

ETV Bharat / state

ਸਰਕਾਰੀ ਅਣਗਹਿਲੀਆਂ ਕਾਰਨ ਫ਼ਸਲ ਮੰਡੀਆਂ ਵਿੱਚ ਰੁਲਣ ਲਈ ਤਿਆਰ

ਲੁਧਿਆਣਾ ਦੇ ਮਾਛੀਵਾੜਾ ਸਾਹਿਬ ਵਿਖੇ ਸਰਕਾਰੀ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗੂੰ ਪਾਲੀ ਫ਼ਸਲ ਮੰਡੀਆਂ ਵਿੱਚ ਰੁਲਣ ਲਈ ਤਿਆਰ ਹੈ। ਕਿਉਂਕਿ ਅਧਿਕਾਰੀ ਵੱਡੇ-ਵੱਡੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ। ਮੰਡੀਆਂ ਵਿੱਚ ਪਾਣੀ ਫਿਰ ਰਿਹਾ ਅਤੇ ਲੱਗੇ ਗੰਦਗੀ ਦੇ ਢੇਰ ਸਰਕਾਰੀ ਅਧਿਕਾਰੀਆਂ ਦੀ ਪੋਲ ਖੋਲ੍ਹ ਰਹੇ ਹਨ।

ਸਰਕਾਰੀ ਅਣਗਹਿਲੀਆਂ ਕਾਰਨ ਫ਼ਸਲ ਮੰਡੀਆਂ ਵਿੱਚ ਰੁਲਣ ਲਈ ਤਿਆਰ

By

Published : Sep 28, 2019, 6:21 AM IST

ਮਾਛੀਵਾੜਾ ਸਾਹਿਬ : ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ। ਮਾਛੀਵਾੜਾ ਦੀ ਅਨਾਜ ਮੰਡੀ ਵਿੱਚ ਵੀ ਝੋਨੇ ਦੀ ਫ਼ਸਲ ਆਉਣੀ ਸ਼ੁਰੂ ਹੋ ਗਈ ਹੈ ਪਰ ਸਰਕਾਰੀ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਮੰਡੀ ਵਿਚ ਥਾਂ-ਥਾਂ ਤੇ ਕੂੜਾ ਕਰਕਟ ਅਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ ।

ਗਲੀਆਂ ਵਿੱਚ ਫਿਰ ਰਿਹਾ ਪਾਣੀ ਜਿੱਥੇ ਇੱਕ ਪਾਸੇ ਗੰਦਗੀ ਫੈਲਾ ਰਿਹਾ ਹੈ, ਉੱਧਰ ਹੀ ਦੂਜੇ ਪਾਸੇ ਬਿਮਾਰੀਆਂ ਨੂੰ ਵੀ ਦਾਵਤ ਦੇ ਰਿਹਾ ਹੈ। ਇੱਥੋਂ ਤੱਕ ਮਾਰਕੀਟ ਕਮੇਟੀ ਦੇ ਦਫਤਰ ਸਾਹਮਣੇ ਵੀ ਗਲੀ ਵਿੱਚ ਬੁਰੀ ਤਰਾਂ ਚਿੱਕੜ ਹੋਇਆ ਪਿਆ ਹੈ। ਕੀ ਕੋਲੋਂ ਲੰਗਣ ਵਾਲੇ ਅਧਿਕਾਰੀ ਅੱਖਾਂ ਬੰਦ ਕਰ ਕੇ ਲੰਘਦੇ ਹਨ ਜੋ ਉਹਨਾਂ ਨੂੰ ਚਿੱਕੜ ਨਹੀਂ ਦਿੱਖ ਰਿਹਾ?

ਇਸ ਸਬੰਧੀ ਜਦੋਂ ਮੰਡੀ ਦੇ ਸੈਕਟਰੀ ਕੁਲਦੀਪ ਕੁਮਾਰ ਨਾਲ ਗੱਲਬਾਤ ਕੀਤੀ ਗਈ ਪਹਿਲਾਂ ਤਾਂ ਉਹ ਮੀਡੀਆ ਤੋਂ ਭੱਜਦੇ ਨਜ਼ਰ ਆਏ। ਬਾਅਦ ਵਿੱਚ ਉਨ੍ਹਾਂ ਕਿਹਾ ਕਿ ਮੰਡੀ ਵਿਚ ਸਾਰੇ ਪ੍ਰਬੰਧ ਮੁਕੰਮਲ ਹਨ। ਮੰਡੀ ਵਿੱਚ ਪੂਰੀ ਤਰ੍ਹਾਂ ਸਾਫ਼-ਸਫ਼ਾਈ ਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ ਅਤੇ ਕਿਤੇ ਵੀ ਗੰਦਗੀ ਨਹੀਂ ਹੈ ।

ਵੇਖੋ ਵੀਡੀਓ।

ਅਧਿਕਾਰੀਆਂ ਦੇ ਮੁਕੰਮਲ ਪ੍ਬੰਧਾਂ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਸੱਚਾਈ ਬਿਆਨ ਕਰ ਰਹੀਆਂ ਸਨ।ਜੇਕਰ ਕਿਸਾਨਾਂ ਦੀ ਮੰਡੀਆਂ ਵਿੱਚ ਪਈ ਫਸ਼ਲ ਇਹੋ ਜਿਹੇ ਝੂਠੇ ਦਾਅਵੇ ਕਰਨ ਵਾਲੇ ਅਧਿਕਾਰੀਆਂ ਦੀ ਗਲਤੀ ਕਾਰਨ ਕਿਸੇ ਤਰਾਂ ਵੀ ਖਰਾਬ ਹੋ ਜਾਵੇ ਤਾਂ ਇਸ ਦਾ ਜਿੰਮੇਵਾਰ ਕੌਣ ਹੋਵੇਗਾ?

ਜ਼ਿਮਨੀ ਚੋਣਾਂ:ਦਾਖਾ ਤੋਂ ਅਕਾਲੀ ਉਮੀਦਵਾਰ ਵਿਕਾਸ ਦੇ ਨਾਂਅ 'ਤੇ ਲੋਕਾਂ ਤੋਂ ਮੰਗਣਗੇ ਵੋਟਾਂ

ABOUT THE AUTHOR

...view details