ਪੰਜਾਬ

punjab

ETV Bharat / state

ਸਿਰਫ਼ ਕੈਪਟਨ ਹੀ ਨਹੀਂ, ਇਹ ਸਿਆਸਤਦਾਨ ਵੀ ਸਬੰਧਾਂ ਕਰਕੇ ਸੁਰਖੀਆਂ ‘ਚ ਰਹੇ, ਜਾਣੋ... - ਬਲਾਤਕਾਰ ਦਾ ਇਲਜ਼ਾਮ

ਸਿਰਫ਼ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਹੀ ਨਹੀਂ ਹੋਰ ਵੀ ਬਹੁਤ ਸਾਰੇ ਸਿਆਸਤਦਾਨ ਔਰਤਾਂ ਨਾਲ ਸਬੰਧਾਂ ਕਰਕੇ ਸੁਰਖੀਆਂ ਵਿੱਚ ਰਹੇ ਹਨ। ਪੰਜਾਬ ਹੀ ਨਹੀਂ ਬਲਕਿ ਬਾਹਰਲੇ ਸੂਬਿਆਂ ਦੇ ਸਿਆਸਤਦਾਨ ਵੀ ਆਪਣੇ ਸਬੰਧਾਂ ਕਰਕੇ ਵਿਵਾਦਾਂ ਦਾ ਸ਼ਿਕਾਰ ਹੁੰਦੇ ਰਹੇ, ਪੜੋ ਪੂਰੀ ਰਿਪੋਰਟ...

ਇਹ ਸਿਆਸਤਦਾਨ ਵੀ ਸਬੰਧਾਂ ਕਰਕੇ ਸੁਰਖੀਆਂ ‘ਚ ਰਹੇ
ਇਹ ਸਿਆਸਤਦਾਨ ਵੀ ਸਬੰਧਾਂ ਕਰਕੇ ਸੁਰਖੀਆਂ ‘ਚ ਰਹੇ

By

Published : Oct 25, 2021, 8:03 PM IST

ਲੁਧਿਆਣਾ: ਪੰਜਾਬ ਦੇ ‘ਚ ਅਰੂਸਾ ਆਲਮ (Aroosa Alam) ਨੂੰ ਲੈ ਕੇ ਹੁਣ ਨਵੀਂ ਚਰਚਾ ਛਿੜੀ ਹੋਈ ਹੈ, ਹਾਲਾਂਕਿ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਅਰੂਸਾ ਆਲਮ (Aroosa Alam) ‘ਤੇ ਸਿਰਫ਼ ਵਿਰੋਧੀ ਪਾਰਟੀਆਂ ਹੀ ਸਵਾਲ ਚੁੱਕੀਆਂ ਸਨ, ਪਰ ਹੁਣ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਮੁੱਖ ਮੰਤਰੀ ਅਹੁਦੇ ਤੋਂ ਲਾਂਭੇ ਕਰਨ ਤੋਂ ਬਾਅਦ ਕਾਂਗਰਸ ਦੇ ਵੱਡੇ ਆਗੂਆਂ ਨੇ ਵੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵੱਲ ਆਰੂਸਾ ਆਲਮ (Aroosa Alam) ਨੂੰ ਲੈ ਕੇ ਉਂਗਲਾਂ ਚੂਕਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਲਾਂਕਿ ਇਸ ਦੌਰਾਨ ਕੁਝ ਆਗੂ ਕੈਪਟਨ (Capt. Amarinder Singh) ਦੇ ਹੱਕ ‘ਚ ਵੀ ਨਿੱਤਰ ਵਿਖਾਈ ਦੇ ਰਹੇ ਹਨ, ਪਰ ਮਹਿਲਾਵਾਂ ਨਾਲ ਸੰਬੰਧਾਂ ਨੂੰ ਲੈ ਕੇ ਇਸ ਰੇਸ ਵਿੱਚ ਕੈਪਟਨ (Capt. Amarinder Singh) ਹੀ ਨਹੀਂ ਸਗੋਂ ਕਈ ਆਗੂ ਮੋਹਰੀ ਨੇ ਕਈਆਂ ਦੇ ਤਾਂ ਕਥਿਤ ਐਮਐਮਐਸ ਤੱਕ ਵੀ ਚਰਚਾ ਵਿੱਚ ਰਹੇ ਅਤੇ ਕਈਆਂ ਤੇ ਬਲਾਤਕਾਰ ਦੇ ਇਲਜ਼ਾਮ ਲੱਗੇ।

