ਲੁਧਿਆਣਾ:2022 ਦੀਆਂ ਵਿਧਾਨਸਭਾ ਚੋਣਾਂ (Assembly Election 2022) ਦੇ ਐਲਾਨ ਤੋਂ ਬਾਅਦ ਜਿੱਥੇ ਪੰਜਾਬ ਕਾਂਗਰਸ (Punjab Congress) ਦੀ ਸਾਰੀ ਲੀਡਰਸ਼ਿਪ ਇੱਕ ਸਟੇਜ ’ਤੇ ਇੱਕਠੀ ਵਿਖਾਈ ਦਿੱਤੀ ਉੱਥੇ ਹੀ ਦੂਜੇ ਪਾਸੇ ਸਟੇਜ ਤੇ ਹੀ ਇਕੱਠੇ ਹੋ ਕੇ ਕਾਂਗਰਸ ਦੀ ਲੀਡਰਸ਼ਿਪ ਦੇ ਬਿਆਨ ਵੱਖਰ ਵੱਖਰੇ ਨਜਰ ਆਏ। ਜੀ ਹਾਂ ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab CM Charanjit Singh Channi) ਨੇ ਪੰਜਾਬ ਦੇ ਲੋਕਾਂ ਦੀ ਭਲਾਈ ਦੇ ਲਈ ਰੇਤੇ ਦੀ ਕੀਮਤ ਘਟਾ ਕੇ 5 ਰੁਪਏ ਕਰਨ ਦਾ ਐਲਾਨ ਕੀਤਾ ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਆਪਣੇ ਭਾਸ਼ਣ ਦੌਰਾਨ ਕਿਹਾ ਕਿ ਬਿਜਲੀ ਤਾਂ ਸਸਤੀ ਕਰ ਦਿੱਤੀ ਨਾਲ ਲਾਲ ਡੋਰੀਆ ਲਈ ਜ਼ਮੀਨ ਵੀ ਦੇ ਦਿੱਤੀ ਪਰ ਰੇਤਾ ਹਾਲੇ ਵੀ 3500 ਰੁਪਏ ਟਰਾਲੀ ਵਿਕ ਰਿਹਾ ਹੈ ਜੋ ਕਿ ਬੰਦ ਹੋਣਾ ਚਾਹੀਦਾ ਹੈ। ਜਿਸ ’ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ (Delhi CM Arvind Kejriwal) ਨੇ ਪੂਰੇ ਮਾਮਲੇ ’ਤੇ ਕਾਂਗਰਸ ਨੂੰ ਘੇਰਿਆ।
ਸੀਐੱਮ ਚੰਨੀ ਨੇ ਕੀ ਕਿਹਾ ?
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਟੇਜ ’ਤੇ ਆਪਣੀ ਸਰਕਾਰ ਦੀਆਂ ਬੀਤੇ ਦਿਨਾਂ ਚ ਲਏ ਗਏ ਫ਼ੈਸਲਿਆਂ ਸਬੰਧੀ ਗੱਲਬਾਤ ਕਰਦਿਆਂ ਭਾਸ਼ਣ ਚ ਕਿਹਾ ਕਿ ਉਨ੍ਹਾਂ ਨੇ ਰੇਤ ਮਾਫੀਆ ’ਤੇ ਨਕੇਲ ਕੱਸਣ ਲਈ ਰੇਤੇ ਦੀ ਕੀਮਤ ਘਟਾ ਕੇ 5 ਰੁਪਏ ਕਰ ਦਿੱਤੀ ਹੈ। ਉਨ੍ਹਾਂ ਵੱਲੋਂ ਚਾਰ ਗੁਣਾ ਰੇਤੇ ਦੀ ਕੀਮਤ ਘਟਾਈ ਗਈ ਹੈ। ਸੀਐਮ ਚੰਨੀ ਨੇ ਕਿਹਾ ਕਿ ਜੇਕਰ ਇਸ ਕੀਮਤ ’ਤੇ ਰੇਤਾ ਨਹੀਂ ਮਿਲਦਾ ਤਾਂ ਕੇ ਮੈਨੂੰ ਫੜ ਲਓ।
ਸਿੱਧੂ ਨੇ ਕੀ ਕਿਹਾ ?