ਲੁਧਿਆਣਾ:ਲੁਧਿਆਣਾ ਦਾ ਵਿਧਾਨ ਸਭਾ ਹਲਕਾ ਕੇਂਦਰੀ ਨਿਰੋਲ ਸ਼ਹਿਰੀ ਸੀਟ ਹੈ ਅਤੇ ਇਸ ਇਲਾਕੇ ਦੇ ਵਿਚ ਬੀਤੇ ਕਈ ਸਾਲਾਂ ਦੇ ਅੰਦਰ ਨਸ਼ੇ ਨੂੰ ਲੈ ਕੇ ਲਗਾਤਾਰ ਮਾਮਲੇ ਵੱਧਦੇ ਰਹੇ ਹਨ। ਲੁਧਿਆਣਾ ਦੇ ਹਲਕਾ ਕੇਂਦਰੀ ਦੇ ਵਿੱਚ ਪੈਂਦੇ ਅਮਰਪੁਰਾ ਖੁੱਡ ਮੁਹੱਲਾ ਘੋੜਾ ਕਲੋਨੀ ਅਜਿਹੇ ਇਲਾਕੇ ਹਨ, ਜਿੱਥੇ ਨਸ਼ਾ ਸ਼ਰ੍ਹੇਆਮ ਵਿੱਕਦਾ ਹੈ ਅਤੇ ਨਸ਼ੇ ਕਰਕੇ ਕਈ ਘਰਾਂ ਵਿੱਚ ਸੱਥਰ ਵਿਛਾ ਚੁੱਕੇ ਨੇ ਮਾਵਾਂ ਨੇ ਪੁੱਤ ਗਵਾਲੇ ਨੇ ਅਤੇ ਭੈਣਾਂ ਨੇ ਭਰਾ ਗਵਾਲੇ ਹਨ। ਇਸ ਨਸ਼ੇ ਨੂੰ ਆਧਾਰ ਬਣਾ ਕੇ ਹੁਣ ਉਮੀਦਵਾਰ ਵੀ ਇੱਕ ਦੂਜੇ ਤੇ ਇਲਜ਼ਾਮਬਾਜ਼ੀਆਂ ਲਗਾ ਰਹੇ ਹਨ।
ਵਿਧਾਇਕ ਅਤੇ ਬੇਟੇ ਨੇ ਮੰਨੀ ਨਸ਼ੇ ਦੀ ਗੱਲ
ਲੁਧਿਆਣਾ ਕੇਂਦਰੀ ਤੋਂ ਲਗਾਤਾਰ ਜਿੱਤਦੇ ਆ ਰਹੇ ਵਿਧਾਇਕ ਸੁਰਿੰਦਰ ਡਾਵਰ ਅਤੇ ਉਨ੍ਹਾਂ ਦੇ ਬੇਟੇ ਮਾਣਿਕ ਡਾਵਰ ਨੇ ਮੰਨਿਆ ਹੈ, ਕਿ ਪੰਜਾਬ ਦੇ ਵਿੱਚ ਅਤੇ ਹਲਕਾ ਕੇਂਦਰੀ ਦੇ ਵਿੱਚ ਨਸ਼ਾ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ। ਸੁਰਿੰਦਰ ਡਾਵਰ ਨੇ ਕਿਹਾ ਕਿ ਨਸ਼ੇ 'ਤੇ ਠੱਲ ਪਾਉਣ ਲਈ ਉਨ੍ਹਾਂ ਵੱਲੋਂ ਯਤਨ ਕੀਤੇ ਗਏ, ਪਰ ਜਦੋਂ ਤੱਕ ਨੌਜਵਾਨਾਂ ਦੇ ਮਾਪੇ ਇਸ ਮੁਹਿੰਮ ਵਿੱਚ ਸਾਥ ਨਹੀਂ ਦੇਣਗੇ, ਉਦੋਂ ਤੱਕ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨਾ ਬਹੁਤ ਮੁਸ਼ਕਿਲ ਹੈ। ਪਰ ਇਸਦੇ ਬਾਵਜੂਦ ਸਰਕਾਰ ਨੇ ਨਸ਼ੇ ਦੇ ਸੌਦਾਗਰਾਂ ਨੂੰ ਫੜ੍ਹ ਕੇ ਜੇਲ੍ਹਾਂ ਵਿੱਚ ਡੱਕਿਆ ਹੈ। ਉੱਥੇ ਹੀ ਮਾਣਿਕ ਡਾਵਰ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਪਿਤਾ ਸੁਰਿੰਦਰ ਡਾਵਰ ਨੂੰ ਇੱਕ ਵਾਰ ਮੁੜ ਤੋਂ ਹਲਕੇ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਤਾਂ ਉਹ ਵਾਅਦਾ ਕਰਦੇ ਹਨ ਕਿ ਕਿਸੇ ਦਾ ਪੁੱਤ ਨਸ਼ੇ ਦੀ ਭੇਂਟ ਨਹੀਂ ਚੜੇਗਾ।
ਇਲਾਕਾ ਵਾਸੀਆਂ ਨੇ ਕੀਤੀ ਪੁਸ਼ਟੀ