ਇਹ ਵੀ ਪੜੋ:ਗੁਰਮੀਤ ਰਾਮ ਰਹੀਮ ਖਿਲਾਫ਼ SIT ਦਾ ਵੱਡਾ ਐਕਸ਼ਨ !

ਪੰਜਾਬ ਦੀ ਡਰਟੀ ਪੌਲੀਟਿਕਸ (Dirty Politics)

ਪੰਜਾਬ ਦੇ ਕਈ ਆਗੂ ਆਪਣੇ ਮਹਿਲਾ ਦੋਸਤਾਂ ਨਾਲ ਸਬੰਧਾਂ ਦੇ ਕਰਕੇ ਅਕਸਰ ਚਰਚਾਵਾਂ ‘ਚ ਹਨ। ਜਿਨ੍ਹਾਂ ਵਿੱਚੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਇੱਕ ਨੇ ਹਾਲਾਂਕਿ ਇਸ ਤੋਂ ਇਲਾਵਾ ਅਕਾਲੀ ਦਲ ਦੇ ਸਾਬਕਾ ਮੰਤਰੀ ਰਹੇ ਸੁੱਚਾ ਸਿੰਘ ਲੰਗਾਹ ਦੀ ਇਸ ਰੇਸ ਵਿੱਚ ਸ਼ਾਮਲ ਹਨ। ਜਿਨ੍ਹਾਂ ਦਾ ਕਥਿਤ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਅਕਾਲੀ ਦਲ ਵੱਲੋਂ ਦਿੱਤਾ ਗਿਆ, ਪੰਜਾਬ ਦੇ ਵਿੱਚ ਕਈ ਹੋਰ ਆਗੂ ਵੀ ਆਪਣੀਆਂ ਮਹਿਲਾ ਦੋਸਤਾਂ ਜਾਂ ਫਿਰ ਸਬੰਧਾਂ ਕਰਕੇ ਚਰਚਾਵਾਂ ‘ਚ ਰਹੇ।

ਹਾਲ ਹੀ ਦੇ ਵਿੱਚ ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ (Simerjit Bains) ‘ਤੇ ਵੀ ਬਲਾਤਕਾਰ ਦੇ ਇਲਜ਼ਾਮ ਲੱਗੇ ਹਾਲਾਂਕਿ ਇੱਕ ਮਹਿਲਾ ਵੱਲੋਂ ਤਾਂ ਮਾਮਲਾ ਵਾਪਸ ਲੈ ਲਿਆ ਗਿਆ, ਪਰ ਦੂਜੀ ਵੱਲੋਂ ਹਾਲੇ ਵੀ ਬੈਂਸ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਇੰਨਾ ਹੀ ਨਹੀਂ ਪੰਜਾਬ ਦੇ ਮੌਜੂਦਾ ਕੈਬਨਿਟ ਮੰਤਰੀ (Cabinet Minister) ਅਤੇ ਬੇਅੰਤ ਸਿੰਘ ਦੇ ਪੋਤਰੇ ਗੁਰਕੀਰਤ ਕੋਟਲੀ ‘ਤੇ ਵੀ ਵਿਦੇਸ਼ੀ ਮਹਿਲਾ ਦੇ ਨਾਲ ਸਰੀਰਕ ਸ਼ੋਸ਼ਣ ਕਰਨ ਦੇ ਇਲਜ਼ਾਮ ਲੱਗੇ ਸਨ।

ਸਿਆਸਤਦਾਨ ਵੀ ਆਪਣੇ ਸਬੰਧਾਂ ਕਰਕੇ ਸੁਰਖੀਆਂ ‘ਚ ਰਹੇ

ਪੰਜਾਬ ਹੀ ਨਹੀਂ ਸਗੋਂ ਬਾਹਰਲੇ ਸੂਬਿਆਂ ਸਿਆਸਤਦਾਨ ਵੀ ਸੁਰਖੀਆਂ ‘ਚ ਰਹੇ ਮਾਮਲਾ ਆਮ ਆਦਮੀ ਪਾਰਟੀ (Aam Aadmi Party) ਦੇ ਆਗੂ ਸੰਦੀਪ ਕੁਮਾਰ ਨਾਲ ਸਬੰਧਤ ਹੈ, ਜਿਨ੍ਹਾਂ ਦੀ 2016 ਵਿੱਚ ਕਥਿਤ ਵੀਡੀਓ ਸਾਹਮਣੇ ਆਉਣ ਕਰਕੇ ਉਨ੍ਹਾਂ ‘ਤੇ ਇਲਜ਼ਾਮ ਲੱਗਦੇ ਰਹੇ। ਇਸ ਤੋਂ ਇਲਾਵਾ ਕਰਨਾਟਕਾ ਦੇ ਮੰਤਰੀ ਰਮੇਸ਼ ‘ਤੇ ਵੀ ਕੁਝ ਮਹੀਨੇ ਪਹਿਲਾਂ ਇੱਕ ਅਣਪਛਾਤੀ ਮਹਿਲਾ ਦੇ ਨਾਲ ਵੀਡੀਓ ਵਾਇਰਲ ਹੋਇਆ ਅਤੇ ਉਨ੍ਹਾਂ ਦੀ ਜਾਂਚ ਲਈ ਵਿਸ਼ੇਸ਼ ਐਸਆਈਟੀ ਦਾ ਗਠਨ ਵੀ ਹੋਇਆ।

ਇਹ ਵੀ ਪੜੋ:BSF ਮੁੱਦੇ ਦਾ ਪੰਜਾਬ ਸਰਕਾਰ ਕਰੇਗੀ ਇਸ ਤਰ੍ਹਾਂ ਹੱਲ

ਇਸ ਤੋਂ ਇਲਾਵਾ ਕਰਨਾਟਕਾ ਦੇ ਹੀ ਮੰਤਰੀ ਐੱਚ ਵਾਈ ਮੇਟੀ ਨੂੰ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ, ਜਦੋਂ ਉਨ੍ਹਾਂ ਦੀ ਵੀ ਇੱਕ ਕਥਿਤ ਮਹਿਲਾ ਦੇ ਨਾਲ ਸਮਝੌਤੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ। ਇਸ ਤੋਂ ਬਾਅਦ ਮਹਿਲਾ ਵੱਲੋਂ ਉਨ੍ਹਾਂ ਤੇ ਬਲਾਤਕਾਰ ਦਾ ਇਲਜ਼ਾਮ (Accused of rape) ਲਗਾ ਕੇ ਐਫਆਈਆਰ ਦਰਜ ਕਰਵਾਈ ਗਈ, ਇਸ ਤੋਂ ਇਲਾਵਾ ਰਾਜਸਥਾਨ ਦੇ ਵੀ ਇੱਕ ਸੀਨੀਅਰ ਆਗੂ ਦਾ ਨਾਂ ਉਦੋਂ ਸੁਰਖੀਆਂ ‘ਚ ਆਇਆ ਜਦੋਂ ਇੱਕ ਨਾਬਾਲਿਗ ਵੱਲੋਂ ਉਨ੍ਹਾਂ ਦੇ ਕਥਿਤ ਸੈਕਸ ਰੈਕੇਟ ਚਲਾਉਣ ਦੇ ਇਲਜ਼ਾਮ ਲਗਾਏ ਗਏ। 2019 ਦੇ ਵਿੱਚ ਸੈਕਸ ਸਕੈਂਡਲ ਦੇ ਵਿੱਚ ਮੱਧ ਪ੍ਰਦੇਸ਼ ਦੇ ਕਈ ਰਾਜਨੇਤਾਵਾਂ ਦੇ ਬਿਊਰੋਕ੍ਰੇਟਸ ਸੁਰਖੀਆਂ ‘ਚ ਰਹੇ।

ਉਥੇ ਹੀ ਉੱਤਰ ਪ੍ਰਦੇਸ਼ ਦੇ ਪੀਪਲਜ਼ ਪਾਰਟੀ ਦੇ ਵਿਧਾਇਕ ਬ੍ਰਜੇਸ਼ ਠਾਕੁਰ ਦੇਵੀ ਲਾਤਕਾਰ ਦੇ ਇਲਜ਼ਾਮ ਲੱਗੇ ਅਤੇ ਉਨ੍ਹਾਂ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਬ੍ਰਿਜੇਸ਼ ਦੇ ਸ਼ਲਟਰ ‘ਚ ਲੜਕੀਆਂ ਦਾ ਸਰੀਰਕ ਸ਼ੋਸ਼ਣ ਕਰਨ ਦੇ ਇਲਜ਼ਾਮ 2018 ਵਿੱਚ ਲੱਗੇ ਸਨ। ਮੇਘਾਲਿਆ ਦੇ ਸਾਬਕਾ ਗਵਰਨਰ ਦਾ ਨਾਂ ਵੀ ਵਿਵਾਦਾਂ ਵਿੱਚ ਰਿਹਾ, ਇਸ ਤੋਂ ਇਲਾਵਾ ਵੀ ਕਈ ਸਿਆਸਤਦਾਨਾਂ ਦੇ ਨਾਂ ਅਕਸਰ ਮਹਿਲਾਵਾਂ ਦੇ ਨਾਲ ਜੁੜਦੇ ਰਹੇ, ਜਿਨ੍ਹਾਂ ਵਿੱਚ ਅਮਰ ਸਿੰਘ ਦਾ ਨਾਂ ਵੀ ਸ਼ਾਮਲ ਹੈ। ਜਿਨ੍ਹਾਂ ਦੀ ਤਤਕਾਲੀ ਅਦਾਕਾਰਾ ਨਾਲ ਸੰਬੰਧਾਂ ਨੂੰ ਲੈ ਕੇ ਚਰਚਾ ਹੋਈ ਸੀ, ਉੱਥੇ ਹੀ ਕਾਂਗਰਸ ਦੇ ਸੀਨੀਅਰ ਆਗੂ ਰਹੇ ਦਿਗਵਿਜੈ ਸਿੰਘ ਵੀ ਉਦੋਂ ਸੁਰਖੀਆਂ ਚ ਆਏ ਜਦੋਂ ਐਂਕਰ ਅੰਮ੍ਰਿਤਾ ਰਾਏ ਨਾਲ ਉਹ ਆਪਣੇ ਸੰਬੰਧਾਂ ਨੂੰ ਲੈ ਕੇ ਸੁਰਖੀਆਂ ‘ਚ ਰਹੇ।

ਟਿੱਪਣੀ ਤੋਂ ਕਤਰਾਉਂਦੇ ਸਿਆਸਤਦਾਨ

ਹਾਲਾਂਕਿ ਵਿਰੋਧੀ ਪਾਰਟੀਆਂ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸਿਆਸਤਦਾਨਾਂ ਨੂੰ ਘੇਰਦੀਆਂ ਰਹੀਆਂ ਹਨ, ਪਰ ਸਿਆਸਤਦਾਨ ਨਿੱਜੀ ਮਾਮਲਿਆਂ ਨੂੰ ਲੈ ਕੇ ਕੁਮੈਂਟਾਂ ਤੋਂ ਅਕਸਰ ਬਚਦੇ ਵੀ ਵਿਖਾਈ ਦਿੰਦੇ ਹਨ। ਸਾਡੀ ਟੀਮ ਵੱਲੋਂ ਜਦੋਂ ਲਗਾਤਾਰ ਇਸ ਮਾਮਲੇ ‘ਤੇ ਕਈ ਆਗੂਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਕਿ ਉਹ ਨਾ ਤਾਂ ਕੈਪਟਨ ਨੂੰ ਗਤੀ ਮਿਲੇਗੀ ਅਤੇ ਨਾ ਹੀ ਅਰੂਸਾ ਆਲਮ ਨੂੰ।

ਇਹ ਵੀ ਪੜੋ:ਭਾਜਪਾ ਆਗੂ ਦਾ ਵੱਡਾ ਬਿਆਨ, ਕਿਹਾ-ਖੇਤੀ ਕਾਨੂੰਨਾਂ ਦਾ ਜਲਦ ਹੋਵੇਗਾ ਹੱਲ, ਕੈਪਟਨ ਅਮਰਿੰਦਰ ਸਿੰਘ...

ਉੱਧਰ ਮੈਂਬਰ ਪਾਰਲੀਮੈਂਟ ਅਮਰ ਸਿੰਘ ਨੇ ਵੀ ਕਿਹਾ ਕਿ ਉਹ ਕਿਸੇ ਦੀ ਨਿੱਜਤਾ ਵਿੱਚ ਦਖ਼ਲ ਅੰਦਾਜ਼ੀ ਨਹੀਂ ਦੇਣਾ ਚਾਹੁੰਦੇ, ਜਦਕਿ ਦੂਜੇ ਪਾਸੇ ਸੁਖਬੀਰ ਬਾਦਲ ਨੇ ਅਰੂਸਾ ਆਲਮ ਨੂੰ ਲੈ ਕੇ ਜ਼ਰੂਰ ਨੇ ਕਿਹਾ ਕਿ ਅੱਜ ਉਸ ਨੂੰ ਲੈ ਕੇ ਵਿਵਾਦ ਖੜ੍ਹਾ ਕਰ ਰਹੇ ਹਨ, ਉਹ ਕਿਸੇ ਵੇਲੇ ਆਪ ਵੀ ਉਨ੍ਹਾਂ ਨਾਲ ਤਸਵੀਰਾਂ ਖਿਚਵਾਉਂਦੇ ਰਹੇ।

ਉੱਧਰ ਦੂਜੇ ਪਾਸੇ ਆਮ ਆਦਮੀ ਪਾਰਟੀ (Aam Aadmi Party) ਦੇ ਬੁਲਾਰੇ ਅਹਿਬਾਬ ਗਰੇਵਾਲ ਨੇ ਕਿਹਾ ਕਿ ਇਹ ਇਨਸਾਨ ਦਾ ਨਿੱਜੀ ਮਸਲਾ ਹੈ, ਪਰ ਜਦੋਂ ਕੋਈ ਆਗੂ ਚੁਣਿਆ ਜਾਂਦਾ ਹੈ ਤਾਂ ਇਸ ਦਾ ਅਸਰ ਆਮ ਲੋਕਾਂ ‘ਤੇ ਵੀ ਪੈਂਦਾ ਹੈ। ਉਨ੍ਹਾਂ ਕਿਹਾ ਸਿਆਸਤਦਾਨਾਂ ਨੂੰ ਇਨ੍ਹਾਂ ਚੀਜ਼ਾਂ ਤੋਂ ਗੁਰੇਜ਼ ਕਰਨ ਦੀ ਲੋੜ ਹੈ ਹਾਲਾਂਕਿ ਕਾਂਗਰਸ ਦੇ ਹੀ ਲੁਧਿਆਣਾ ਤੋਂ ਆਗੂ ਕੈਪਟਨ ਤੇ ਅਰੂਸਾ ਆਲਮ ਨਾਲ ਜੁੜ ਰਹੇ ਵਿਵਾਦ ਨੂੰ ਲੈ ਕੇ ਸਫ਼ਾਈ ਦਿੰਦੇ ਵੀ ਵਿਖਾਈ ਦਿੱਤੇ ਕਿ ਕੈਪਟਨ ਪਟਿਆਲੇ ਦੇ ਰਾਜਾ ਨੇ ਅਤੇ ਹੀ ਉਨ੍ਹਾਂ ਦਾ ਲਾਈਫ ਸਟਾਈਲ ਹੈ।

ABOUT THE AUTHOR

...view details